Punjab-Chandigarh

ਕੈਪਟਨ ਅਮਰਿੰਦਰ ਸਿੰਘ ਨੂੰ ਬੀਜੇਪੀ ਦਾ ਧੋਬੀ ਪਟਕਾ ?

ਜਗਦੀਸ਼ ਜੱਗਾ ਕੈਪਟਨ ਦੀ ਪਾਰਟੀ ਛੱਡਕੇ ਬੀਜੇਪੀ ਚ ਸ਼ਾਮਲ

ਪਟਿਆਲਾ — ਬਲਜੀਤ ਸਿੰਘ ਕੰਬੋਜ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੂੰ ਉਸ ਵੇਲੇ ਬਹੁਤ ਹੀ ਵੱਡਾ ਝਟਕਾ ਲੱਗਿਆ ਜਦੋਂ ਰਾਜਪੁਰਾ ਦੇ ਜਗਦੀਸ਼ ਜੱਗਾ ਪੀਐਲਸੀ ਨੂੰ ਛੱਡਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ।
ਉਹਨਾਂ ਨੂੰ ਬੀਜੇਪੀ ਦੇ ਪੰਜਾਬ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਹੈ। ਬੀਜੇਪੀ ਉਹਨਾਂ ਨੂੰ ਰਾਜਪੁਰਾ ਤੋਂ ਟਿਕਟ ਦੇ ਸਕਦੀ ਹੈ।
ਇੱਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਸ਼ਹਿਰ ਦੇ ਸਮਾਜਸੇਵੀ  ਜਗਦੀਸ਼ ਜੱਗਾ ਕੁਝ ਹੀ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਅਤੇ ਉਹ ਟਿਕਟ ਦੇ ਦਾਅਵੇਦਾਰ ਮੰਨੇ ਜਾ ਰਹੇ ਸਨ।
ਪਰੰਤੂ ਬੀਜੇਪੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਤਰ੍ਹਾਂ ਨਾਲ ਧੋਬੀ ਪਟਕਾ ਦਿੰਦਿਆਂ ਜਗਦੀਸ਼ ਜੱਗੇ ਨੂੰ ਆਪਣੇ ਨਾਲ ਜੋੜ ਲਿਆ।
ਜਗਦੀਸ਼ ਜੱਗਾ ਵਲੋਂ ਕੈਪਟਨ ਦੀ ਪਾਰਟੀ ਨੂੰ ਛੱਡਕੇ ਬੀਜੇਪੀ ਵਿੱਚ ਸ਼ਾਮਲ ਹੋ ਜਾਣ ਦੀ ਰਾਜਨੀਤਕ ਹਲਕਿਆਂ ਵਿੱਚ ਵੱਡੀ ਚਰਚਾ ਹੈ ਉੱਥੇ ਹੀ ਇਸ ਨੂੰ ਲੈਕੇ ਕੈਪਟਨ ਅਮਰਿੰਦਰ ਸਿੰਘ ਦੀ ਜਗ ਹਸਾਈ ਵੀ ਹੋ ਰਹੀ ਹੈ। ਸ਼ਹਿਰ ਦੇ ਇਕ ਕਾਂਗਰਸੀ ਆਗੂ ਨੇ ਇਸ ਤੇ ਚੁਟਕੀ ਲੈਂਦਿਆਂ ਕਿਹਾ ਕਿ  ਬੀਜੇਪੀ ਨਾਲ ਗਲਵਕੜੀਆਂ ਪਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਇਹ ਤਾਂ ਪਤਾ ਲੱਗ ਹੀ ਗਿਆ ਹੋਣਾ ਕਿ ਦਿੱਲੀ ਕਿੰਨੀਂ ਕੁ ਦੂਰ ਹੈ। 

Spread the love

Leave a Reply

Your email address will not be published.

Back to top button