ਨਹਿਰੂ ਯੁਵਾ ਕੇਂਦਰ ਦੇ ਯੂਥ ਕਲੱਬਾਂ ਅਤੇ ਵਲੰਟੀਅਰ ਨਾਲ ਵੋਟਰ ਜਾਗਰੂਕਤਾ ਸਬੰਧੀ ਵਰਕਸ਼ਾਪ

ਪਟਿਆਲਾ, 28 ਜਨਵਰੀ:
ਸਥਾਨਿਕ ਨਹਿਰੂ ਯੁਵਾ ਕੇਂਦਰ, ਯੂਥ ਹੋਸਟਲ, ਪਟਿਆਲਾ ਵਿਖੇ ਵੋਟਰ ਜਾਗਰੂਕਤਾ ਮੁਹਿੰਮ ਵਿਚ ਨਹਿਰੂ ਯੁਵਾ ਕੇਂਦਰ ਦੇ ਕਲੱਬਾਂ ਦੇ ਸਹਿਯੋਗ ਸਬੰਧੀ ਇਕ ਵਰਕਸ਼ਾਪ ਦਾ ਆਯੋਜਨ ਜ਼ਿਲ੍ਹਾ ਯੂਥ ਅਫ਼ਸਰ ਐਨ.ਵਾਈ.ਕੇ ਨੇਹਾ ਸ਼ਰਮਾ ਦੀ ਅਗਵਾਈ ਵਿਚ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ, ਪ੍ਰੋਫੈਸਰ ਗੁਰਬਖਸੀਸ ਸਿੰਘ ਅਨਟਾਲ ਨੇ ਬਤੌਰ ਮੁੱਖ ਮਹਿਮਾਨ, ਜ਼ਿਲ੍ਹਾ ਨੋਡਲ ਅਫ਼ਸਰ, ਦਿਵਿਆਗਜਨ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਅਰੁਣ ਕੁਮਾਰ ਨੇ ਬਤੌਰ ਮੁੱਖ ਵਕਤਾ ਸ਼ਿਰਕਤ ਕੀਤੀ।
ਇਸ ਵਰਕਸ਼ਾਪ ਦੌਰਾਨ ਜ਼ਿਲ੍ਹੇ ਦੇ 43 ਯੂਥ ਕਲੱਬਾਂ ਦੇ 100 ਵਲੰਟੀਅਰ ਨਾਲ ਵੋਟਰ ਜਾਗਰੂਕਤਾ, ਵੋਟਰ ਹੈਲਪਲਾਈਨ ਐਪ, ਸੀ-ਵਿਜਲ ਐਪ, ਕੇ.ਵਾਈ.ਸੀ ਐਪ (ਆਪਣਾ ਉਮੀਦਵਾਰ ਨੂੰ ਜਾਣੋ) ਆਦਿ ਸਬੰਧੀ ਵਿਚਾਰ ਚਰਚਾ ਕੀਤੀ ਗਈ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋਫੈਸਰ ਗੁਰਬਖਸੀਸ ਸਿੰਘ ਅਨਟਾਲ ਨੇ ਯੂਥ ਕਲੱਬਾਂ ਦੇ ਮੈਂਬਰਾਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਉਹ ਬਤੌਰ ਚੋਣ ਮਿੱਤਰ ਵੋਟਰ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਉਹਨਾਂ ਦੀ 100% ਭਾਗੀਦਾਰੀ ਯਕੀਨੀ ਬਣਾਉਣ ਲਈ ਕੰਮ ਕਰਨ।
ਇਸ ਮੌਕੇ ਉਹਨਾਂ ਨੇ ਚੋਣ ਕਮਿਸ਼ਨ ਦੀਆ ਵੱਖ-ਵੱਖ ਮੋਬਾਇਲ ਐਪ ਸਬੰਧੀ ਡਿਟੇਲ ਵਿਚ ਜਾਣਕਾਰੀ ਸਾਂਝੀ ਕੀਤੀ ਅਤੇ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ,ਅਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਦੱਸਿਆ ਗਿਆ।। ਜ਼ਿਲ੍ਹਾ ਨੋਡਲ ਅਫ਼ਸਰ ਦਿਵਿਆਗਜਨ ਵਰਿੰਦਰ ਟਿਵਾਣਾ ਨੇ ਦਿਵਿਆਗਜਨ ਵੋਟਰਾਂ ਅਤੇ 80 ਸਾਲ ਤੋ ਵਧੇਰੇ ਉਮਰ ਦੇ ਸੀਨੀਅਰ ਸਿਟੀਜ਼ਨ ਵੋਟਰਾਂ ਨੂੰ ਚੋਣਾ ਵਾਲੇ ਦਿਨ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਦੱਸਿਆ ਕਿ ਜੇਕਰ ਉਪਰੋਕਤ ਕੈਟਾਗਰੀ ਵਿਚੋਂ ਕੋਈ ਵੀ ਵੋਟਰ ਆਪਣੇ ਘਰ ਤੋ ਵੋਟ ਪਾਉਣੀ ਚਾਹੇਗਾ ਤਾਂ ਉਸ ਨੂੰ ਪੋਸਟਲ ਬੈਲਟ ਪੇਪਰ ਜਾਰੀ ਕਰ ਦਿੱਤਾ ਜਾਵੇਗਾ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਅਰੁਣ ਕੁਮਾਰ ਨੇ ਯੂਥ ਕਲੱਬਾਂ ਨੂੰ ਚੋਣਾ ਵਾਲੇ ਦਿਨ ਆਪਣੀ ਡਿਊਟੀ ਸਮਝਦੇ ਹੋਏ ਬਤੌਰ ਵਲੰਟੀਅਰ ਜ਼ਿਲ੍ਹਾ ਚੋਣ ਦਫ਼ਤਰ ਨੂੰ ਸਹਿਯੋਗ ਦੇਣ ਲਈ ਪਾਬੰਦ ਕੀਤਾ। ਪ੍ਰੋਗਰਾਮ ਸੁਪਰਵਾਈਜ਼ਰ ਨਹਿਰੂ ਯੁਵਾ ਕੇਂਦਰ ਅਮਰਜੀਤ ਕੋਰ ਨੇ ਦੱਸਿਆ ਕਿ ਅੱਜ ਵੋਟਰ ਵਰਕਸ਼ਾਪ ਮੌਕੇ ਨੌਜਵਾਨਾ ਨੇ ਬਹੁਤ ਦਿਲਚਸਪੀ ਦਿਖਾਈ,ਅਤੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ।ਨਹਿਰੂ ਯੁਵਾ ਕੇਂਦਰ ਪਟਿਆਲਾ ਨਾਲ ਜੁੜ ਬਹੁਤ ਸਾਰੇ ਨੌਜਵਾਨਾ ਨੂੰ ਭਵਿੱਖ ਵਿੱਚ ਰੁਜ਼ਗਾਰ ਮਿਲਿਆ ਹੈ।ਸੰਮੇਲਨ ਵਿੱਚ ਸੰਦੀਪ ਕੌਰ ਨੇ ਆਪਣੀ ਕਲਾ ਦੇ ਰੰਗ ਦਿਖਾਏ,ਅਤੇ ਨਾਲ ਹੀ ਨਾਟਕ ਦੀ ਪੇਸ਼ਕਾਰੀ ਕੀਤੀ,ਅਤੇ ਜੋ ਕਲੱਬਾਂ ਦੇ ਪ੍ਰਧਾਨਾਂ ਨੇ ਪਿੰਡ ਵਾਲਿਆਂ ਨਾਲ ਰਲ ਕੇ ਆਪਣੇ ਸਮਾਜ ਪ੍ਰਤੀ ਚੰਗੇ ਕੰਮ ਕੀਤੇ ਹਨ,ਉਹਨਾਂ ਸਾਰਿਆਂ ਨੂੰ ਮੈਡਮ ਨੇਹਾ ਸ਼ਰਮਾ ਯੂਥ ਅਫ਼ਸਰ ਵੱਲੋਂ ਟਾਈਮ ਪੀਸ ਨਾਲ ਸਨਮਾਨਿਤ ਕੀਤਾ ਗਿਆ।
ਪ੍ਰੋਫੈਸਰ ਰਜਿੰਦਰ ਸਿੰਘ ਨੇ ਵੀ ਬੱਚਿਆ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨ ਲਈ ਕਿਹਾ,ਅਤੇ ਆਪਣੇ ਚੰਗੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਅਮਨਦੀਪ ਕੌਰ ਵਲੰਟੀਅਰ,ਰਮਨਦੀਪ ਕੌਰ,ਸੁਨੀਤਾ ਰਾਣੀ,ਯੁਵਰਾਜ ਸਿੰਘ ਪਿੰਡ ਮਟੋਰਡਾ,ਪ੍ਰਧਾਨ ਦਿਲਪ੍ਰੀਤ ਚਹਿਲ,ਪ੍ਰਧਾਨ ਹੈਰੀ ਘਣੀਵਾਲ,ਕਰਨਵੀਰ ਸਿੰਘ ਹੱਲਾ,ਪ੍ਰਧਾਨ ਗੁਰਸੇਵਕ ਸਿੰਘ ਕਾਲਸਨਾ,ਹਰਪ੍ਰੀਤ ਸਿੰਘ ਘਮਰੌਦਾ,ਕਰਨਜੋਤ ਸਿੰਘ ਟੌਹੜਾ,ਕੌਰ ਵਲੰਟੀਅਰ,ਗੁਰਬਖਸ਼ ਸਿੰਘ,ਪ੍ਰਧਾਨ ਸਿਤਾਰ ਖਾਨ ਰੈਸਲ,ਪ੍ਰਧਾਨ ਗੁਰਦੀਪ ਸਿੰਘ ਜੱਸੋਮਜਾਰਾ,ਅਤੇ ਦੀਪ ਸਿੰਘ ਵਿਸ਼ੇਸ਼ ਤੌਰ ਤੇ ਹਜ਼ਾਰਾਂ ਸਨ।
ਆਖਿਰ ਵਿਚ ਨੇਹਾ ਸ਼ਰਮਾ ਜ਼ਿਲ੍ਹਾ ਯੂਥ ਅਫ਼ਸਰ ਵੱਲੋਂ ਸਮੂਹ ਕਲੱਬਾਂ ਦੇ ਮੈਂਬਰਾਂ ਨੂੰ ਚੋਣਾ ਸਬੰਧੀ ਜਾਤ-ਪਾਤ ਧਰਮ ਤੋ ਉਪਰ ਉੱਠ ਕੇ ਵੋਟ ਪਾਉਣ ਲਈ ਸੋਹ ਚੁਕਾਈ ਗਈ।