Punjab-Chandigarh

ਬਾਜੀ ਮਾਰ ਗਿਆ ਜੱਗਾ ਬਾਈ ਬਾਕੀ ਰਹਿਗੇ ਹੱਥ ਮਲਦੇ

(ਮਾਮਲਾ ਬੀਜੇਪੀ ਵਲੋਂ ਰਾਜਪੁਰਾ ਤੋਂ ਜੱਗੇ ਨੂੰ ਟਿਕਟ ਦੇਣ ਦਾ)

ਪਟਿਆਲਾ – ਬੀਐਸ ਕੰਬੋਜ
ਬਾਜੀ ਮਾਰ ਗਿਆ ਬਠਿੰਡੇ ਵਾਲਾ ਬਾਈ ਵਾਲਾ ਗਾਣਾ, ਰਾਜਪੁਰੇ ਦੇ ਭਾਜਪਾ ਆਗੂਆਂ ਤੇ ਪੂਰੀ ਤਰ੍ਹਾਂ ਫਿੱਟ ਬੈਠ ਗਿਆ ਹੈ।
ਜਦੋਂ ਪਟਿਆਲਾ ਜ਼ਿਲ੍ਹੇ ਦੀ ਇਸ ਰਾਜਪੁਰਾ ਸੀਟ ਤੋਂ ਬੀਜੇਪੀ ਵਲੋਂ ਚੋਣ ਲੜਨ ਦੇ ਸੁਪਨੇ ਵੇਖਣ ਵਾਲੇ ਪੁਰਾਣੇ ਆਗੂ ਹੱਥ ਮਲਦੇ ਹੀ ਰਹਿ ਗਏ ਪਰ ਜਗਦੀਸ਼ ਜੱਗਾ ਬਾਜ਼ੀ ਮਾਰ ਗਿਆ।
ਜ਼ਿਕਰਯੋਗ ਹੈ ਰਾਜਪੁਰਾ ਸ਼ਹਿਰ ਦੇ ਸਮਾਜ ਸੇਵੀ ਜਗਦੀਸ਼ ਜੱਗਾ ਜਿਹੜੇ ਕਿ 21 ਦਸੰਬਰ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਪਰੰਤੂ ਪੂਰੇ 36 ਦਿਨਾਂ ਵਿੱਚ ਹੀ ਉਹ ਪੀਐਲਸੀ ਛੱਡਕੇ  ਬੀਜੇਪੀ ਚ ਸ਼ਾਮਲ ਹੋਏ ਅਤੇ ਟਿਕਟ ਲੈਣ ਵਿੱਚ ਵੀ ਕਾਮਯਾਬ ਹੋ ਗਏ। ਬੀਜੇਪੀ ਵਲੋਂ ਜੱਗੇ ਨੂੰ ਟਿਕਟ ਦੇਣ ਕਰਕੇ ਵਰ੍ਹਿਆਂ ਤੋਂ  ਪਾਰਟੀ ਲਈ ਦੀ ਸੇਵਾ ਕਰਨ ਵਾਲੇ ਆਗੂਆਂ ਦੇ ਸੁਪਨੇ ਧਰੇ ਦੇ ਧਰਾਏ ਹੀ ਰਹਿ ਗਏ। ਅਤੇ ਉਹਨਾਂ ਦੀਆਂ ਆਸਾਂ ਤੇ ਪੂਰੀ ਤਰ੍ਹਾਂ ਪਾਣੀ ਫਿਰ ਗਿਆ। ਜਗਦੀਸ਼ ਜੱਗਾ ਨੂੰ ਬੀਜੇਪੀ ਵਲੋਂ ਟਿਕਟ ਦੇਣ ਨੂੰ ਲੈਕੇ ਬੀਜੇਪੀ ਦੇ ਰਸਾਲੇ ਕਮਲ ਸੁਨੇਹਾ ਦੇ ਮੁੱਖ ਸੰਪਾਦਕ ਅਤੇ ਭਾਜਪਾ ਦੀ ਟਿਕਟ ਤੇ ਕੲੀ ਮਹੀਨਿਆਂ ਤੋਂ ਰਾਜਪੁਰਾ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਭਾਈ ਪਰਮਜੀਤ ਸਿੰਘ ਦਾ ਬਿਆਨ ਆਇਆ ਹੈ ਕਿ ਪਾਰਟੀ ਦੇ ਇਸ ਫੈਸਲੇ ਨਾਲ ਪੁਰਾਣੇ ਵਰਕਰਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਫੈਸਲਿਆਂ ਨਾਲ ਪਾਰਟੀ ਦੇ ਹੇਠਲੇ ਕੇਡਰ ਦਾ ਨੁਕਸਾਨ ਹੋਣਾ ਸੁਭਾਵਿਕ ਹੈ।
ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਭਾਵੇਂ ਟਿਕਟ ਮੈਨੂੰ ਨਹੀਂ ਦਿੱਤੀ ਪਰ ਉਹ ਰਾਜਪੁਰਾ ਤੋਂ ਚੋਣ ਜ਼ਰੂਰ ਲੜਨਗੇ। ਇੱਥੇਂ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਕੇਂਦਰੀ ਮੰਤਰੀ ਅਤੇ ਬੀਜੇਪੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਆਪਣੇ ਹੀ ਸਹਿਯੋਗੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਛੱਡਣ ਵਾਲੇ ਜਗਦੀਸ਼ ਜੱਗਾ ਨੂੰ ਖੁਦ ਪਾਰਟੀ ਚ ਸ਼ਾਮਲ  ਕੀਤਾ ਗਿਆ ਅਤੇ ਪਾਰਟੀ ਨੇ ਉਹਨਾਂ ਨੂੰ ਇੱਥੋਂ ਉਮੀਦਵਾਰ ਵੀ ਬਣਾ ਦਿੱਤਾ।
ਬੀਜੇਪੀ ਦੀ ਠੀਕ ਇਹੀ ਹਾਲਤ ਪਟਿਆਲਾ ਵਿਚ ਵੀ ਹੈ ਕਿਉਂਕਿ ਪਟਿਆਲਾ ਦੀਆਂ ਦੋਵੇਂ ਸੀਟਾਂ ਸ਼ਹਿਰੀ ਤੇ ਦਿਹਾਤੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਜਾਣ ਕਰਕੇ ਬੀਜੇਪੀ ਵਰਕਰਾਂ ਵਿੱਚ ਕਾਫ਼ੀ ਰੋਸ ਹੈ ਅਤੇ ਸੋਸ਼ਲ ਮੀਡੀਆ ਤੇ ਵਿਰੋਧ ਦਰਜ਼ ਕਰਵਾ ਕੇ ਬੀਜੇਪੀ ਆਗੂਆਂ ਵਲੋਂ ਇਹਨਾਂ ਦੋਵਾਂ ਸੀਟਾਂ ਤੇ ਆਜ਼ਾਦ ਉਮੀਦਵਾਰ ਉਤਾਰੇ ਜਾਣ ਦੀ ਚਰਚਾ ਛਿੜੀ ਹੋਈ ਹੈ।

Spread the love

Leave a Reply

Your email address will not be published.

Back to top button