Punjab-ChandigarhUncategorized

ਪਟਿਆਲਾ ਸ਼ਹਿਰੀ ਸੀਟ ਤੇ ਸਿੰਗ ਫਸਵਾਂ ਮੁਕਾਬਲਾ ਹੋਣ ਦੇ ਬਣੇ ਆਸਾਰ

ਦੋ ਸਾਬਕਾ ਮੇਅਰ ਕੈਪਟਨ ਅਮਰਿੰਦਰ ਸਿੰਘ ਨੂੰ ਸਖ਼ਤ ਟੱਕਰ ਦੇਣ ਲਈ ਤਿਆਰ ਬਰ ਤਿਆ

ਪਟਿਆਲਾ — ਬਲਜੀਤ ਸਿੰਘ ਕੰਬੋਜ

ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਦਮੀ ਪਾਰਟੀ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਜੱਦੀ ਹਲਕੇ ਪਟਿਆਲਾ ਸ਼ਹਿਰੀ ਵਿੱਚ ਵਿੱਚ ਘੇਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਭਾਵੇਂ ਕਿ ਉਹਨਾਂ ਨੂੰ ਇਥੋਂ ਹਰਾਉਣਾ ਕੋਈ ਸੌਖੀ ਗੱਲ ਨਹੀਂ ਹੋਵੇਗੀ। ਪਰੰਤੂ ਉਹਨਾਂ ਨੂੰ ਹਰਾਉਣ ਲਈ ਵਿਰੋਧੀ ਦਲਾਂ ਵਲੋਂ ਆਪੋ ਆਪਣੇ ਤਰੀਕਿਆਂ ਨਾਲ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।
ਇਹੀ ਕਾਰਨ ਹੈ ਕਿ ਜਿੱਥੇ ਇਕ ਪਾਸੇ ਆਮ ਆਦਮੀ ਪਾਰਟੀ ਵਲੋਂ ਅਕਾਲੀ ਦਲ ਬਾਦਲ ਨੂੰ ਵੱਡਾ ਸਿਆਸੀ ਝਟਕਾ ਦਿੰਦਿਆਂ ਟਕਸਾਲੀ ਅਕਾਲੀ ਪਰਿਵਾਰ ਨਾਲ ਸਬੰਧਤ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੂੰ ਬਾਕਾਇਦਾ ਟਿਕਟ ਦੇਕੇ ਪਟਿਆਲਾ ਸ਼ਹਿਰੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਅਤੇ ਇਸੇ ਤਰ੍ਹਾਂ ਦੂਸਰੇ ਪਾਸੇ ਕਾਂਗਰਸ ਪਾਰਟੀ ਵਲੋਂ ਸਾਬਕਾ ਮੇਅਰ  ਵਿਸ਼ਨੂੰ ਸ਼ਰਮਾ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਕੈਪਟਨ ਅਮਰਿੰਦਰ ਦੇ ਮੁਕਾਬਲੇ ਉਮੀਦਵਾਰ ਬਣਾਏ ਜਾਣ ਦੀ ਤਿਆਰੀ ਕਰ ਲਈ ਗਈ ਹੈ।
ਅਤੇ ਕੈਪਟਨ ਸਿੰਘ ਵਲੋਂ ਵੀ ਪਟਿਆਲਾ ਸ਼ਹਿਰੀ ਤੋਂ ਹੀ ਚੋਣ ਲੜਨਾ ਵੀ ਪੂਰੀ ਤਰ੍ਹਾਂ ਤੈਅ ਮੰਨਿਆ ਜਾ ਰਿਹਾ ਹੈ। ਇਸ ਕਰਕੇ ਇਸ ਵਾਰ ਇਸ ਸੀਟ ਤੇ ਸਿੰਗ ਫਸਵਾਂ ਮੁਕਾਬਲਾ ਹੋਣ ਦੀ ਸੰਭਾਵਨਾ ਹੈ।
ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਟੱਕਰ ਦੇਣ ਜਾ ਰਹੇ ਇਹਨਾਂ ਦੋਵਾਂ ਮੇਅਰਾਂ ਦੇ ਸਿਆਸੀ ਸਫ਼ਰ ਦਾ ਜ਼ਿਕਰ ਕੀਤਾ ਜਾਵੇ ਤਾਂ ਜਿੱਥੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਟਕਸਾਲੀ ਅਕਾਲੀ ਪਰਿਵਾਰ ਵਿਚੋਂ ਹਨ। ਉਹਨਾਂ ਦੇ ਦਾਦਾ ਸਰਦਾਰਾ ਸਿੰਘ ਕੋਹਲੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਵਿੱਚ ਗਿਣੇ ਜਾਂਦੇ ਸਨ ਅਤੇ ਅਜੀਤਪਾਲ ਕੋਹਲੀ ਦੇ ਪਿਤਾ ਸਰਦਾਰ ਸੁਰਜੀਤ ਸਿੰਘ ਕੋਹਲੀ ਬਾਦਲ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ। ਅਤੇ ਹੁਣੇ ਹੁਣੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਟਿਕਟ ਲੈਣ ਵਿੱਚ ਵੀ ਕਾਮਯਾਬ ਹੋਏ ਹਨ।
ਇਸੇ ਤਰ੍ਹਾਂ ਦੂਸਰੇ ਪਾਸੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਪਹਿਲਾਂ ਕਾਂਗਰਸ ਪਾਰਟੀ ਵਿੱਚ ਹੁੰਦਿਆਂ ਪਟਿਆਲਾ ਨਗਰ ਨਿਗਮ ਦੇ ਮੇਅਰ ਰਹੇ। ਉਸਤੋਂ ਬਾਅਦ ਉਹ ਅਕਾਲੀ ਦਲ ਬਾਦਲ ਵਿਚ ਸ਼ਾਮਿਲ ਹੋ ਗਏ ਸਨ।ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਪਟਿਆਲਾ ਸ਼ਹਿਰੀ ਤੋਂ ਖੁਦ ਚੋਣ ਲੜਨ ਤੋਂ ਕਿਨਾਰਾ ਕੀਤੇ ਜਾਣ ਕਰਕੇ ਕਾਂਗਰਸ ਕੋਲ ਕੋਈ ਵੱਡੇ ਸਿਆਸੀ ਕੱਦ ਵਾਲਾ ਉਮੀਦਵਾਰ ਨਾ ਹੋਣ ਕਰਕੇ ਹੀ ਪਟਿਆਲਾ ਸ਼ਹਿਰੀ ਤੋਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ ਹੀ ਘਰ ਵਿੱਚ ਘੇਰ ਕੇ ਰੱਖਣ ਵਾਲੀ ਰਣਨੀਤੀ ਤਹਿਤ ਹੀ ਦੁਬਾਰਾ ਕਾਂਗਰਸ ਪਾਰਟੀ ਵਿੱਚ ਵਾਪਸ ਲਿਆਂਦਾ ਗਿਆ । ਜਿਸ ਕਰਕੇ ਇਸ ਸੀਟ ਤੋਂ ਉਹਨਾਂ ਨੂੰ ਟਿਕਟ ਮਿਲਨਾ ਵੀ ਪੂਰੀ ਤਰ੍ਹਾਂ ਤੈਅ ਹੈ।
  ਬੇਸ਼ੱਕ ਹਾਲੇ ਕੈਪਟਨ ਅਮਰਿੰਦਰ ਦਾ ਨਾਂ ਪਟਿਆਲਾ ਸੀਟ ਤੋਂ ਐਲਾਨ ਨਹੀਂ ਹੋਇਆ ਪਰ ਮੰਨਿਆ ਜਾ ਰਿਹਾ ਹੈ ਕਿ ਉਹ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਵਲੋਂ ਇੱਥੋਂ ਹੀ ਚੋਣ ਲੜਨਗੇ। ਪੰਜਾਬ ਦੇ ਬਦਲੇ ਹੋਏ ਸਿਆਸੀ ਸਮੀਕਰਨਾਂ ਦੇ ਚਲਦਿਆਂ ਇਹ ਪਹਿਲੀ ਵਾਰ ਹੋਵੇਗਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਬਣਾਏ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਭਾਜਪਾ ਦੇ ਆਪਣੇ ਗਠਜੋੜ ਨਾਲ਼ ਚੋਣਾਂ ਲੜਨ ਜਾ ਰਹੇ ਹਨ। ਅਤੇ ਉਹਨਾਂ ਨੂੰ ਕਰਾਰੀ ਟੱਕਰ ਦੇਣ ਲਈ ਉਹਨਾਂ ਦੇ ਹੀ ਸ਼ਹਿਰ ਦੇ ਦੋ ਸਾਬਕਾ ਮੇਅਰ ਪੂਰੀ ਤਰ੍ਹਾਂ ਤਿਆਰੀ ਵਿੱਚ ਹਨ।
ਪੰਜਾਬ ‘ਚ ਕੈਪਟਨ ਭਾਜਪਾ ਦੀਆਂ ਟਿਕਟਾਂ ਦਾ ਐਲਾਨ ਨਾ ਹੋਣ ਕਰਕੇ ਬੇਸ਼ੱਕ ਅਜੇ ਤੱਕ ਕੈਪਟਨ ਅਮਰਿੰਦਰ ਦਾ ਨਾਂ ਪਟਿਆਲਾ ਸੀਟ ਤੋਂ ਐਲਾਨ ਨਹੀਂ ਹੋਇਆ ਪਰ ਮੰਨਿਆ ਜਾ ਰਿਹਾ ਹੈ ਕਿ ਉਹ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਵਜੋਂ ਇਸੇ ਹਲਕੇ ਤੋਂ ਚੋਣ ਲੜਨਗੇ।

Spread the love

Leave a Reply

Your email address will not be published.

Back to top button