Punjab-Chandigarh

ਅੰਦਰੂਨੀ ਕਲੇਸ਼ ਕਾਰਨ ਤਾਸ਼ ਦੇ ਪੱਤਿਆਂ ਵਾਂਗ ਖਿਲਰੀ ਕਾਂਗਰਸ ਜਿੱਤ ਦੇ ਭੁਲੇਖੇ ਨਾ ਪਾਲੇ : ਵਿਧਾਇਕ ਚੰਦੂਮਾਜਰਾ

Ajay verma

17 ਜਨਵਰੀ ( ਭੁਨਰਹੇੜੀ ) : ਹਲਕਾ ਸਨੌਰ ਅੰਦਰ ਵੱਖ ਵੱਖ ਥਾਈਂ ਨਿਤ ਦਿਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਨਾਲ ਜੁੜਨ ਵਾਲਿਆਂ ਦੀ ਕਤਾਰ ਲੰਮੀਂ ਹੁੰਦੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਇਥੋਂ ਨੇੜਲੇ ਪਿੰਡ ਅਸਮਾਨਪੁਰ ਵਿਖੇ ਬੀਬੀ ਪਾਲ ਕੌਰ , ਸਾਬਕਾ ਸਰਪੰਚ ਕੁਲਦੀਪ ਸਿੰਘ ਅਸਮਾਨਪੁਰ,ਬਿੱਕਰ ਸਿੰਘ, ਭਿੰਦੀ ਸਿੰਘ, ਸੁਖਵਿੰਦਰ ਸਿੰਘ ਡਿੰਪਲ, ਰਣਧੀਰ ਸਿੰਘ, ਹਰਜਿੰਦਰ ਸਿੰਘ, ਤਰਸੇਮ ਸਿੰਘ, ਅਮਰੀਕ ਸਿੰਘ, ਸਿੰਦਰਪਾਲ ਸਿੰਘ, ਜਸਬੀਰ ਸਿੰਘ, ਰਣਯੋਧ ਸਿੰਘ ਨੇ ਆਪ ਤੇ ਕਾਂਗਰਸ ਛੱਡ ਕੇ ਸਾਥੀਆਂ ਸਣੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨਾਲ ਚੱਲਣ ਦਾ ਫੈਸਲਾ ਕੀਤਾ ।
ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਜੀ ਆਇਆਂ ਆਖਦਿਆਂ ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਪਾਰਟੀ ਆਪਸੀ ਕਾਟੋ ਕਲੇਸ਼ ਕਾਰਨ ਤਾਸ਼ ਦੇ ਪੱਤਿਆਂ ਵਾਂਗ ਖਿਲਰ ਚੁੱਕੀ ਹੈ। ਕਾਂਗਰਸ ਦਾ ਅੰਦਰੂਨੀ ਕਲੇਸ਼ ਹੀ ਕਾਂਗਰਸ ਦੀ ਬੇੜੀ ’ਚ ਵੱਟੇ ਪਾਉਣ ਦਾ ਕੰਮ ਕਰੇਗਾ। ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਲੋਕ ਇਸ ਵਾਰ ਅਕਾਲੀ-ਬਸਪਾ ਗਠਜੋੜ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ , ਕਿਉਂਕਿ ਹਲਕੇ ਦੇ ਲੋਕ ਇਹ ਮਹਿਸੂਸ ਕਰਨ ਲੱਗੇ ਹਨ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਵਿਕਾਸ ਦੇ ਨਾਲ ਨਾਲ ਲੋਕਾਂ ਨੂੰ ਰਾਹਤ ਸਕੀਮਾਂ ਮਿਲਣਾ ਸੰਭਵ ਹੈ।
ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਲੋਕ ਸੁਚੇਤ ਅਤੇ ਸੋਚ ਸਮਝ ਕੇ ਉਸੇ ਉਮੀਦਵਾਰ ਨੂੰ ਆਪਣੀ ਵੋਟ ਦੇਣ ਜੋ ਉਨ੍ਹਾਂ ਦੇ ਦੁਖ ਸੁਖ ’ਚ ਖੜ੍ਹਨ ਦੇ ਨਾਲ ਨਾਲ ਹਲਕੇ ਦੇ ਵਿਕਾਸ ਲਈ ਦਿ੍ਰੜ ਹੋਵੇ। ਉਨ੍ਹਾਂ ਅਖ਼ੀਰ ਵਿਚ ਆਖਿਆ ਕਿ ਸੂਬੇ ਅੰਦਰ ਆਧਾਰ ਗਵਾ ਚੁੱਕੀ ਕਾਂਗਰਸ ਪਾਰਟੀ ਨੂੰ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਹੈ ਅਤੇ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ’ਤੇ ਅਣਖੀ ਪੰਜਾਬੀ ਕਦੇ ਵਿਸ਼ਵਾਸ਼ ਨਹੀਂ ਕਰਨਗੇ।
ਇਸ ਮੌਕੇ ਨੰਬਰਦਾਰ ਰਣਧੀਰ ਸਿੰਘ ਅਸਮਾਨਪੁਰ, ਗੋਲਡੀ ਅਕੋਤ, ਨਰਿੰਦਰ ਅਸਮਾਨਪੁਰ, ਬਿੰਦਰ ਅਸਮਾਨਪੁਰ, ਵਰਿੰਦਰ ਡਕਾਲਾ ਵੀ ਹਾਜ਼ਰ ਸਨ।        

Spread the love

Leave a Reply

Your email address will not be published. Required fields are marked *

Back to top button