Punjab-Chandigarh

ਕ੍ਰਿਸ਼ੀ ਵਿਗਿਆਨ ਕੇਂਦਰ ਦਾ ਜਾਪਾਨੀ ਸਾਇੰਸਦਾਨਾਂ ਨੇ ਕੀਤਾ ਦੌਰਾ

 ਪਟਿਆਲਾ, 15 ਜੂਨ:

ਕ੍ਰਿਸ਼ੀ ਵਿਗਿਆਨ ਕੇਂਦਰ ਦਾ ਜਾਪਾਨ ਇੰਟਰਨੈਸ਼ਨਲ ਰਿਸਰਚ ਸੈਂਟਰ ਫ਼ਾਰ ਐਗਰੀਕਲਚਰਲ ਦੇ ਸਾਇੰਸਦਾਨਾਂ ਵੱਲੋਂ ਆਈ.ਸੀ.ਏ.ਆਰ-ਸੀ.ਐਸ.ਐਸ.ਆਰ.ਆਈ.ਦੇ ਵਿਗਿਆਨੀਆਂ ਨਾਲ ਦੌਰਾ ਕੀਤਾ ਗਿਆ। ਇਸ ਮੌਕੇ ਸਾਇੰਸਦਾਨਾਂ ਵੱਲੋਂ ਆਈ.ਸੀ.ਏ.ਆਰ-ਸੀ.ਐਸ.ਐਸ.ਆਰ.ਆਈ ਦੇ ਚੱਲ ਰਹੇ ਸਾਂਝੇ ਪ੍ਰੋਜੈਕਟ ’ਦੱਖਣੀ ਏਸ਼ੀਆ ਵਿੱਚ ਭੂਮੀ ਪ੍ਰਬੰਧਨ ਦੇ ਵਿਕਾਸ ਲਈ ਮੌਸਮ ਦੀ ਸਥਿਤੀ’ ਦੇ ਸਬੰਧੀ ਵਿੱਚ ਜਪਾਨ ਦੇ ਪ੍ਰਸਿੱਧ ਵਿਗਿਆਨੀ ਡਾ. ਜੂਨਿਆ ਓਨਿਸ਼ੀ, ਡਾ. ਕਾਜੂ ਕੋੜਾ, ਡਾ. ਕਾਯੋ ਮਾਤੁਸ਼ਈ ਅਤੇ ਡਾ. ਜੀ ਲੀ ਵੱਲੋਂ ਡਾ. ਗੇਜਿੰਦਰ ਯਾਦਵ, ਡਾ. ਸੁਭਾਸ਼ ਮੋਡਲ, ਮਨੀਸ਼ਾ, ਡਾ. ਗੁਰਨਾਜ਼ ਸਿੰਘ ਗਿੱਲ ਨਾਲ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਕੇ.ਵੀ.ਕੇ., ਪਟਿਆਲਾ ਨੇ ਪਹਿਲਾਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਐਸੋਸੀਏਟ ਪ੍ਰੋ. (ਗ੍ਰਹਿ ਵਿਗਿਆਨ) ਡਾ: ਗੁਰਪ੍ਰਦੇਸ਼ ਕੌਰ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਇੱਕ ਪੇਸ਼ਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਜ਼ਿਲ੍ਹਾ ਪਟਿਆਲਾ ਵਿੱਚ ਮੌਜੂਦਾ ਖੇਤੀਬਾੜੀ ਸਥਿਤੀ ਬਾਰੇ ਵਿਗਿਆਨੀਆਂ ਵਿਚਕਾਰ ਖੁੱਲੀ ਚਰਚਾ ਕੀਤੀ ਗਈ।
  ਇਹ ਚਰਚਾ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਅਤੇ ਕਿਸਾਨਾਂ ਦੇ ਫਾਇਦੇ ਲਈ ਵਿਸਤਾਰ ਸੇਵਾਵਾਂ ਦੀ ਸੰਭਾਵਨਾ ਵੱਲ ਕੇਂਦਰਿਤ ਸੀ। ਐਸੋਸੀਏਟ ਪ੍ਰੋ. (ਫੂਡ ਸਾਇੰਸ) ਡਾ: ਰਜਨੀ ਗੋਇਲ ਨੇ ਜ਼ਮੀਨੀ ਪੱਧਰ ‘ਤੇ ਕਿਸਾਨਾਂ ਨੂੰ ਅਮਰੂਦ ਲਈ ਤਕਨਾਲੋਜੀ ਦੇ ਤਬਾਦਲੇ ਬਾਰੇ ਦੱਸਿਆ।
  ਜ਼ਿਲ੍ਹਾ ਪਸਾਰ ਸਿੱਖਿਆ (ਮਿੱਟੀ) ਡਾ: ਗੁਰਪ੍ਰੀਤ ਸਿੰਘ ਨੇ ਜ਼ਿਲ੍ਹੇ ਵਿੱਚ ਮੌਜੂਦਾ ਮਿੱਟੀ ਦੀਆਂ ਸਥਿਤੀਆਂ ਬਾਰੇ ਦੱਸਿਆ। ਸਹਾਇਕ. ਪ੍ਰੋ. ਡਾ: ਹਰਦੀਪ ਸਿੰਘ ਸਬਖੀ ਨੇ ਕੀੜੇ-ਮਕੌੜੇ ਪ੍ਰਬੰਧਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਸਹਾਇਕ ਡਾ. ਪ੍ਰੋ.(ਪਸ਼ੂ ਵਿਗਿਆਨ) ਪਰਮਿੰਦਰ ਸਿੰਘ ਨੇ ਡੇਅਰੀ, ਪੋਲਟਰੀ ਅਤੇ ਸੂਰ ਪਾਲਣ ਵਿੱਚ ਉੱਦਮੀ ਸੰਭਾਵਨਾਵਾਂ ਬਾਰੇ ਦੱਸਿਆ। ਡੈਲੀਗੇਟਾਂ ਨੇ ਕੇ.ਵੀ.ਕੇ., ਪਟਿਆਲਾ ਦੀ ਟੀਮ ਨਾਲ ਪ੍ਰੋਜੈਕਟ ਅਧੀਨ ਤਿਆਰ ਕੀਤੀ ਜਾ ਰਹੀ ਮਸ਼ੀਨਰੀ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।

Spread the love

Leave a Reply

Your email address will not be published. Required fields are marked *

Back to top button