Punjab-Chandigarh

ਕਾਂਗਰਸ ਤੇ ‘ਆਪ’ ਸਿਰਫ਼ ‘ਗੱਪਾਂ ਦਾ ਕੜ੍ਹਾਹ’ ਵੰਡਣ ਜੋਗੀ : ਵਿਧਾਇਕ ਚੰਦੂਮਾਜਰਾ

Ajay verma

20 ਜਨਵਰੀ ( ਬਹਾਦਰਗੜ੍ਹ ) : ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਪਿੰਡ ਜਨਹੇੜੀਆਂ ਤੋਂ ਸਾਬਕਾ ਸਰਪੰਚ ਬਲਵੀਰ ਸਿੰਘ ਆਪਣੇ ਵੱਡੀ ਗਿਣਤੀ ਸਾਥੀਆਂ ਸਣੇ ਕਾਂਗਰਸ ਨੂੰ ਅਲਵਿਦਾ ਆਖ ਸ਼ੋ੍ਰਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ।
ਵਿਧਾਇਕ ਚੰਦੂਮਾਜਰਾ ਨੇ ਬਲਵੀਰ ਸਿੰਘ ਤੇ ਸਮੁੱਚੀ ਟੀਮ ਦਾ ਅਕਾਲੀ ਦਲ ’ਚ ਆਉਦ ’ਤੇ ਸਵਾਗਤ ਕਰਦਿਆਂ ਆਖਿਆ ਕਿ ਕਾਂਗਰਸ ਵਲੋਂ ਪਿਛਲੇ ਪੰਜ ਸਾਲਾਂ ਦੌਰਾਨ ਝੂਠ ਬੋਲ ਕੇ ਅਤੇ ਲਾਅਰੇ ਲਗਾ ਕੇ ਜੋ ਬੇਭਰੋਸਗੀ ਦਾ ਮਾਹੌਲ ਪੈਦਾ ਕੀਤਾ ਗਿਆ ਹੈ, ਉਸਤੋਂ ਲੋਕ ਅੱਕ ਚੁੱਕੇ ਹਨ ਅਤੇ ਆਪਣੇ ਆਪ ਨੂੰ ਲੁਟਿਆ ਮਹਿਸੂਸ ਕਰ ਰਹੇ ਹਨ। ਇਹ ਹੀ ਕਾਰਨ ਹੈ ਕਿ ਨਿਤ ਦਿਨ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਸਰਗਰਮ ਵਰਕਰ ਪਾਰਟੀ ਨੂੰ ਅਲਵਿਦਾ ਆਖ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ’ਚ ਮਾਣ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਆਖਿਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਕੋਲ ਗੱਪਾਂ ਦਾ ਕੜ੍ਹਾਹ ਵੰਡਣ ਤੋਂ ਬਿਨਾਂ ਕੁਝ ਨਹੀਂ ਹੈ। ਬੀਤੇ ਦਿਨੀਂ ਕਾਂਗਰਸੀ ਆਗੂਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ ’ਤੇ ਈਡੀ ਵਲੋਂ ਮਾਰੇ ਗਏ ਛਾਪਿਆਂ ਦੌਰਾਨ ਬਰਾਮਦ ਹੋਇਆ ਕਰੋੜਾਂ ਰੁਪਏ ਇਸ ਗੱਲ ਦੀ ਗਵਾਹੀ ਭਰਦੈ ਕਿ ਕਾਂਗਰਸੀਆਂ ਨੇ ਪੰਜਾਬ ਨੂੰ ਲੁੱਟਣ ਤੋਂ ਬਿਨਾਂ ਕੁਝ ਨਹੀਂ ਕੀਤਾ। ਪਿਛਲੇ ਪੂਰੇ ਪੰਜ ਸਾਲ ਜਿਥੇ ਕੱਚੇ ਮੁਲਾਜ਼ਮ ਪੱਕੇ ਹੋਣ ਲਈ ਸੜਕਾਂ ਤੇ ਟੈਂਕੀਆਂ ’ਤੇ ਸੰਘਰਸ਼ ਕਰਨ ਲਈ ਮਜ਼ਬੂਰ ਰਹੇ ਉਥੇ ਕਾਂਗਰਸੀ ਆਪਸੀ ਕਾਟੋ ਕਲੇਸ਼ ’ਚ ਸਮਾਂ ਲੰਘਾਉਂਦੇ ਰਹੇ। ਉਨ੍ਹਾਂ ਅਰਵਿੰਦ ਕੇਜਰੀਵਾਲ ਵਲੋਂ ਦਿੱਤੀਆਂ ਜਾ ਰਹੀਆਂ ਗਰੰਟੀਆਂ ’ਤੇ ਤੰਜ ਕਸਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਇਹ ਦੱਸੇ ਕਿ ਇਥੇ ਦਿੱਤੀਆਂ ਜਾ ਰਹੀਆਂ ਗਰੰਟੀਆਂ ਵਿਚੋਂ ਦਿੱਲੀ ਵਿਚ ਕਿੰਨੀਆਂ ਕੁ ਗਰੰਟੀਆਂ ਲਾਗੂ ਕੀਤੀਆਂ ਹਨ।
ਇਸ ਮੌਕੇ ਸੁਰਿੰਦਰ ਸਿੰਘ, ਨਰਿੰਦਰ ਸਿੰਘ, ਅਜੈਬ ਸਿੰਘ ਰਾਮਪੁਰ, ਹਰਪਾਲ ਸਿੰਘ, ਭੁਪਿੰਦਰ ਸਿੰਘ ਸੈਫਦੀਪੁਰ, ਗੁਰਦੀਪ ਸਿੰਘ ਸ਼ੇਖੂਪੁਰ, ਕੁਲਦੀਪ ਸਿੰਘ ਹਰਪਾਲਪੁਰ, ਕਾਰਜ ਸਮਸ਼ਪੁਰ, ਦਰਸ਼ਨ ਲਾਲ ਸ਼ਰਮਾ, ਜੱਗਾ ਭਟੇੜੀ, ਅਕਾਸ਼ ਨੋਰੰਗਵਾਲ, ਗੁਰਬਾਜ ਪਨੌਦੀਆਂ, ਬਲਕਾਰ ਸਰਪੰਚ ਹਰਗੋਬਿੰਦ ਕਲੋਨੀ, ਜੱਗੀ ਬੰਦੇਸ਼ਾ, ਵਰਿੰਦਰ ਡਕਾਲਾ ਵੀ ਹਾਜ਼ਰ ਸਨ।

Spread the love

Leave a Reply

Your email address will not be published.

Back to top button