Punjab-Chandigarh

ਕੇਂਦਰੀ ਜੇਲ੍ਹ ਪ੍ਰਸ਼ਾਸਨ ਤੇ ‘ਈਕੋ ਕੰਜਰਵ ਫਾਉਂਡੇਸ਼ਨ’ ਵੱਲੋਂ ਸਫਾਈ ਮੁਹਿੰਮ ਦੀ ਆਰੰਭਤਾ

ਪਟਿਆਲਾ, 14 ਫਰਵਰੀ:
ਕੂੜੇ ਦੀ ਸਮੱਸਿਆ ਨਾਲ ਨਜਿੱਠਣ ਲਈ ਤੇ ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ ਲਈ ਕੇਂਦਰੀ ਜੇਲ੍ਹ, ਪਟਿਆਲਾ ਵਿਖੇ ‘ਸਫਾਈ ਮੁਹਿੰਮ’ ਦੀ ਅਰੰਭਤਾ ਕੀਤੀ ਗਈ। ਜੇਲ ਪ੍ਰਸ਼ਾਸਨ ਨੇ ਸਮਾਜ ਸੇਵੀ ਸੰਸਥਾ ‘ਈਕੋ ਕੰਜਰਵ ਫਾਉਂਡੇਸ਼ਨ’ ਨਾਲ ਤਾਲਮੇਲ ਕਰਕੇ ਕੂੜਾ ਪ੍ਰਬੰਧਨ ਅਤੇ ਕੂੜੇ ਦੇ ਪੈਦਾ ਹੋਣ ਵਾਲੇ ਸਰੋਤ ਤੋਂ ਹੀ ਵੱਖੋ-ਵੱਖ ਕਰਨ ਦੇ ਮੱਦੇਨਜ਼ਰ ‘ਸੁੱਕੇ ਅਤੇ ਗਿੱਲੇ ਕੂੜੇ’ ਦਾ ਵਰਗੀਕਰਨ ਕਰਦੇ ਹੋਏ ਵੱਖ-ਵੱਖ ਥਾਵਾ ‘ਤੇ ਕੂੜੇ ਦਾਨ ਲਗਾਉਣ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਜੇਲ ਸੁਪਰਡੈਂਟ ਸ. ਸ਼ਿਵਰਾਜ ਸਿੰਘ ਨੰਦਗੜ੍ਹ ਅਤੇ ਫਾਊਂਡੇਸ਼ਨ ਤੋਂ ਮੋਨਿਕਾ ਸ਼ਰਮਾ ਨੇ ਕੂੜਾਦਾਨ ਲਗਾਏ ਅਤੇ ਬੰਦੀਆਂ ਨੂੰ ਪ੍ਰੇਰਤ ਕੀਤਾ ਕਿ ਉਹ ਗਿੱਲਾ ਕੂੜਾ, ਜਿਸ ‘ਚ ਫਲ ਤੇ ਸਬਜ਼ੀਆਂ ਦੇ ਛਿਲਕੇ ਅਤੇ ਗਲਣਯੋਗ ਪਦਾਰਥ ਸ਼ਾਮਲ ਹਨ ਨੂੰ ਵੱਖਰਾ ਕੀਤਾ ਜਾਵੇ ਜਦੋਂਕਿ ਪਲਾਸਟਿਕ ਅਤੇ ਹੋਰ ਨਾ-ਗਲਣਯੋਗ ਪਦਾਰਥ ਵੱਖਰੇ ਰੱਖੇ ਜਾਣ।
ਸ. ਨੰਦਗੜ੍ਹ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਵੱਖ-ਵੱਖ ਭਾਗਾਂ ‘ਚ ਪੂਰਾ ਕੀਤਾ ਜਾਵੇਗਾ, ਜਿਸ ਅਧੀਨ ਜੇਲ੍ਹ ਦੇ ਸਾਰੇ ਹਾਤੇ, ਹਾਤਿਆ ਵਿਚਕਾਰਲਾ ਏਰੀਆ ਅਤੇ ਬੈਰੂਨ ਇਲਾਕੇ ਵਿਚ ਕੂੜਾ ਦਾਨ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜੇਲ ਪ੍ਰਸ਼ਾਸਨ ਵੱਲੋਂ ਕੂੜੇ ਦੇ ਸਹੀ ਨਿਪਟਾਰੇ ਲਈ ਬੰਦੀਆਂ ਵਿਚ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ।

Spread the love

Leave a Reply

Your email address will not be published.

Back to top button