Punjab-Chandigarh

ਵੋਟਰਾਂ ਦੇ ਉਤਸ਼ਾਹ ਨੇ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਨ ਦਾ ਰਾਹ ਪੱਧਰਾ ਕੀਤਾ : ਪ੍ਰੋ. ਚੰਦੂਮਾਜਰਾ

20 ਫਰਵਰੀ (ਘਨੌਰ) : ਹਲਕਾ ਘਨੋਰ ਤੋਂ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਲੱਗੇ ਪਾਰਟੀ ਦੇ ਪੋ�ਿਗ ਬੂਥਾਂ ਦਾ ਦੌਰਾ ਕੀਤਾ ਅਤੇ ਉਥੇ ਡਿਊਟੀ ਨਿਭਾ ਰਹੇ ਵਰਕਰਾਂ ਦੀ ਹੌਂਸਲਾ ਅਫਜ਼ਾਈ ਕੀਤੀ। ਉਨ੍ਹਾਂ ਇਸ ਮੌਕੇ ਹਲਕੇ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਆਪ ਮੁਹਾਰੇ ਅਕਾਲੀ-ਬਸਪਾ ਗਠਜੋੜ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤ ਵੱਲ ਅੱਗੇ ਤੋਰਿਆ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਅੱਜ ਵੋਟਾਂ ਲਈ ਹਰ ਇਕ ਵਰਗ ਦੇ ਲੋਕਾਂ ਦਾ ਉਤਸ਼ਾਹ ਦੇਖ ਕੇ ਇਹ ਗੱਲ ਸਾਫ਼ ਹੋ ਗਈ ਹੈ ਕਿ ਲੋਕ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਸ ਉਤਸ਼ਾਹ ਨਾਲ ਲੋਕ ਆਪ ਮੁਹਾਰੇ ਵੱਡੀ ਗਿਣਤੀ ਵਿਚ ਅਕਾਲੀ-ਬਸਪਾ ਗਠਜੋੜ ਦੇ ਪੋ�ਿਗ ਬੂਥਾਂ ’ਤੇ ਆਪਣੀ ਵੋਟਰ ਪਰਚੀਆਂ ਲੈਣ ਲਈ ਇਕੱਠੇ ਹੋਏ ਦਿਖਾਈ ਦਿੱਤੇ, ਉਸ ਨਾਲ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਨੇ ਆਪਣੀ ਹਾਰ ਤਾਂ ਦੁਪਹਿਰ ਤੱਕ ਹੀ ਮਨ ਲਈ ਸੀ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੇ ਲੋਕ ਬਾਹਰੋਂ ਆਏ ਲੋਕਾਂ ਨੂੰ ਕਦੇ ਵੀ ਆਪਣਾ ਨਹੀਂ ਮੰਨ ਸਕਦੇ ਅਤੇ ਨਾ ਹੀ ਅਣਖੀ ਅਤੇ ਸੂਝਵਾਨ ਪੰਜਾਬੀ ਬਾਹਰੀ ਲੋਕਾਂ ’ਤੇ ਵਿਸ਼ਵਾਸ਼ ਕਰਦੇ ਹਨ। ਵਿਰੋਧੀ ਪਾਰਟੀਆਂ ਅਕਾਲੀ ਦਲ ਦੇ ਬੂਥਾਂ ’ਤੇ ਉਮੜੇ ਜਨ ਸੈਲਾਬ ਨੂੰ ਦੇਖ ਘਬਰਾਏ ਹੋਏ ਹਨ ਅਤੇ ਅੰਦਰੋਂ ਅੰਦਰੋਂ ਇਹ ਮੰਨ ਚੁੱਕੇ ਹਨ ਕਿ ਆਉਣ ਵਾਲੀ ਸਰਕਾਰ ਅਕਾਲੀ ਗਠਜੋੜ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਵਾਅਦਾ ਖਿਲਾਫ਼ੀ ਨੂੰ ਲੋਕ ਕਦੇ ਵੀ ਭੁੱਲ ਨਹੀਂ ਸਕਦੇੇ ਅਤੇ ਇਨ੍ਹਾਂ ਚੋਣਾਂ ’ਚ ਲੋਕ ਕਾਂਗਰਸੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਉਣਗੇ । ਉਨ੍ਹਾਂ ਹੋਰ ਆਖਿਆ ਕਿ ਆਮ ਆਦਮੀ ਪਾਰਟੀ ਦੇ ਬੁਲਬੁਲੇ ਦੀ ਲੋਕ ਅੱਜ ਫੂਕ ਕੱਢ ਦੇਣਗੇ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਭੁਲੇਖਾ ਕੱਢਣ ਲਈ ਸਿਰਫ਼ 10 ਮਾਰਚ ਨੂੰ ਹਾਰ ਦਾ ਐਲਾਨ ਹੋਣਾ ਬਾਕੀ ਹੈ। ਪੰਜਾਬ ਦੇ ਵੋਟਰ ਬਹੁਤ ਹੀ ਸੂਝਵਾਨ ਹਨ ਅਤੇ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਕਾਲੀ ਦਲ ਦੇ ਹੱਥਾਂ ਵਿਚ ਹੀ ਪੰਜਾਬ ਸੁਰੱਖਿਅਤ ਹੈ ਅਤੇ ਪੰਜਾਬ ਦਾ ਵਿਕਾਸ ਹਮੇਸ਼ਾਂ ਅਕਾਲੀ ਸਰਕਾਰਾਂ ਸਮੇਂ ਹੀ ਹੋਇਆ।
ਉਨ੍ਹਾਂ ਅਖ਼ੀਰ ਵਿਚ ਸਮੂਹ ਅਕਾਲੀ-ਬਸਪਾ ਲੀਡਰਸ਼ਿਪ ਅਤੇ ਮਿਹਨਤੀ ਵਰਕਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਚੋਣ ਵਿਚ ਦਿਨ ਰਾਤ ਪਾਰਟੀ ਲਈ ਇਕ ਕਰੀ ਰਖਿਆ । ਉਨ੍ਹਾਂ ਚੋਣ ਅਮਲ ਨੂੰ ਅਮਨ ਅਮਾਨ ਅਤੇ ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਸਮੂਹ ਅਧਿਕਾਰੀਆਂ ਖਾਸ ਕਰਕੇ ਹਲਕੇ ਦੇ ਹਰ ਇਕ ਵੋਟਰ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਪ੍ਰੋ. ਚੰਦੂਮਾਜਰਾ ਨੇ ਅੱਜ ਪਿੰਡ ਪਹਿਰ, ਢਕਾਨਸੂ, ਆਲਮਪੁਰ, ਘੜਾਮਾ, ਬਾਸਮਾ, ਨਨਹੇੜਾ, ਸ਼ੰਭੂ, ਚਤਰਨ ਨਗਰ, ਨੌਗਾਵਾਂ, ਬੀਬੀਪੁਰ, ਜਖੇਪਲ, ਬਠੋਣੀਆਂ, ਅਲਾਣਾ, ਸਨੌਲੀਆਂ, ਕਾਮੀ ਕਲਾਂ, ਸਨੌਲੀਆਂ, ਲਾਛੜੂ ਕਲਾਂ, ਲਾਛੜੂ ਖੁਰਦ, ਚਮਾਰੂ, ਰਾਮਪੁਰ, ਜੰਡਮੰਡੌਲੀ, ਊਟਸਰ, ਸਰਾਲਾ, ਹਰਪਾਲਪੁਰ, ਮੰਡੌਲੀ, ਅਜਰੌਰ ਸਣੇ ਇਲਾਕੇ ਤਕਰੀਬਨ ਵੱਡੀ ਗਿਣਤੀ ਪਿੰਡਾਂ ਦੇ ਪੋ�ਿਗ ਬੂਥਾਂ ਦਾ ਦੌਰਾ ਕੀਤਾ।

Spread the love

Leave a Reply

Your email address will not be published.

Back to top button