Punjab-ChandigarhTop NewsUncategorized
ਮਿਊਂਸਪਲ ਵਰਕਰਜ ਯੂਨੀਅਨ ਪਟਿਆਲਾ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ
Harpreet Kaur ( The Mirror Time )
ਪਟਿਆਲਾ
ਮਿਊਂਸਪਲ ਕਾਰਪੋਰੇਸ਼ਨ ਪਟਿਆਲਾ ਵਿਖੇ ਪ੍ਰਧਾਨ ਸ੍ਰੀ ਸ਼ਿਵ ਕੁਮਾਰ ਜੀ ਅਗਵਾਈ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ।ਸ੍ਰੀ ਸ਼ਿਵ ਕੁਮਾਰ(ਪ੍ਰਧਾਨ) ਜੀ ਨੇ ਸਮੂਹ ਦਫਤਰ ਕਰਮਚਾਰੀਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ।ਸ੍ਰੀ ਸ਼ਿਵ ਕੁਮਾਰ (ਪ੍ਰਧਾਨ) ਜੀ ਨੇ ਕਿਹਾ ਕਿ
ਲੋਹੜੀ ਦਾ ਤਿਉਹਾਰ ਖੁਸ਼ੀਆਂ ਲੈ ਕੇ ਆਉਂਦਾ ਹੈ ਅਤੇ ਇਸ ਤਿਉਹਾਰ ਨੂੰ ਰਲ ਮਿਲ ਕੇ ਮਨਾਉਣ ਨਾਲ ਭਾਈਚਾਰਕ ਸਾਂਝ ਵੀ ਵਧਦੀ ਹੈ। ਇਸ ਖੁਸ਼ੀ ਦੇ ਮੌਕੇ ਤੇ ਸ੍ਰੀ ਨਮਨ ਮੜਕਨ (ਜੁਆਇੰਟ ਕਮਿਸ਼ਨਰ, ਮਿਊਂਸਪਲ ਕਾਰਪੋਰੇਸ਼ਨ ਪਟਿਆਲਾ) , ਸ੍ਰੀਮਤੀ ਜੀਵਨਜੋਤ ਕੌਰ
(ਜੁਆਇੰਟ ਕਮਿਸ਼ਨਰ, ਮਿਊਂਸਪਲ ਕਾਰਪੋਰੇਸ਼ਨ ਪਟਿਆਲਾ), ਸ੍ਰੀ ਬਿੰਨੀ ਸਹੋਤਾ (ਸਾਬਕਾ ਪ੍ਰਧਾਨ ਸਵੀਪਰ ਯੂਨੀਅਨ), ਸ੍ਰੀ ਸੀਤਾ ਰਾਮ (ਪ੍ਰਧਾਨ ਡਰਾਈਵਰ ਯੂਨੀਅਨ), ਸ੍ਰੀ ਵਿਜੈ ਕਲਿਆਣ (ਪ੍ਰਧਾਨ ਏ ਟੈਂਕ), ਸ੍ਰੀ ਗੁਲਜਾਰ (ਪ੍ਰਧਾਨ ਬਾਗਬਾਨੀ ਯੂਨੀਅਨ), ਅਫਸਰ ਸਾਹਿਬਾਨ ਅਤੇ ਹੋਰ ਮੁਲਾਜਮ ਸ਼ਾਮਿਲ ਹੋਏ ।