Punjab-Chandigarh

ਪ੍ਰੋ. ਚੰਦੂਮਾਜਰਾ ਦੀ ਰਿਕਾਰਡ ਜਿੱਤ ’ਚ ਯੂਥ ਅਕਾਲੀ ਦਲ ਅਹਿਮ ਰੋਲ ਨਿਭਾਏਗਾ : ਹੈਰੀ ਮੁਖਮੈਲਪੁਰ

14 ਜਨਵਰੀ ( ਘਨੌਰ ): ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਹਲਕਾ ਘਨੌਰ ਤੋਂ ਰਿਕਾਰਡ ਅਤੇ ਇਤਿਹਾਸਕ ਜਿੱਤ ਦਰਜ ਕਰਨਗੇ। ਉਨ੍ਹਾਂ ਦੀ ਇਸ ਜਿੱਤ ਵਿਚ ਹਲਕੇ ਦਾ ਯੂਥ ਅਕਾਲੀ ਦਲ ਅਹਿਮ ਭੂਮਿਕਾ ਅਦਾ ਕਰੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸੂਬਾ ਜਨਰਲ ਸਕੱਤਰ  ਹੈਰੀ ਮੁਖਮੈਲਪੁਰ ਨੇ ਘਨੌਰ ’ਚ ਪ੍ਰੋ. ਚੰਦੂਮਾਜਰਾ ਦੇ ਹੱਕ ’ਚ ਇਕ ਪ੍ਰਭਾਸ਼ਾਲੀ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਯੂਥ ਆਗੂ ਹੈਰੀ ਮੁਖਮੈਲਪੁਰ ਨੇ ਆਖਿਆ ਕਿ ਹਲਕੇ ਦਾ ਹਰ ਇਕ ਯੂਥ ਪ੍ਰੋ. ਚੰਦੂਮਾਜਰਾ ਦੀ ਚੋਣ ਨੂੰ ਆਪਣੀ ਚੋਣ ਸਮਝ ਕੇ ਲੜਨ ਦਾ ਮਨ ਬਣਾ ਚੁੱਕਿਆ ਹੈ। ਯੂਥ ਅਕਾਲੀ ਦਲ ਵਲੋਂ ਬੂਥ ਪੱਧਰ ’ਤੇ ਅਕਾਲੀ-ਬਸਪਾ ਉਮੀਦਵਾਰ ਦੇ ਹੱਕ ’ਚ ਚੋਣ ਮੁਹਿੰਮ ਚਲਾਈ ਜਾਵੇਗੀ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਵਿਰੋਧੀ ਚਿਹਰੇ ਨੂੰ ਘਰ ਘਰ ਜਾ ਕੇ ਨੰਗਾ ਕੀਤਾ ਜਾਵੇਗਾ। ਹੈਰੀ ਨੇ ਆਖਿਆ ਕਿ ਹਲਕੇ ਦੇ ਲੋਕਾਂ ਅੰਦਰੋਂ ਗੁੰਡਾਗਰਦੀ, ਡਰ ਅਤੇ ਸਹਿਮ ਦਾ ਮਾਹੌਲ ਕੱਢਣ ਅਤੇ ਹਲਕੇ ਦੇ ਸਰਵਪੱਖੀ ਵਿਕਾਸ ਕਰਵਾਉਣ ਲਈ ਹਲਕੇ ਦੀ ਕਮਾਂਡ ਪ੍ਰੋ. ਚੰਦੂਮਾਜਰਾ ਦੇ ਹੱਥ ’ਚ ਸੌਂਪਣਾ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਪ੍ਰੋ. ਚੰਦੂਮਾਜਰਾ ਦੇ ਹਲਕੇ ਤੋਂ ਚੋਣ ਲੜਨ ਨਾਲ ਹਲਕਾ ਵਾਸੀਆਂ ’ਚ ਭਾਰੀ ਉਤਸ਼ਾਹ ਹੈ ਅਤੇ ਇਸ ਉਤਸ਼ਾਹ ਸਦਕਾ ਹੀ ਪ੍ਰੋ. ਚੰਦੂਮਾਜਰਾ ਵੱਡੀ ਜਿੱਤ ਦਰਜ ਕਰਕੇ ਵਿਧਾਨ ਸਭਾ ਅੰਦਰ ਹਲਕੇ ਦੀ ਨੁਮਾਇੰਦਗੀ ਕਰਨਗੇ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਯੂਥ ਆਗੂ ਹੈਰੀ ਮੁਖਮੈਲਪੁਰ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਜਿਥੇ ਹੈਰੀ ਜਿਹੇ ਯੂਥ ਆਗੂ ਹੋਣ ਉਸ ਹਲਕੇ ਤੋਂ ਪਾਰਟੀ ਦੀ ਜਿੱਤ ਯਕੀਨੀ ਹੈ। ਉਨ੍ਹਾਂ ਯੂਥ ਆਗੂ ਨੂੰ ਥਾਪੜਾ ਦਿੰਦਿਆਂ ਆਖਿਆ ਕਿ ਨੌਜਵਾਨ ਪੀੜ੍ਹੀ ਕਿਸੇ ਵੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਯੂਥ ਅਕਾਲੀ ਦਲ ਦਾ ਅਕਾਲੀ-ਬਸਪਾ ਗਠਜੋੜ ਨੂੰ ਸੱਤਾ ’ਚ ਲਿਆਉਣ ’ਚ ਅਹਿਮ ਅਤੇ ਸ਼ਲਾਘਾਯੋਗ ਰੋਲ ਰਹੇਗਾ।
ਇਸ ਮੌਕੇ ਜਥੇਦਾਰ ਜਸਮੇਰ ਸਿੰਘ ਲਾਛੜੂ, ਐਮਸੀ ਕੁਲਦੀਪ ਸਿੰਘ, ਕੰਵਲਰਪਾਲ ਸਿੰਘ ਲੋਹਸਿੰਬਲੀ, ਪੰਮਾ ਸੌਂਟਾ, ਰਾਣਾ ਲਾਛੜੂ, ਪਰਮਜੀਤ ਸਿੰਘ ਸੰਧਾਰਸੀ, ਕਰਮਜੀਤ ਸਿੰਘ ਸੰਘਾਰਸੀ, ਗੁਰਤੇਜ ਸਿੰਘ, ਕਮਲਜੀਤ ਸਿੰਘ ਮੰਡੋਲੀ, ਗੁਰਤੇਜ ਸਿੰਘ ਬਾਸਮਾ, ਨਿਰਮਲ ਸਿੰਘ ਘਨੌਰ, ਨੀਟਾ ਭੱਟਮਾਜਰਾ, ਸੁਰਜੀਤ ਸਿੰਘ, ਸੁਰਜੀਤ ਸਿੰਘ ਪਹਿਰ ਵੀ ਹਾਜ਼ਰ ਸਨ।   

Spread the love

Leave a Reply

Your email address will not be published.

Back to top button