Mirror Beauty

PN ਵੈਟਰਨਰੀ ਡਾਕਟਰਾਂ ਨੂੰ ਇਮਾਨਦਾਰੀ ਤੇ ਸੁਹਿਰਦਤਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ -ਨਵੇਂ ਭਰਤੀ ਵੈਟਰਨਰੀ ਡਾਕਟਰਾਂ ਲਈ ਸਿਖਲਾਈ ਦਾ ਆਗਾਜ਼ Press Note Vet Doters Training dt

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ ਵੈਟਰਨਰੀ ਡਾਕਟਰਾਂ ਨੂੰ ਇਮਾਨਦਾਰੀ ਤੇ ਸੁਹਿਰਦਤਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ
-ਨਵੇਂ ਭਰਤੀ ਵੈਟਰਨਰੀ ਡਾਕਟਰਾਂ ਲਈ ਸਿਖਲਾਈ ਦਾ ਆਗਾਜ਼ ਪਟਿਆਲਾ, 25 ਫਰਵਰੀ:

ਪੰਜਾਬ ਸਟੇਟ ਵੈਟਰਨਰੀ ਕੌਂਸਲ ਵੱਲੋਂ ਆਯੋਜਿਤ ਪਸ਼ੂ ਪਾਲਣ ਵਿਭਾਗ ਵਿੱਚ ਨਵੇਂ ਭਰਤੀ ਹੋਏ 112 ਵੈਟਰਨਰੀ ਅਫਸਰਾਂ ਲਈ ‘ਵੈਟਰਨਰੀ ਜੁਰਿਸਪਰੂਡੈਂਸ ਅਤੇ ਨੈਤਿਕਤਾ’ ਵਿਸ਼ੇ ‘ਤੇ ਟ੍ਰੇਨਿੰਗ ਦਾ ਆਗਾਜ, ਅੱਜ ਇੱਥੇ ਨਾਭਾ ਰੋਡ ਤੇ ਪਿੰਡ ਰੌਣੀ ਵਿੱਖੇ ਸਥਿਤ ਸੈਂਟਰ ਫਾਰ ਐਕਸੀਲੈਂਸ ਇਨ ਕੈਟਲ ਡਿਵੈਲਪਮੈਂਟ ਵਿਖੇ ਮੈਂਬਰ ਪੰਜਾਬ ਸਟੇਟ ਵੈਟਰਨਰੀ ਕੌਂਸਲ ਅਤੇ ਸੰਯੁਕਤ ਨਿਰਦੇਸ਼ਕ (ਰਿਟਾ.) ਡਾ. ਗੁਰਿੰਦਰ ਸਿੰਘ ਵਾਲੀਆ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ (ਟ੍ਰੇਨਿੰਗ) ਡਾ. ਰਾਜੀਵ ਵਰਮਾ, ਡਾ. ਸੁਨੀਲ ਦੱਤ ਭਾਰਦਵਾਜ, ਡਾ. ਹਰਜ਼ਿੰਦਰ ਸਿੰਘ ਤੇ ਡਾ. ਅਮਿਤ ਖੁਰਾਣਾ, ਪ੍ਰੋਜੈਕਟ ਕੋਰਡੀਨੇਟਰ ਮੁਰਾਹ ਪੀਟੀ ਪ੍ਰੋਜੈਕਟ ਨੇ ਰਸਮੀ ਤੌਰ ‘ਤੇ ਦੀਪ ਰੌਸ਼ਨ ਕਰ ਕੇ ਕੀਤਾ।
ਇਸ ਮੌਕੇ ਡਾ. ਵਾਲੀਆ ਨੇ ਕਿਹਾ ਕਿ ਖੇਤੀ ਸੈਕਟਰ ਵਿੱਚ ਖੜੋਤ ਆਉਣ ਕਾਰਨ ਪਸ਼ੂ ਪਾਲਣ ਤੇ ਇਸ ਦੇ ਨਾਲ ਸਹਾਇਕ ਧੰਦੇ ਪੋਲਟਰੀ, ਪਿਗਰੀ, ਬੱਕਰੀ ਪਾਲਣ ਆਦਿ ਪਸ਼ੂ ਪਾਲਕਾਂ ਦੀ ਆਮਦਨ ਵਧਾਉਣ ਵਿੱਚ ਵਡਮੁੱਲਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੀ ਟ੍ਰੇਨਿੰਗ ਬਠਿੰਡਾ ਅਤੇ ਅੰਮ੍ਰਿਤਸਰ ਵਿੱਖੇ ਵੀ ਕਰਵਾਈ ਜਾਵੇਗੀ ਅਤੇ ਇਸ ਤੋਂ ਇਲਾਵਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਸ ਯੂਨਿਵਰਸਿਟੀ ਵਿੱਖੇ ਮੱਝਾਂ, ਗਾਵਾਂ, ਸੂਰ ਬੱਕਰੀ ਪਾਲਣ ਅਤੇ ਘੋੜਿਆਂ ਦੀਆਂ ਵੱਖ-ਵੱਖ ਬਿਮਾਰੀਆਂ, ਉਨ੍ਹਾ ਦੀ ਪਹਿਚਾਣ, ਇਲਾਜ ਅਤੇ ਲੋੜ ਅਨੁਸਾਰ ਬਿਮਾਰ ਪਸ਼ੂਆਂ ਨੂੰ ਖੂਨ ਚੜਾਉਣ ਦੀ ਵਿੱਧੀ ਅਤੇ ਅਲਟਰਾ ਸਾਊਂਡ ਆਦਿ ਦੀ ਪੰਜ-ਪੰਜ ਦਿਨ੍ਹਾਂ ਦੀ ਸਿਖਲਾਈ ਵੀ ਕਰਵਾਈ ਜਾਵੇਗੀ।
ਡਾ. ਵਾਲੀਆ ਨੇ ਵੈਟਰਨਰੀ ਅਫਸਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਮਾਨਦਾਰੀ, ਦਿਆਨਤਦਾਰੀ ਤੇ ਮਿਹਨਤ ਦੇ ਨਾਲ ਪਸ਼ੂ ਪਾਲਕਾਂ ਤੇ ਬੇਜੁਬਾਨਾਂ ਦੀ ਸੇਵਾ ਕਰਨ ਤੇ ਸਮੇਂ-ਸਮੇਂ ਤੇ ਵੈਟਰਨਰੀ ਕੌਂਸਲ ਵੱਲੋਂ ਆਯੋਜਿਤ ਆਧੁਨਿਕ ਪਸ਼ੂ ਪਾਲਣ ਤਕਨੀਕਾਂ ਦੀ ਸਿਖਲਾਈ ਲੈਂਦੇ ਰਹਿਣ ਤਾਂ ਕੇ ਪਸ਼ੂ ਪਾਲਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹਈਆ ਕਰਵਾਈਆਂ ਜਾ ਸਕਣ।
ਇਸ ਟ੍ਰੇਨਿੰਗ ‘ਚ ਪਟਿਆਲਾ, ਸੰਗਰੂਰ, ਬਰਨਾਲਾ, ਮਾਨਸਾ ਅਤੇ ਫਾਜਿਲਕਾ ਦੇ ਨਵ-ਨਿਯੁਕਤ ਵੈਟਰਨਰੀ ਅਫਸਰਾਂ ਨੇ ਭਾਗ ਲਿਆ ਅਤੇ ਡਾ. ਸੁਨੀਲ ਦੱਤ ਭਾਰਦਵਾਜ ਤੇ ਡਾ. ਹਰਜਿੰਦਰ ਸਿੰਘ ਵਿਸ਼ਾ ਮਾਹਰਾਂ ਨੇ ਸਿਖਲਾਈ ਦਿੱਤੀ।
ਫੋਟੋ ਕੈਪਸ਼ਨ-ਪੰਜਾਬ ਸਟੇਟ ਵੈਟਰਨਰੀ ਕੌਂਸਲ ਵੱਲੋਂ ਆਯੋਜਿਤ ਪਸ਼ੂ ਪਾਲਣ ਵਿਭਾਗ ਵਿੱਚ ਨਵੇਂ ਭਰਤੀ ਹੋਏ 112 ਵੈਟਰਨਰੀ ਅਫਸਰਾਂ ਲਈ ‘ਵੈਟਰਨਰੀ ਜੁਰਿਸਪਰੂਡੈਂਸ ਅਤੇ ਨੈਤਿਕਤਾ’ ਵਿਸ਼ੇ ‘ਤੇ ਟ੍ਰੇਨਿੰਗ ।

Related Articles

Leave a Reply

Your email address will not be published. Required fields are marked *

Back to top button