Punjab-Chandigarh
ਨਵਦੀਪ ਢੀਂਗਰਾ ਬਣੇ ਪਟਿਆਲਾ ਮੀਡੀਆ ਕਲੱਬ ਦੇ ਨਵੇਂ ਪ੍ਰਧਾਨ

ਪਟਿਆਲਾ ਮੀਡੀਆ ਕਲੱਬ ਦੀ ਹੋਈ ਸਾਲਾਨਾ ਚੋਣ ਵਿਚ ਨਵਦੀਪ ਢੀਂਗਰਾ ਸਰਬਸੰਮਤੀ ਨਾਲ ਨਵੇਂ ਪ੍ਰਧਾਨ ਚੁਣੇ ਗਏ ਹਨ ਅਤੇ ਸਮੁੱਚੀ ਟੀਮ ਸਰਬਸੰਮਤੀ ਨਾਲ ਚੁਣੀ ਗਈ ਹੈ।
ਨਵਦੀਪ ਢੀਂਗਰਾ ਪ੍ਰਧਾਨ ਚੁਣੇ ਗਏ ਹਨ ਜਦੋਂ ਕਿ ਰਾਣਾ ਰਣਧੀਰ ਸਕੱਤਰ ਜਨਰਲ ਚੁਣੇ ਗਏ ਹਨ। ਖੁਸ਼ਵੀਰ ਤੂਰ ਖਜ਼ਾਨਚੀ ਤੇ ਗੁਰਵਿੰਦਰ ਸਿੰਘ ਔਲਖ ਸਕੱਤਰ ਚੁਣੇ ਗਏ ਹਨ, ਕੁਲਵੀਰ ਧਾਲੀਵਾਲ ਸੀਨੀਅਰ ਮੀਤ ਪ੍ਰਧਾਨ, ਜਗਤਾਰ ਸਿੰਘ ਤੇ ਕਰਮ ਪ੍ਰਕਾਸ਼ ਮੀਤ ਪ੍ਰਧਾਨ, ਹਰਮੀਤ ਸੋਢੀ, ਅਮਨਦੀਪ ਸਿੰਘ ਤੇ ਜਤਿੰਦਰ ਗਰੋਵਰ ਜੁਆਇੰਟ ਸਕੱਤਰ ਅਤੇ ਅਸ਼ੋਕ ਅਤੱਰੀ ਪ੍ਰੈਸ ਸਕੱਤਰ ਚੁਣੇ ਗਏ ਹਨ।