Punjab-Chandigarh

ਪ੍ਰਵੀਨ ਛਾਬੜਾ ਨੂੰ ਬਹਾਵਲਪੁਰ ਵਿੰਗ ਦਾ ਸੂਬਾ ਪ੍ਰਧਾਨ ਅਤੇ ਕੁੰਦਨ ਗੋਗੀਆ ਨੂੰ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ

ਆਮ ਆਦਮੀ ਪਾਰਟੀ ਵਲੋਂ ਬਹਾਵਲਪੁਰ ਵਿੰਗ ਦਾ ਗਠਨ

ਪਟਿਆਲਾ — ਬਲਜੀਤ ਸਿੰਘ ਕੰਬੋਜ
ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਦੇ ਕਈ ਅਹੁਦੇਦਾਰਾਂ ਦਾ ਐਲਾਨ ਕੀਤਾ। ਇਸ ਦੌਰਾਨ  ਬਹਾਵਲਪੁਰ ਵਿੰਗ ਦਾ ਵੀ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਹੋਰ ਵੀ ਕਈ ਅਹੁਦੇਦਾਰ ਨਿਯੁਕਤ ਕੀਤੇ ਗਏ ਜਿਸ ਵਿੱਚ ਪਟਿਆਲਾ ਜ਼ਿਲ੍ਹੇ ਨੂੰ ਵੱਡੀ ਤਰਜੀਹ ਦਿੱਤੀ ਗਈ।
ਪਾਰਟੀ ਵਲੋਂ ਬਣਾਏ ਗਏ ਨਵੇਂ ਬਣਾਏ ਗਏ ਬਹਾਵਲਪੁਰ ਵਿੰਗ ਵਿਚ ਬਹਾਵਲਪੁਰ ਸਮਾਜ ਦੇ ਸੀਨੀਅਰ ਨੁਮਾਇੰਦਿਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਜਿਸ ਵਿੱਚ ਪ੍ਰਵੀਨ ਛਾਬੜਾ ਨੂੰ ਸੂਬਾ ਪ੍ਰਧਾਨ ਅਤੇ ਸੀਨੀਅਰ ਪਾਰਟੀ ਆਗੂ ਕੁੰਦਨ ਗੋਗੀਆ ਨੂੰ ਬਹਾਵਲਪੁਰ ਵਿੰਗ ਦਾ ਸੂਬਾ ਜਨਰਲ ਸਕੱਤਰ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਹੋਰ ਵੀ ਵੱਖ ਵੱਖ ਵਿੰਗਾ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ।
ਜਿਹਨਾਂ ਵਿੱਚ ਸਭ ਤੋਂ ਜਿਆਦਾ ਤਰਜੀਹ ਜਿਲਾ ਪਟਿਆਲਾ ਨੂੰ ਦਿੱਤੀ ਗਈ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ
ਪੱਤਰ ਅਨੁਸਾਰ ਆਮ ਆਦਮੀ ਪਾਰਟੀ ਨੇ ਆਪਣੇ ਨਵੇਂ ਬਹਾਵਲਪੁਰ ਸਮਾਜ ਦਾ ਗਠਨ ਕਰਦਿਆਂ ਕੲੀ ਨਿਯੁਕਤੀਆਂ ਕੀਤੀਆਂ ਗਈਆਂ
   ਇਸੇ ਤਰ੍ਹਾਂ ਪਾਰਟੀ ਵਲੋਂ ਕੀਤੀਆਂ ਹੋਰ ਨਿਯੁਕਤੀਆਂ ਵਿੱਚ ਜਗਦੀਸ ਲਾਲਕਾ ਨੂੰ ਪਾਰਟੀ ਦਾ ਜੁਆਇੰਟ ਸਕੱਤਰ, ਖੁਸਵਿੰਦਰ ਕਪਿਲਾ ਨੂੰ ਉਪ ਪ੍ਰਧਾਨ, ਮੋਨੂੰ ਸੱਭਰਵਾਲ ਉਪਰ ਪ੍ਰਧਾਨ, ਸੁਖਵਿੰਦਰ ਸਿੰਘ ਸੁੱਖੀ ਨੂੰ ਉਪ ਪ੍ਰਧਾਨ,ਐਡਵੋਕੇਟ ਮੁਨੀਸ ਸ਼ਰਮਾ ਉਪ ਪ੍ਰਧਾਨ, ਸੰਦੀਪ ਧੀਮਾਨ ਉੂਪ
ਪ੍ਰਧਾਨ, ਰਾਜਕੁਮਾਰ ਗੋਸਵਾਮੀ ਉਪ ਪ੍ਰਧਾਨ, ਨੂਰ ਅਹਿਮਦ ਮਨਿਉਰਿਟੀ ਵਿੰਗ, ਅਸੋਕ ਕੁਮਾਰ, ਪ੍ਰਵੀਨ ਕਾਲੜਾ, ਦੀਪਕ ਪਰੇਮੀ, ਰਜਤ ਕੁਮਾਰ, ਵੇਦ ਮਿੱਤਰ ਚੱਢਾ, ਸ਼ਸ਼ੀ ਭੁਸ਼ਣ ਰਟੇਜਾ, ਜਗਦੀਸ ਕੁਮਾਰ, ਰਜਤ ਸੇਤੀਆ, ਸੁਰੇਸ ਕੁਮਾਰ, ਪਰੇਮ ਚਾਵਲਾ, ਅਮਰਜੀਤ ਸਿੰਘ, ਗੁਰਮੀਤ ਸਿੰਘ, ਯੈਸ ਪਾਹਵਾ, ਅਮਿਤ ਕੁਮਾਰ ਚੰਦਾ, ਸਖਚੈਨ ਬੇਦੀ, ਸੰਤ ਸਿੰਘ, ਵਿਜੇ ਨੇਜਾ,  ਸੰਜੇ ਕੁਮਾਰ, ਰਘਵੀਰ ਸਿੰਘ ਅਤੇ ਆਸੂ ਬਨੂੜ ਜੋ ਕਿ ਸਾਰੇ ਆਗੂ ਜਿਲਾ ਪਟਿਆਲਾ ਨਾਲ ਸਬੰਧਿਤ ਹਨ, ਨੂੰ ਪਾਰਟੀ ਨੇ ਵੱਖ ਵੱਖ ਅਹੁਦਿਆਂ ਤੇ ਨਿਯੁਕਤ ਕੀਤਾ ਹੈ। 

Spread the love

Leave a Reply

Your email address will not be published.

Back to top button