Punjab-Chandigarh

ਹਰਵਿੰਦਰ ਹਰਪਾਲਪੁਰ ਨੇ ਗੁਰੂ ਘਰ ਅਰਦਾਸ ਕਰਕੇ ਕੀਤਾ ਚੋਣ ਮੁਹਿੰਮ ਦਾ ਆਗਾਜ਼

Ajay verma

20 ਜਨਵਰੀ ( ਰਾਜਪੁਰਾ ) : ਸੰਯੁਕਤ ਸਮਾਜ ਮੋਰਚੇ ਵਲੋਂ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਚੋਣ ਮੈਦਾਨ ਵਿਚ ਉਤਾਰੇ ਸਾਬਕਾ ਚੇਅਰਮੈਨ ਸ. ਹਰਵਿੰਦਰ ਸਿੰਘ ਹਰਪਾਲਪੁਰ ਨੇ ਅੱਜ ਸਥਾਨਕ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕਰਨ ਉਪਰੰਤ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਇਸਤੋਂ ਬਾਅਦ ਉਹ ਆਪਣੇ ਜੱਦੀ ਪਿੰਡ ਹਰਪਾਲਪੁਰ ਵਿਖੇ ਵੀ ਗੁ. ਪਾਤਸ਼ਾਹੀ ਨੌਵੀਂ ਸਮੇਤ ਵੱਖ ਵੱਖ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਏ ਅਤੇ ਪਿੰਡ ਵਾਸੀਆਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਸ. ਹਰਪਾਲਪੁਰ ਨੇ ਆਖਿਆ ਕਿ ਹਲਕੇ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਅਤੇ ਥੱਕ ਚੁੱਕੇ ਹਨ, ਇਸ ਵਾਰ ਪੰਜਾਬ ਦੇ ਲੋਕ ਰਾਜਨੀਤਕ ਬਦਲਾਅ ਦੇ ਮੂਡ ’ਚ ਹਨ। ਸੰਯੁਕਤ ਸਮਾਜ ਮੋਰਚੇ ਵਲੋਂ ਕਿਰਸਾਨੀ ਲਈ ਜੋ ਸੰਘਰਸ਼ ਲੜਿਆ ਗਿਆ, ਉਸਤੋਂ ਅੱਜ ਸਮਾਜ ਦਾ ਹਰ ਇਕ ਵਰਗ ਖੁਸ਼ ਹੈ ਅਤੇ ਦਿਲੋਂ ਸਤਿਕਾਰ ਕਰਦਾ ਹੈ, ਇਸੇ ਕਾਰਨ ਪੰਜਾਬ ਦੇ ਲੋਕ ਸੰਯੁਕਤ ਸਮਾਜ ਮੋਰਚੇ ਨੂੰ ਤਾਕਤ ਬਖਸ਼ ਕੇ ਪੰਜਾਬ ਦੀ ਸੱਤਾ ਦੀ ਵਾਗਡੋਰ ਸੌਂਪਣਗੇ। ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦਾ ਜੰਜਾਲ ਤੋੜਨ ਤੋੜ ਕੇ ਤੂੰ ਉਤਰ ਕਾਟੋ, ਮੇਂ ਚੜ੍ਹਾਂ ਵਾਲੀ ਵਾਲੀ ਚਾਲ ਇਸ ਵਾਰ ਕਾਮਯਾਬ ਨਹੀਂ ਹੋਣ ਦੇਣਗੇ। ਇਸ ਮੌਕੇ ਉਨ੍ਹਾਂ ਦਾ ਅਰਬਨ ਨਗਰ ਨਿਵਾਸੀਆਂ ਵਲੋਂ ਵੀ ਟਿਕਟ ਮਿਲਣ ’ਤੇ ਸਨਮਾਨ ਕੀਤਾ ਅਤੇ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਸਰਪੰਚ ਜੋਗਿੰਦਰ ਸਿੰਘ ਸੋਹੀ, ਜਸਵੀਰ ਸਿੰਘ ਅਬਦਲਪੁਰ, ਮਦਨ ਗੋਪਾਲ ਸਿੰਗਲਾ, ਕੁਲਦੀਪ ਸਿੰਘ ਸੱਗੂ, ਕਰਨਲ ਮੋਹਨ ਸਿੰਘ, ਸੰਦੀਪ ਸਿੰਘ ਮਾਨ, ਦਲਜੀਤ ਸਿੰਘ, ਗੈਵੀ ਰਣਜੀਤ ਸਿੰਘ ਰਾਏ, ਤਰਲੋਚਨ ਸਿੰਘ ਸੰਧੂ, ਮਾਸਟਰ ਗੁਰਦੇਵ ਸਿੰਘ, ਅਮਰਜੀਤ ਸਿੰਘ ਪੰਚ ਵੀ ਹਾਜ਼ਰ ਸਨ।    

Spread the love

Leave a Reply

Your email address will not be published.

Back to top button