Punjab-Chandigarh

ਸੌਰਭ ਜੈਨ ਨੇ ਪਟਿਆਲਾ ਦਿਹਾਤੀ ਤੋਂ ਚੋਣ ਲੜਨ ਦਾ ਕੀਤਾ ਸ਼ੰਖਨਾਦ

ਤ੍ਰਿਪੁਰੀ ਚ ਚੋਣ ਦਫਤਰ ਦਾ ਕੀਤਾ ਉਦਘਾਟਨ

ਪਟਿਆਲਾ — ਬਲਜੀਤ ਸਿੰਘ ਕੰਬੋਜ
ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰਨ ਵਾਲੇ  ਵੱਡੇ ਸਮਾਜ ਸੇਵਕ ਸੌਰਭ ਜੈਨ ਨੇ ਆਪਣੀ ਚੋਣ ਮੁਹਿੰਮ ਦਾ ਸ਼ੰਖਨਾਦ ਕਰਦਿਆਂ ਸ਼ਹਿਰ ਦੇ ਤਰੀਪੁੜੀ ਏਰੀਆ ਵਿੱਚ ਆਪਣੇ ਚੋਣ ਦਫਤਰ ਦਾ ਅੱਜ ਬਾਕਾਇਦਾ ਉਦਘਾਟਨ ਕਰ ਦਿੱਤਾ।
ਇਸ ਮੌਕੇ ਸ਼ਹਿਰ ਅਤੇ ਹਲਕੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਹੁੰਮਹੁਮਾ ਕੇ ਸ਼ਿਰਕਤ ਕੀਤੀ ਅਤੇ ਉਹਨਾਂ ਨੂੰ ਆਪਣਾ ਅਸ਼ੀਰਵਾਦ ਵੀ ਦਿੱਤਾ।
ਇਸ ਮੌਕੇ  ਸੌਰਭ ਜੈਨ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ ਜਿਸ ਕਰਕੇ ਲੋਕ ਉਹਨਾਂ ਨੂੰ ਦਿਲੋਂ ਸਤਿਕਾਰ ਕਰਦੇ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਹਰਮਨ ਪਿਆਰੇ ਹਲਕਾ ਵਾਸੀਆਂ ਦੇ ਕਹਿਣ ਤੇ ਮਜ਼ਬੂਰ ਕਰਨ ਤੇ ਹੀ ਉਹਨਾਂ ਸਮਾਜ ਸੇਵਾ ਦੇ ਨਾਲ ਨਾਲ ਰਾਜਨੀਤੀ ਵਿੱਚ ਆਉਣ ਦਾ ਇਰਾਦਾ ਬਣਾਇਆ ਹੈ। ਉਹਨਾਂ ਕਿਹਾ ਕਿ ਰਾਜਨੀਤੀ ਵਿੱਚ ਆਕੇ ਵੀ ਮੇਰਾ ਮਿਸ਼ਨ ਹੋਰਾਂ ਸਿਆਸੀ ਲੋਕਾਂ ਦੀ ਤਰ੍ਹਾਂ ਪੈਸਾ ਕਮਾਉਣਾ ਨਹੀਂ ਬਲਕਿ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਸਮਾਜ਼ ਸੇਵਾ ਨੂੰ ਅੱਗੇ ਤੋਰ ਕੇ ਇਸਦਾ ਦਾਇਰਾ ਵਧਾਉਣਾ ਹੈ। ਉਹਨਾਂ ਕਿਹਾ ਕਿ ਭਾਵੇਂ ਕਿ ਪਹਿਲਾਂ ਮੈਂ ਇਕ ਸਿਆਸੀ ਪਾਰਟੀ ਯਾਨਿ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਕੇ ਚੋਣ ਲੜਨ ਦਾ ਇਰਾਦਾ ਬਣਾਇਆ ਸੀ। ਪਰ ਉਸ ਪਾਰਟੀ ਦੀ ਸੋਚ ਅਤੇ ਸਿਸਟਮ ਮੇਰੀ ਸਮਾਜ਼ ਸੇਵਾ ਵਾਲੀ ਸੋਚ ਦੇ ਫਿੱਟ ਨਹੀਂ ਬੈਠਦਾ ਸੀ ਜਿਸ ਕਰਕੇ ਮੈਂ ਪਾਰਟੀ ਨੂੰ ਛੱਡ ਕੇ ਆਜਾਦ ਤੌਰ ਤੇ ਚੋਣ ਲੜਨ ਦਾ ਫ਼ੈਸਲਾ ਲਿਆ। ਉਹਨਾਂ ਕਿਹਾ ਕਿ ਮੇਰੇ ਹਲਕੇ ਦੇ ਲੋਕਾਂ ਨੇ ਮੇਰੇ ਉਸ ਫੈਸਲੇ ਦਾ ਸਵਾਗਤ ਕੀਤਾ ਅਤੇ ਹੁਣ ਹਲਕਾਵਾਸੀ ਮੇਰੀ ਚੋਣ ਨੂੰ ਖੁਦ ਲੜਣਗੇ। ਸੌਰਭ ਜੈਨ ਨੇ  ਇਹ ਵੀ ਕਿਹਾ ਕਿ ਇੱਥੋਂ ਚੋਣ ਲੜਨ ਵਾਲੇ ਹੋਰ ਉਮੀਦਵਾਰ ਤਾਂ ਖੁਦ ਦੀ ਜਿੱਤ ਲਈ ਚੋਣ ਲੜ ਰਹੇ ਹਨ ਪਰ ਮੇਰੀ ਚੋਣ ਲੋਕ ਖੁਦ ਹੀ ਲੜਨਗੇ ਤੇ ਜਿੱਤ ਵੀ ਇਹਨਾਂ ਦੀ ਹੀ ਹੋਵੇਗੀ।


ਇਸ ਮੌਕੇ ਵੱਖ ਬੁਲਾਰਿਆਂ ਨੇ ਉਹਨਾਂ ਨੂੰ ਆਪਣੇ ਵਲੋਂ ਹਰ ਤਰ੍ਹਾਂ ਦਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਅਸੀਂ ਸੌਰਭ ਜੈਨ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਡਟਕੇ ਕੰਮ ਕਰਾਂਗੇ। ਇਹਨਾਂ ਲੋਕਾਂ ਨੇ ਆਸ ਪ੍ਰਗਟ ਕੀਤੀ ਕਿ ਅੱਜ ਦਾ ਇਹ ਵੱਡਾ ਇਕੱਠ ਅਤੇ ਲੋਕਾਂ ਵਲੋਂ ਮਿਲ ਰਿਹਾ ਹੁੰਗਾਰਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸੌਰਭ ਜੈਨ ਬਹੁਤ ਹੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨਗੇ ਅਤੇ ਇਹ ਜਿੱਤ ਪਟਿਆਲਾ ਦਿਹਾਤੀ ਹਲਕੇ ਦੇ ਲੋਕਾਂ ਦੀ ਹੋਵੇਗੀ।
ਇਸ ਮੌਕੇ ਅਗਰਵਾਲ ਸਭਾ ਅਤੇ ਜੈਨ ਸਭਾ ਸਮੇਤ ਕੲੀ ਹੋਰ ਸਮਾਜਿਕ ਸੰਸਥਾਵਾਂ ਵਲੋਂ ਸੌਰਭ ਜੈਨ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਲੜਾਂਗੇ ਸਾਥੀ ਥੀਏਟਰ ਗਰੁੱਪ ਦੇ ਸਰਪ੍ਰਸਤ ਸ੍ਰੀ ਇਨਾਇਤ ਦੀ ਟੀਮ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਸੋਚ ਨੂੰ ਪੇਸ਼ ਅਤੇ ਅੱਜ ਦੀ ਘਟੀਆ ਅਤੇ ਭ੍ਰਿਸ਼ਟ ਰਾਜਨੀਤੀ ਤੇ ਚੋਟ ਕਰਦਾ ਇਕ ਪ੍ਰਭਾਵਸ਼ਾਲੀ ਨਾਟਕ ਵੀ ਖੇਡਿਆ ਗਿਆ।

Spread the love

Leave a Reply

Your email address will not be published. Required fields are marked *

Back to top button