Punjab-Chandigarh

ਟਾਈਮਜ਼ ਨਾਓ ਨਵਭਾਰਤ ਸਰਵੇ ਅਨੁਸਾਰ ਆਮ ਆਦਮੀ ਪਾਰਟੀ ਦੀ ਬੱਲੇ-ਬੱਲੇ

57 ਤੋਂ 60 ਸੀਟਾਂ ਨਾਲ ਆਪ ਪਹਿਲੇ ਤੇ 43 ਤੋਂ 46 ਸੀਟਾਂ ਦੇ ਅਨੁਮਾਨ ਨਾਲ ਕਾਂਗਰਸ ਦੂਸਰੇ ਨੰਬਰ ਤੇ

ਮੁੱਖ ਮੰਤਰੀ ਦੀ ਰੇਸ ਵਿੱਚ ਚਰਨਜੀਤ ਚੰਨੀ ਪਹਿਲੇ ਤੇ ਭਗਵੰਤ ਮਾਨ ਦੂਜੇ ਨੰਬਰ ਤੇ

ਪਟਿਆਲਾ  — ਬਲਜੀਤ ਸਿੰਘ ਕੰਬੋਜ
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ Times Now Navbharat Survey, (ਟਾਈਮਜ਼ ਨਾਓ) ਦੇ ਤਾਜ਼ਾ ਸਰਵੇ ਮੁਤਾਬਕ ਜਿੱਥੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਂਦੀ ਵਿਖਾਈ ਦੇ ਰਹੀ ਹੈ। ਉੱਥੇ ਹੀ ਭਗਵੰਤ ਮਾਨ ਮੁੱਖ ਮੰਤਰੀ ਦੀ ਰੇਸ ਵਿਚ ਦੂਸਰੇ ਨੰਬਰ ਤੇ ਦੱਸੇ ਗਏ ਹਨ। ਸਰਵੇ ਵਿੱਚ ਸੀਐਮ ਦੀ ਰੇਸ ਵਿਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ ਪਹਿਲੇ ਨੰਬਰ ਤੇ ਹਨ। ਸਰਵੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਗਵੰਤ ਮਾਨ ਮਾਲਵੇ ਵਿੱਚ ਵਿਰੋਧੀਆਂ ਨੂੰ ਵੱਡੀ ਟੱਕਰ ਦੇ ਰਹੇ ਹਨ।
ਇਸ ਸਰਵੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਨੂੰ ਵੱਡੀ ਟੱਕਰ ਦੇਂਦੀ ਵਿਖਾਈ ਦੇ ਰਹੀ ਹੈ। ਟਾਈਮਜ਼ ਨਾਓ ਦੇ ਤਾਜ਼ਾ ਸਰਵੇ ਮੁਤਾਬਕ ਹੁਣ ਤੱਕ ਸੀਐਮ ਦੀ ਰੇਸ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਭ ਤੋਂ ਅੱਗੇ ਚੱਲ ਰਹੇ ਨੇ ਅਤੇ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾ ਚੁੱਕੇ ਭਗਵੰਤ ਮਾਨ ਚੰਨੀ ਤੋਂ ਪਿੱਛੇ ਯਾਨਿ ਕਿ ਦੂਸਰੇ ਨੰਬਰ ਤੇ ਚੱਲ ਰਹੇ ਹਨ। ਮਾਲਵਾ ਰੀਜ਼ਨ ਵਿਚ ਭਗਵੰਤ ਮਾਨ ਆਮ ਆਦਮੀ ਪਾਰਟੀ ਨੂੰ ਕਾਫ਼ੀ ਅੱਗੇ ਲਿਆਂਉਦੇ ਵਿਖਾਈ ਦੇ ਰਹੇ ਹਨ। ਕਾਬਿਲੇ ਗੌਰ ਹੈ ਕਿ ਪੰਜਾਬ ਦੀਆਂ ਸਭ ਤੋਂ ਵੱਧ ਸੀਟਾਂ ਮਾਲਵਾ ਜੋਨ ਵਿਚ ਹਨ।
ਟਾਈਮਜ਼ ਨਾਓ ਨਵਭਾਰਤ ਦੇ ਤਾਜ਼ਾ ਸਰਵੇ ਅਨੁਸਾਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਇਸ ਸਰਵੇ ਅਨੁਸਾਰ ਆਮ ਆਦਮੀ ਪਾਰਟੀ ਨੂੰ 57 ਤੋਂ 60 ਸੀਟਾਂ ਮਿਲ ਸਕਦੀਆਂ ਹਨ ਅਤੇ ਕਾਂਗਰਸ ਪਾਰਟੀ 43 ਤੋਂ 46 ਸੀਟਾਂ ਜਿਤੱਦੀ ਲਗ ਰਹੀ ਹਨ। ਸਰਵੇ ਮੁਤਾਬਕ ਬੀਜੇਪੀ ਤੇ ਕੈਪਟਨ ਢੀਂਡਸਾ ਗਠਜੋੜ ਨੂੰ ਤਿੰਨ ਸੀਟਾਂ ਤੇ ਹੀ ਸਬਰ ਕਰਨਾ ਪੈ ਸਕਦਾ ਹੈ।
ਇਸੇ ਤਰ੍ਹਾਂ ਅਕਾਲੀ ਬਸਪਾ ਗਠਜੋੜ ਨੂੰ 10 ਤੋਂ 13 ਸੀਟਾਂ ਮਿਲਦੀਆਂ ਵਿਖਾਈਆਂ ਗਈਆਂ ਹਨ। ਪਰ ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚਾ ਨੂੰ ਇਕ ਵੀ ਸੀਟ ਮਿਲਦੀ ਨਹੀਂ ਲਗਦੀ।
ਸਰਵੇ ਅਨੁਸਾਰ ਜਿੱਥੇ ਮਾਲਵਾ ਜੋਨ ਦੀਆਂ 69 ਸੀਟਾਂ ਵਿਚੋਂ 39 ਤੋਂ 40 ਸੀਟਾਂ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ। ਉੱਥੇ ਹੀ ਮਾਲਵੇ ਵਿੱਚ ਬਾਕੀ ਦੀਆਂ 20 ਸੀਟਾਂ ਵਿਚੋਂ 18 ਤੋਂ 19 ਸੀਟਾਂ ਕਾਂਗਰਸ ਨੂੰ ਮਿਲਨ ਦੀ ਸੰਭਾਵਨਾ ਹੈ। ਮਾਲਵੇ ਵਿੱਚ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੁੰਦਾ ਦੱਸਿਆ ਗਿਆ ਹੈ।
  ਗਏਮੁੱਖ ਮੰਤਰੀ ਦੀ ਰੇਸ ਵਿਚ ਚਰਨਜੀਤ ਸਿੰਘ ਚੰਨੀ ਸਭ ਤੋਂ ਅੱਗੇ ਹਨ ਅਤੇ 34.78 ਫੀਸਦੀ ਲੋਕਾਂ ਨੇ ਉਨ੍ਹਾਂ ਨੂੰ ਆਪਣੀ ਪਸੰਦ ਦੱਸਿਆ ਹੈ। ਉੱਥੇ ਹੀ ਆਪ ਦੇ ਭਗਵੰਤ ਮਾਨ ਨੂੰ 34.63 ਫੀਸਦੀ ਲੋਕਾਂ ਨੇ ਪਸੰਦ ਕੀਤਾ ਹੈ। ਜਦਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਿਰਫ 2.53 ਫੀਸਦ ਵੋਟ ਮਿਲੇ ਹਨ। ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 4.36 ਫੀਸਦੀ, ਸੁਖਬੀਰ ਬਾਦਲ ਨੂੰ 8.54 ਅਤੇ ਮੁੱਖ ਮੰਤਰੀ ਦੀ ਇਸ ਰੇਸ ਵਿਚ ਮੰਨੇ ਜਾਂਦੇ ਰਹੇ ਅਰਵਿੰਦ ਕੇਜਰੀਵਾਲ ਨੂੰ 7.91 ਫੀਸਦ ਲੋਕਾਂ ਨੇ ਪਸੰਦ ਕੀਤਾ ਹੈ। ਇਸਦੇ ਨਾਲ ਹੀ ਮੁੱਖ ਮੰਤਰੀ ਚੰਨੀ ਦੇ ਕੰਮਕਾਜ ਤੇ 46.23 ਫੀਸਦੀ ਲੋਕਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ ਜਦੋਂਕਿ 41.52 ਫੀਸਦ ਲੋਕਾਂ ਵਲੋਂ ਉਹਨਾਂ ਦੇ ਕੰਮਕਾਜ ਉੱਪਰ ਨਾਖੁਸ਼ੀ ਜ਼ਾਹਰ ਕੀਤੀ ਗਈ ਹੈ। ਅਤੇ ਨਾਲ ਹੀ 12.16 ਫੀਸਦੀ ਲੋਕਾਂ ਨੇ ” ਕੁਝ ਵੀ ਕਹਿ ਨਹੀਂ ਸਕਦੇ ” ਵਾਲਾ ਆਪਸ਼ਨ ਚੁਣਿਆ ਹੈ। ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਕਰਕੇ ਚੋਣਾਂ ਵਿੱਚ ਵੱਡਾ ਫਾਇਦਾ ਪਹੁੰਚਾਂਉਦੇ ਨਜ਼ਰ ਆ ਰਹੇ ਹਨ। ਸਰਵੇ ਅਨੁਸਾਰ 42.53
ਫ਼ੀਸਦ ਲੋਕਾਂ ਨੇ ਮੰਨਿਆ ਹੈ ਕਿ ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨ ਕੀਤੇ ਜਾਣ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਫਾਇਦਾ ਮਿਲੇਗਾ। ਜਦੋਂਕਿ 38.15 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਆਪ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੋਵੇਗਾ। 

Spread the love

Leave a Reply

Your email address will not be published. Required fields are marked *

Back to top button