Punjab-Chandigarh

ਲਾਅ ਯੂਨੀਵਰਸਿਟੀ ਵੱਲੋਂ ਗਲਤ ਕੇਸਾਂ ‘ਚ ਫਸੇ ਲੋਕਾਂ ਦੀ ਮਦਦ ਲਈ ਕਾਨੂੰਨੀ ਸਲਾਹ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਸਬੰਧੀ ਚਰਚਾ

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਪੰਜਾਬ ਵੱਲੋਂ ਗਲਤ ਕੇਸਾਂ ‘ਚ ਫਸੇ ਲੋਕਾਂ ਦੀ ਮਦਦ ਲਈ ਕਾਨੂੰਨੀ ਸਲਾਹ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਲਈ ਇੱਕ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਬਕਾ ਡੀ.ਜੀ.ਪੀ ਹਰਿਆਣਾ ਡਾ. ਕੇ.ਪੀ. ਸਿੰਘ, ਏ.ਡੀ.ਜੀ.ਪੀ., ਯੂ.ਪੀ. ਡਾ. ਜੀ.ਕੇ. ਗੋਸਵਾਮੀ, ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮਾਲਵਿਕਾ ਸਿੰਘ, ਵਾਈਸ-ਚਾਂਸਲਰ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਪ੍ਰੋ. (ਡਾ.) ਜੀ.ਐਸ. ਬਾਜਪਾਈ, ਰਜਿਸਟਰਾਰ ਪ੍ਰੋ. ਆਨੰਦ ਪਵਾਰ ਅਤੇ ਯੂਨੀਵਰਸਿਟੀ ਸਟਾਫ਼ ਇਸ ਵਿਚਾਰ ਵਟਾਂਦਰੇ ਵਿਚ ਸ਼ਾਮਲ ਹੋਏ ।
  ਡਾ. ਜੀ.ਕੇ. ਗੋਸਵਾਮੀ ਨੇ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਗਲਤੀ ਦੇ ਆਮ ਸਰੋਤਾਂ ਬਾਰੇ ਚਰਚਾ ਕੀਤੀ। ਉਨ੍ਹਾਂ ਗਲਤ ਕੇਸਾਂ ‘ਚ ਫੇਸ ਲੋਕਾਂ ਦੇ ਮਾਮਲਿਆਂ ਵਿੱਚ ਤੱਥਾਂ ਦੇ ਪਿੱਛੇ ਦੀ ਸਚਾਈ ਨੂੰ ਖੋਜਣ ਲਈ ਫੋਰੈਂਸਿਕ ਨਿਆਂ-ਸ਼ਾਸਤਰ ਅਤੇ ਐਲੇਕ ਜੈਫਰੀ ਦੀ ਡੀ.ਐਨ.ਏ ਤਕਨਾਲੋਜੀ ‘ਜੈਨੇਟਿਕ ਗਵਾਹ’ ਵੱਲ ਧਿਆਨ ਦਵਾਇਆ ।
  ਡਾ. ਕੇ.ਪੀ. ਸਿੰਘ ਨੇ ਕੇਸਾਂ ਦੀ ਸਹੀ ਜਾਂਚ ਲਈ ਪੁਲਿਸ ਦੇ ਮਹੱਤਵਪੂਰਨ ਯੋਗਦਾਨ ਦੀ ਮਹੱਤਤਾ ‘ਤੇ ਚਰਚਾ ਕੀਤੀ। ‘ਕ੍ਰਿਮੀਨਲ ਜਸਟਿਸ ਪ੍ਰੋਫੈਸ਼ਨਲਜ਼ ਅਤੇ ਨੀਤੀ ਨਿਰਮਾਤਾਵਾਂ ਨੂੰ ਗਲਤ ਸਜ਼ਾਵਾਂ ‘ਤੇ ਖੋਜ ਤੋਂ ਸਬਕ ਸਿੱਖਣਾ ਚਾਹੀਦਾ ਹੈ ਅਤੇ ਗਲਤ ਸਜ਼ਾਵਾਂ ਦੀਆਂ ਗਲਤੀਆਂ ਨੂੰ ਸਹੀ ਕਰਨ ਲਈ ਨਤੀਜਿਆਂ ਨੂੰ ਲਾਗੂ ਕਰਨਾ ਚਾਹੀਦਾ ਹੈ।’ ਪ੍ਰੋ. ਆਨੰਦ ਪਵਾਰ, ਰਜਿਸਟਰਾਰ, ਆਰਜੀਐਨਯੂਐਲ ਨੇ ਕਿਹਾ, ‘ਇਸ ਪ੍ਰੋਜੈਕਟ ਦਾ ਉਦੇਸ਼ ਨਿਰਦੋਸ਼ ਪੀੜਤਾਂ ਲਈ ਸੰਪੂਰਨ ਨੀਤੀ ਦੇ ਵਿਕਾਸ ਦੀ ਸਹੂਲਤ ਪ੍ਰਦਾਨ ਕਰਨਾ ਹੈ।’ ਚਰਚਾ ਦੌਰਾਨ ਆਰਜੀਐਨਯੂਐਲ ਦੇ ਫੈਕਲਟੀ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button