Punjab-Chandigarh
ਪੰਜਾਬ ਵਿੱਚ ਮਾਸਕ ਨਾ ਲਗਾਉਣ ‘ਤੇ ਨਹੀਂ ਹੋਵੇਗਾ ਚਲਾਨ : ਸਿਹਤ ਮੰਤਰੀ ਸਿੰਗਲਾ

ਪੰਜਾਬ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਨੇ ਪੰਜਾਬ ਦੇ ਲੋਕਾਂ ਲਈ ਕੋਰੋਨਾ ਨਿਯਮ ਤੇ ਲੋਕਾਂ ਨੂੰ ਰਾਹਤ ਦੀ ਖਬਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਮਾਸਕ ਨਾ ਪਾਉਣ ‘ਤੇ ਕੋਈ ਜੁਰਮਾਨਾ ਨਹੀਂ ਲੱਗੇਗਾ, ਪਰ ਕੋਰੋਨਾ ਤੋਂ ਬਚਾਅ ਲਈ ਲੋਕ ਮਾਸਕ ਜਰੂਰ ਪਾਉਣ।
ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਕੋਰੋਨਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਪ੍ਰਧਾਨ ਮੰਤਰੀ ਨਾਲ ਮੀਟਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਲੈ ਕੇ ਘਬਰਾਉਣ ਤੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਇਸ ਵੇਲੇ ਬੱਸ ਅਲਰਟ ਰਹੋ, ਸੰਜਮ ਵਰਤੋ, ਮਾਸਕ ਜ਼ਰੂਰ ਪਾਓ ਪਰ ਇਸ ਬਾਰੇ ਕੋਈ ਸਖਤੀ ਨਹੀਂ ਤੇ ਨਾ ਹੀ ਕੋਈ ਜੁਰਮਾਨਾ ਹੈ।