
The Mirror Time
ਦੁਨੀਆ ਦੀ ਹਰ ਚੀਜ਼ ਸਵਾਰਥ ‘ਤੇ ਟਿਕੀ ਹੋਈ ਹੈ, ਸਿਰਫ ਪਿਉ-ਧੀ ਦਾ ਰਿਸ਼ਤਾ ਪਿਆਰ ‘ਤੇ ਟਿੱਕਦਾ ਹੈ। ਇਨ੍ਹਾਂ ਸ਼ਬਦਾਂ ਨੂੰ ਬਿਆਨ ਕਰਦੀ ਇਕ ਭਾਵੁਕ ਵੀਡੀਓ ਇਨ੍ਹੀਂ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਇਕ ਵਿਆਹ ਦਾ ਹੈ ਪਰ ਇਸ ਨੂੰ ਦੇਖ ਕੇ ਲੋਕ ਭਾਵੁਕ ਹੋ ਰਹੇ ਹਨ।

ਦਰਅਸਲ, ਪਿਤਾ ਨੂੰ ਗੁਆਉਣ ਤੋਂ ਬਾਅਦ ਜਦੋਂ ਧੀ ਦਾ ਵਿਆਹ ਹੋਇਆ ਤਾਂ ਉਸਦੇ ਪਰਿਵਾਰ ਨੇ ਮੰਡਪ ਵਿੱਚ ਪਿਤਾ ਦਾ ਮੋਮ ਦਾ ਪੁਤਲਾ ਰੱਖਿਆ। ਇਹ ਦੇਖ ਕੇ ਬੇਟੀ ਹੈਰਾਨ ਰਹਿ ਗਈ ਅਤੇ ਪੁਤਲੇ ਨਾਲ ਲੱਗਕੇ ਰੋਣ ਲੱਗੀ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪਿਤਾ ਦਾ ਪੁਤਲਾ ਦੇਖ ਕੇ ਬੇਟੀ ਭਾਵੁਕ ਹੋ ਜਾਂਦੀ ਹੈ ਅਤੇ ਉਸ ਨੂੰ ਚੁੰਮਣ ਲੱਗ ਜਾਂਦੀ ਹੈ। ਇਸ ਦੌਰਾਨ ਸਾਰੇ ਰਿਸ਼ਤੇਦਾਰਾਂ ਦੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਹਨ। ਪਰਿਵਾਰਕ ਮੈਂਬਰ ਵੀ ਪੁਤਲੇ ਦੇ ਨਾਲ ਪਰਿਵਾਰਕ ਫੋਟੋਆਂ ਕਲਿੱਕ ਕਰਦੇ ਨਜ਼ਰ ਆ ਰਹੇ ਹਨ।
ਤਾਮਿਲਨਾਡੂ ਪਿੰਡ ਦਾ ਮਾਮਲਾ
ਇਹ ਮਾਮਲਾ ਤਾਮਿਲਨਾਡੂ ਦੇ ਕਾਲਾਕੁਰੀਚੀ ਜ਼ਿਲ੍ਹੇ ਦੇ ਪਿੰਡ ਥਾਨਾਕਨੰਦਲ ਦਾ ਹੈ। ਮਾਰਚ ਵਿੱਚ 56 ਸਾਲਾ ਸੇਲਵਾਰੇਜ਼ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। ਜਦੋਂ ਸੇਲਵਾਰੇਜ਼ ਜ਼ਿੰਦਾ ਸੀ, ਉਹ ਆਪਣੀ ਧੀ ਦਾ ਵਿਆਹ ਧੂਮ-ਧਾਮ ਨਾਲ ਕਰਨਾ ਚਾਹੁੰਦਾ ਸੀ।

ਜੂਨ ‘ਚ ਬੇਟੀ ਦਾ ਵਿਆਹ ਹੋਇਆ ਤਾਂ ਉਸ ਨੂੰ ਪਿਤਾ ਦੀ ਕਮੀ ਮਹਿਸੂਸ ਨਾ ਹੋਈ, ਇਸ ਲਈ ਪਰਿਵਾਰ ਨੇ ਬੇਟੀ ਲਈ ਇਹ ਖੂਬਸੂਰਤ ਤੋਹਫਾ ਦੇਣ ਦੀ ਯੋਜਨਾ ਬਣਾਈ।