Punjab-Chandigarh

ਬੀਬੀ ਨਵਪ੍ਰੀਤ ਕੌਰ ਵਲੋਂ ਪਤੀ ਹਰਿੰਦਰਪਾਲ ਚੰਦੂਮਾਜਰਾ ਦੇ ਹੱਕ ’ਚ ਘਰ ਘਰ ਚੋਣ ਪ੍ਰਚਾਰ

Ajay verma

15 ਜਨਵਰੀ ( ਦੇਵੀਗੜ੍ਹ ): ਹਲਕਾ ਸਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਾਰ ਦੇ ਹੱਕ ’ਚ ਉਨ੍ਹਾਂ ਦੀ ਧਰਮਪਤਨੀ ਬੀਬੀ ਨਵਪ੍ਰੀਤ ਕੌਰ ਚੰਦੂਮਾਜਰਾ ਨੇ ਪਿੰਡ ਦੇਵੀਗੜ੍ਹ ਵਿਖੇ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ।
ਬੀਬੀ ਨਵਪ੍ਰੀਤ ਕੌਰ ਚੰਦੂਮਾਜਰਾ ਨੇ ਹਲਕੇ ਦੇ ਵੋਟਰਾਂ ਨੂੰ ਘਰ ਘਰ ਜਾ ਕੇ ਅਪੀਲ ਕੀਤੀ ਕਿ ਉਹ ਕਾਂਗਰਸ ਦੀ ਪਿਛਲੇ ਪੰਜ ਸਾਲਾਂ ਦੀ ਸਿਫਰ ਕਾਰਗੁਜ਼ਾਰੀ ਨੂੰ ਧਿਆਨ ਵਿਚ ਰਖਦਿਆਂ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਵਿਰੋਧੀ ਲੁਕਵੇਂ ਏਜੰਡੇ ਨੂੰ ਜ਼ਹਿਨ ’ਚ ਰੱਖਦਿਆਂ ਹਲਕੇ ਦੀ ਕਮਾਂਡ ਮੁੜ ਸੋ੍ਰਮਣੀ ਅਕਾਲੀ ਦਲ ਦੇ ਹੱਥਾਂ ’ਚ ਸੌਂਪਣ। ਉਨਂ੍ਹਾਂ ਆਖਿਆ ਕਿ ਆਉਣ ਵਾਲੀ ਅਕਾਲੀ-ਬਸਪਾ ਗਠਜੋੜ ਸਰਕਾਰ ਦੌਰਾਨ ਹਲਕੇ ਨੂੰ ਵਿਕਾਸ ਪੱਖੋਂ ਨੰਬਰ ਇਕ ਹਲਕਾ ਬਣਾਉਣ ਦਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦਾ ਸੁਪਨਾ ਪੂਰਾ ਕਰਨ ਲਈ ਇਕ ਵਾਰ ਫਿਰ ਅਕਾਲੀ-ਬਸਪਾ ਗਠਜੋੜ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂਕਿ ਆਪਣੀ ਆਉਣ ਵਾਲੀ ਆਪਣੀ ਸਰਕਾਰ ’ਚ ਹਲਕੇ ਦੇ ਰਹਿੰਦੇ ਵਿਕਾਸ ਕਾਰਜ ਮੁਕੰਮਲ ਕਰਵਾਏ ਜਾ ਸਕਣ।
ਉਨ੍ਹਾਂ ਇਸ ਮੌਕੇ ਆਖਿਆ ਕਿ ਬੀਬੀਆਂ ’ਚ ਅਕਾਲੀ-ਬਸਪਾ ਦੀ ਸਰਕਾਰ ਬਣਾਉਣ ਲਈ ਚਾਅ ਹੈ ਅਤੇ ਹਲਕੇ ਦੇ ਲੋਕ ਅਕਾਲੀ-ਬਸਪਾ ਉਮੀਦਵਾਰ ਨੂੰ ਮੁੜ ਵੱਡੀ ਜਿੱਤ ਦਿਵਾਉਣ ਦਾ ਮਨ ਬਣਾ ਚੁੱਕੇ ਹਨ।
ਇਸ ਮੌਕੇ ਨੀਲਮ ਦੇਵੀ, ਪਰਮਜੀਤ ਕੋਰ, ਕੂਲਦੀਪ ਕੋਰ, ਸੀਮਾ ਦੇਵੀ,  ਰਾਣੋ, ਰਾਣੀ, ਕਮਲੇਸ਼ ਕੋਰ, ਸੰਤੋਖ ਕੂਮਾਰੀ, ਆਸਾ ਰਾਣੀ, ਸੋਨੀ ਬਾਬਾ, ਅਜਾਇਬ ਸਿੰਘ ਪਟਵੀ ਵੀ ਮੌਜੂਦ ਸਨ।    

Spread the love

Leave a Reply

Your email address will not be published.

Back to top button