Punjab-Chandigarh

ਪਟਿਆਲਾ ਦਿਹਾਤੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰਨਗੇ ਬੰਪਰ ਉਮੀਦਵਾਰ

ਪਟਿਆਲਾ —- ਬਲਜੀਤ ਸਿੰਘ ਕੰਬੋਜ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਸ਼ਾਹੀ ਸ਼ਹਿਰ ਪਟਿਆਲਾ ਦੀ ਦਿਹਾਤੀ ਹਲਕੇ ਤੋਂ ਚੋਣ ਮੈਦਾਨ ਵਿੱਚ ਬੰਪਰ ਉਮੀਦਵਾਰ ਉਤਰਨ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਅਤੇ ਇਹ ਸੀਟ ਵੀ ਇਕ ਤਰ੍ਹਾਂ ਨਾਲ ਪੰਜਾਬ ਦੀਆਂ ਹਾਟ ਸੀਟਾਂ ਵਿਚ ਸ਼ਾਮਿਲ ਹੋਣ ਜਾ ਰਹੀ ਹੈ।
ਜੇਕਰ ਇਸ ਹਲਕੇ ਤੋਂ ਹੁਣ ਤੱਕ ਚੋਣ ਮੈਦਾਨ ਵਿੱਚ ਉਤਰ ਚੁੱਕੇ ਉਮੀਦਵਾਰਾਂ ਦਾ ਜ਼ਿਕਰ ਕਰੀਏ ਤਾਂ ਆਮ ਆਦਮੀ ਪਾਰਟੀ ਵਲੋਂ ਡਾਕਟਰ ਬਲਬੀਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ, ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਵੱਲੋਂ ਜਸਪਾਲ ਸਿੰਘ ਬਿੱਟੂ ਚੱਠਾ ਨੂੰ ਇੱਥੋਂ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਕਾਂਗਰਸ ਪਾਰਟੀ ਵਲੋਂ ਮੌਜੂਦਾ ਚੰਨੀ ਸਰਕਾਰ ਵਿਚ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮਹਿੰਦਰਾ ਨੂੰ ਇੱਥੋਂ ਟਿਕਟ ਦਿੱਤੀ ਜਾ ਚੁੱਕੀ ਹੈ।
ਇਸ ਦੇ ਨਾਲ ਹੀ ਪਟਿਆਲਾ ਸ਼ਹਿਰ ਦੀ ਚਰਚਿਤ ਸ਼ਖ਼ਸੀਅਤ ਅਤੇ ਸਟੇਜਾਂ ਤੇ ਫਰਾਟੇਦਾਰ ਬੇਬਾਕ ਸਪੀਚਾਂ ਦੇਣ ਵਾਲੀ ਜਸਲੀਨ ਪਟਿਆਲਾ ( ਟਰਾਂਸਜੈਂਡਰ) ਵੀ ਆਪਣੀ ਨਵੀਂ ਨਵੇਲੀ ਪਾਰਟੀ ਇਨਸਾਨੀਅਤ ਲੋਕ ਵਿਕਾਸ ਪਾਰਟੀ ਵਲੋਂ ਉਹ ਖ਼ੁਦ ਹੀ ਇੱਥੋਂ ਉਮੀਦਵਾਰ ਹਨ ਅਤੇ ਉਹਨਾਂ ਨੂੰ ਚੋਣ ਕਮਿਸ਼ਨ ਵਲੋਂ “ਚੱਕੀ” ਚੋਣ  ਨਿਸ਼ਾਨਵੀ ਅਲਾਟ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਵਲੋਂ ਪ੍ਰੋਫੈਸਰ ਧਰਮਿੰਦਰ ਸਪੋਲੀਆ ਨੂੰ ਟਿਕਟ ਦਿੱਤੀ ਗਈ ਹੈ ਹਾਲਾਂਕਿ ਉਹਨਾਂ ਨੂੰ ਦਿੱਤੀ ਗਈ ਟਿਕਟ ਦਾ ਵਿਰੋਧ ਹੋਣ ਦੀ ਵੀ ਖ਼ਬਰ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਵੀ ਪ੍ਰੋਫੈਸਰ ਮਹਿੰਦਰ ਸਿੰਘ ਨੂੰ ਟਿਕਟ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਗਠਜੋੜ ਵਲੋਂ ਟਿਕਟ ਵੰਡ ਵਿੱਚ ਦੇਰ ਹੋਣ ਕਰਕੇ ਭਾਵੇਂ ਹਾਲੇ ਇੱਥੇ ਉਹਨਾਂ ਵਲੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ।
  ਪਰੰਤੂ ਫਿਰ ਵੀ ਬੇਹੱਦ ਮਹੱਤਵਪੂਰਨ ਹੈ ਕਿ ਵੱਕਾਰੀ ਬਣਦੀ ਜਾ ਰਹੀ ਪਟਿਆਲਾ ਦਿਹਾਤੀ ਦੀ ਇਸ ਸੀਟ ਤੋਂ ਆਮ ਆਦਮੀ ਪਾਰਟੀ ਨੂੰ ਛੱਡਣ ਵਾਲੇ ਸ਼ਹਿਰ ਅਤੇ ਇਲਾਕੇ ਦੇ ਮੰਨੇ ਪ੍ਰਮੰਨੇ ਸਮਾਜ ਸੇਵੀ ਸੌਰਭ ਜੈਨ ਵਲੋਂ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਸ਼ੰਖਨਾਦ ਕਰ ਦਿੱਤਾ ਗਿਆ ਹੈ।ਅਤੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰਕੇ ਚੋਣ ਮੁਹਿੰਮ ਨੂੰ ਜੋਰ ਸੋਰ ਨਾਲ ਆਰੰਭ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਮਾਜਸੇਵੀ ਸੌਰਭ ਜੈਨ ਟਿਕਟ ਦੀ ਆਸ ਲੈਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਪਰੰਤੂ ਪਾਰਟੀ ਵਲੋਂ ਟਿਕਟ ਡਾਕਟਰ ਬਲਬੀਰ ਸਿੰਘ ਨੂੰ ਦੇਣ ਕਰਕੇ ਸੌਰਭ ਜੈਨ ਨੇ ਪਾਰਟੀ ਛੱਡ ਕੇ ਆਜਾਦ ਚੋਣ ਲੜਨ ਦਾ ਫੈਸਲਾ ਲੈ ਲਿਆ ਸੀ।
ਇੱਥੇ ਬਸ ਨਹੀਂ ਆਮ ਆਦਮੀ ਪਾਰਟੀ ਦੇ ਹੀ ਪੁਰਾਣੇ ਆਗੂ ਕਾਕਾ ਜਸਦੀਪ ਸਿੰਘ ਨਿੱਕੂ ਜਿਹੜੇ ਕਿ ਇੱਥੇ ਹੀ ਟਿਕਟ ਦੇ ਪੁਰਾਣੇ ਦਾਅਵੇਦਾਰ ਸਨ। ਪਰੰਤੂ ਪਾਰਟੀ ਵਲੋਂ ਡਾਕਟਰ ਬਲਬੀਰ ਨੂੰ ਟਿਕਟ ਦੇਣ ਕਰਕੇ ਉਹਨਾਂ ਵੀ ਪਾਰਟੀ ਦੇ ਫੈਸਲੇ ਤੋਂ ਨਾਰਾਜ਼ ਹੋਕੇ ਆਜ਼ਾਦ ਚੋਣ ਲੜਨ ਦਾ ਐਲਾਨ ਕਰਦਿਆਂ ਆਪਣੀ ਚੋਣ ਮੁਹਿੰਮ ਨੂੰ ਜੋਰ ਸੋਰ ਨਾਲ ਸ਼ੁਰੂ ਕਰ ਦਿੱਤਾ ਹੈ। ਇੱਥੇ ਹੀ ਬਸ ਨਹੀਂ ਇਕ ਹੋਰ ਉਮੀਦਵਾਰ ਪ੍ਰੋਫੈਸਰ ਜਸ਼ਨਦੀਪ ਸਿੰਘ ਜੋਸ਼ੀ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰ ਚੁੱਕੇ ਹਨ। ਹਲਕੇ ਦੇ ਲੋਕਾਂ ਦੀਆਂ ਕਿਆਸਅਰਾਈਆਂ ਅਤੇ ਮੀਡੀਆ ਰਾਹੀਂ ਮਿਲ ਰਹੀਆਂ ਖਬਰਾਂ ਮੁਤਾਬਕ ਕੁਝ ਹੋਰ ਉਮੀਦਵਾਰਾਂ ਵਲੋਂ ਵੀ ਆਜ਼ਾਦ ਤੌਰ ਤੇ ਚੋਣ ਮੈਦਾਨ ਵਿੱਚ ਉਤਰਨ ਲਈ ਕਮਰ ਕੱਸੇ ਕੀਤੇ ਜਾ ਰਹੇ ਹਨ।
ਜਿਸ ਕਰਕੇ ਪਟਿਆਲਾ ਦਿਹਾਤੀ ਦੀ ਸੀਟ ਪੰਜਾਬ ਦੀਆਂ ਵੱਕਾਰੀ ਸੀਟਾਂ ਵਿਚ ਸ਼ਾਮਿਲ ਹੋਣ ਜਾ ਰਹੀ ਹੈ।

Spread the love

Leave a Reply

Your email address will not be published. Required fields are marked *

Back to top button