Punjab-Chandigarh

ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੀਆਂ ਰਵਾਇਤੀ ਪਾਰਟੀਆਂ ਨੂੰ ਸ਼ੀਸ਼ਾ ਦਿਖਾਏਗਾ ਸੰਯੁਕਤ ਸਮਾਜ ਮੋਰਚਾ : ਹਰਪਾਲਪੁਰ

Harpreet sidhu

22 ਜਨਵਰੀ ( ਰਾਜਪੁਰਾ ) : ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਸ. ਹਰਵਿੰਦਰ ਸਿੰਘ ਹਰਪਾਲਪੁਰ ਨੇ ਚੋਣ ਪ੍ਰਚਾਰ ਮੁਹਿੰਮ ਵਿੱਢ ਦਿੱਤੀ ਹੈ। ਉਨ੍ਹਾਂ ਅੱਜ ਵੱਖ ਵੱਖ ਥਾਈਂ ਮੀਟਿੰਗਾਂ ਕਰਕੇ ਲੋਕਾਂ ਨੂੰ ਪਾਰਟੀ ਦੇ ਹੱਕ ’ਚ ਲਾਮਬੰਦ ਕੀਤਾ ਅਤੇ ਰਵਾਇਤੀ ਪਾਰਟੀਆਂ ਦੇ ਮਕੜ ਜਾਲ ਨੂੰ ਤੋੜਨ ਲਈ ਅਪੀਲ ਕੀਤੀ।
ਉਨ੍ਹਾਂ ਇਸ ਮੌਕੇ ਆਖਿਆ ਕਿ ਆਜ਼ਾਦੀ ਤੋਂ ਹੁਣ ਤੱਕ ਰਵਾਇਤੀ ਪਾਰਟੀਆਂ ਨੇ ਲੋਕਾਂ ਨੂੰ ਸਿਰਫ਼ ਸੱਤਾ ਹਾਸਲ ਕਰਨ ਲਈ ਇਸਤੇਮਾਲ ਕੀਤਾ ਅਤੇ ਸਤਾ ਹਾਸਲ ਕਰਨ ਮਗਰੋਂ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੇ ਨਾਲ ਨਾਲ ਖੇਤੀ ਪ੍ਰਧਾਨ ਸੂਬੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਅਤੇ ਇਸਨੂੰ ਘਾਟੇ ’ਚੋਂ ਉਭਾਰਨ ਲਈ ਕੋਈ ਨੀਤੀ ਬਣਾਉਣ ਵੱਲ ਧਿਆਨ ਨਹੀਂ ਦਿੱਤਾ। ਸ. ਹਰਪਾਲਪੁਰ ਨੇ ਆਖਿਆ ਕਿ ਖੇਤੀ ਕਾਨੂੰਨਾਂ ਵਿਰੁੱਧ ਜੋ ਸੰਘਰਸ਼ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਲੜਿਆ, ਉਸਦੀ ਦੁਨੀਆਂ ’ਤੇ ਕੋਈ ਮਿਸਾਲ ਨਹੀਂ ਹੈ। ਜੇਕਰ ਰਵਾਇਤੀ ਰਾਜਨੀਤਕ ਪਾਰਟੀਆਂ ਕਿਸਾਨ ਅਤੇ ਮਜ਼ਦੂਰਾਂ ’ਤੇ ਹਿਤਾਂ ਵੱਲ ਪਹਿਲਾਂ ਹੀ ਧਿਆਨ ਦਿੰਦੀ ਤਾਂ ਸ਼ਾਇਦ ਕਿਸਾਨ ਜਥੇਬੰਦੀਆਂ ਨੂੰ ਚੋਣਾਂ ’ਚ ਉਤਰਨ ਦੀ ਲੋੜ ਨਾ ਪੈਂਦੀ। ਉਨ੍ਹਾਂ ਆਖਿਆ ਕਿ ਜੇਕਰ ਅੱਜ ਸਾਡੀਆਂ ਜ਼ਮੀਨਾਂ ਬਚੀਆਂ ਹਨ ਤਾਂ ਸਿਰਫ਼ ਤੇ ਸਿਰਫ਼ ਕਿਸਾਨੀ ਸੰਘਰਸ਼ ਸਦਕਾ, ਨਹੀਂ ਤਾਂ ਕਾਰਪੋਰੇਟ ਘਰਾਣੇ ਰਵਾਇਤੀ ਪਾਰਟੀਆਂ ਨਾਲ ਮਿਲ ਕੇ ਲੋਕਾਂ ਨੂੰ ਸੜਕਾਂ ’ਤੇ ਭੀਖ ਮੰਗਣ ਲਈ ਮਜ਼ਬੂਰ ਕਰ ਦਿੰਦੇ।
ਸ. ਹਰਪਾਲਪੁਰ ਨੇ ਆਖਿਆ ਕਿ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀਆਂ ਰਾਜਨੀਤਕ ਪਾਰਟੀਆਂ ਨੂੰ ਸ਼ੀਸ਼ਾ ਦਿਖਾਉਣਾ ਹੀ ਸੰਯੁਕਤ ਸਮਾਜ ਮੋਰਚੇ ਦਾ ਅਸਲ ਮਕਸਦ ਹੈ ਤਾਂਕਿ ਚਿਰਾਂ ਤੋਂ ਸੁੱਤੀਆਂ ਰਾਜਨੀਤਕ ਪਾਰਟੀਆਂ ਨੂੰ ਜਗਾਇਆ ਜਾ ਸਕੇ ਅਤੇ ਸਮਾਜ ਦੇ ਹਰ ਇਕ ਵਰਗ ਨੂੰ ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਨਾਲ ਨਾਲ ਇਕ ਸਾਫ਼ ਸੁਥਰਾ ਤੇ ਇਮਾਨਦਾਰ ਪ੍ਰਸ਼ਾਸ਼ਨ ਦਿੱਤਾ ਜਾ ਸਕੇ। ਉਨ੍ਹਾਂ ਆਖਿਆ ਕਿ ਲੋਕ ਹਰ ਇਕ ਪਾਰਟੀ ਨੂੰ ਸੱਤਾ ’ਤੇ ਬਿਠਾ ਕੇ ਦੇਖ ਚੁੱਕੇ ਹਨ, ਪਰ ਇਨ੍ਹਾਂ ਦੀ ਕਾਰਗੁਜ਼ਾਰੀ ਇਕੋ ਜਿਹੀ ਹੋਣ ਕਾਰਨ ਅੱਜ ਸਮਾਜ ਦਾ ਹਰ ਇਕ ਵਰਗ ਹਤਾਸ਼ ਹੈ।
ਅਖ਼ੀਰ ਵਿਚ ਉਨ੍ਹਾਂ ਅਪੀਲ ਕੀਤੀ ਹਲਕੇ ਦੇ ਲੋਕ ਪੰਜਾਬ ਦੀ ਬਿਹਰਤੀ ਅਤੇ ਨਵੇਂ ਯੁਗ ਦੇ ਆਗਾਜ਼ ਲਈ ਸੰਯੁਕਤ ਸਮਾਜ ਮੋਰਚਾ ਨੂੰ ਇਕ ਮੌਕਾ ਜ਼ਰੂਰ ਦੇਣ।   

Spread the love

Leave a Reply

Your email address will not be published. Required fields are marked *

Back to top button