ਹਲਕੇ ਦੇ ਸਰਵਪੱਖੀ ਵਿਕਾਸ ਲਈ ਲੋਕ ਅਕਾਲੀ-ਬਸਪਾ ਸਰਕਾਰ ਬਣਾਉਣ ਲਈ ਕਾਹਲੇ : ਵਿਧਾਇਕ ਚੰਦੂਮਾਜਰਾ

Ajay verma,
21 ਜਨਵਰੀ ( ਦੇਵੀਗੜ੍ਹ ) ਹਲਕਾ ਸਨੌਰ ਤੋਂ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਇਲਾਕੇ ਦੇ ਦਰਜਨ ਤੋਂ ਵੱਧ ਪਿੰਡਾਂ ਰੋਹੜ, ਹਰੀਗੜ੍ਹ, ਦੇਵੀਨਗਰ, ਰੁੜਕੀ ਮਹਿਮਦ, ਪ੍ਰੇਮਪੁਰ, ਭਗਵਾਨਪੁਰ ਜੱਟਾਂ, ਭੈਣੀ, ਪਠਾਣਮਾਜਰਾ, ਰਾਜਗੜ੍ਹ ਆਦਿ ਪਿੰਡਾਂ ’ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਖਿਆ ਹੈ ਕਿ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਖੋਖਲੀਆਂ ਹੋ ਚੁੱਕੀਆਂ ਹਨ ਅਤੇ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਕਾਂਗਰਸ ਦਾ ਕਿਲਾ ਢਹਿ ਢੇਰੀ ਹੋ ਜਾਵੇਗਾ। ਜਿਸ ਆਸ ਅਤੇ ਵਿਸ਼ਵਾਸ਼ ਨਾਲ ਲੋਕਾਂ ਨੇ ਪੰਜ ਸਾਲ ਪਹਿਲਾਂ ਕਾਂਗਰਸ ਨੂੰ ਸੱਤਾ ਸੌਂਪੀ ਸੀ, ਉਨ੍ਹਾਂ ਸਾਰੀਆਂ ਆਸਾਂ ’ਤੇ ਪਾਣੀ ਫੇਰਦਿਆਂ ਕਾਂਗਰਸ ਪਾਰਟੀ ਦੇ ਆਗੂਆਂ ਨੇ ਸਿਰਫ਼ ਆਪਣੀਆਂ ਨਿਜੀ ਲੋੜਾਂ ਹੀ ਪੂਰੀਆਂ ਕੀਤੀਆਂ।
ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਸੂਬੇ ਅੰਦਰ ਕਾਂਗਰ ਸਰਕਾਰ ਹੁੰਦਿਆਂ ਵੀ ਕਾਂਗਰਸੀ ਆਗੂਆਂ ਨੇ ਹਲਕੇ ਦਾ ਕੋਈ ਵਿਕਾਸ ਨਹੀਂ ਕਰਵਾਇਆ। ਕਾਂਗਰਸ ਦੀ ਧੱਕੇਸ਼ਾਹੀਆਂ ਅਤੇ ਵਾਅਦਾਖਿਲਾਫ਼ੀ ਤੋਂ ਹਲਕੇ ਦੇ ਲੋਕ ਅੱਕੇ ਪਏ ਹਨ ਅਤੇ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਂਗਰਸ ਨੂੰ ਕਰਾਰੀ ਹਾਰ ਦੇਣ ਲਈ ਤਿਆਰ ਬੈਠੇ ਹਨ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਮਿਹਨਤੀ ਆਗੂਆਂ ਅਤੇ ਵਰਕਰਾਂ ਵਲੋਂ ਨਿਤ ਦਿਨ ਪਾਰਟੀਆਂ ਛੱਡ ਕੇ ਅਕਾਲੀ ਦਲ ਨਾਲ ਜੁੜਨਾ ਜਿਥੇ ਅਕਾਲੀ ਦਲ ਲਈ ਸ਼ੁਭ ਸੰਕੇਤ ਹੈ, ਉਥੇ ਹੀ ਇਸ ਗਲ ਦਾ ਪ੍ਰਮਾਣ ਹੈ ਕਿ ਹਲਕੇ ਦੇ ਵੋਟਰ ਇਹ ਜਾਣ ਚੁੱਕੇ ਹਨ ਕਿ ਅਕਾਲੀ-ਬਸਪਾ ਸਰਕਾਰ ’ਚ ਹੀ ਹਲਕੇ ਦਾ ਵਿਕਾਸ ਸੰਭਵ ਹੈ।
ਆਮ ਆਦਮੀ ਪਾਰਟੀ ’ਤੇ ਵਰ੍ਹਦਿਆਂ ਉਨ੍ਹਾਂ ਆਖਿਆ ਕਿ ਕੇਜਰੀਵਾਲ ਦੀਆਂ ਗਰੰਟੀਆਂ ਨਾ ਹੀ ਕਦੇ ਪੂਰੀਆਂ ਹੋਣ ਵਾਲੀਆਂ ਹਨ ਅਤੇ ਨਾ ਹੀ ਲੋਕ ਇਨ੍ਹਾਂ ’ਤੇ ਵਿਸ਼ਵਾਸ਼ ਕਰਨਗੇ। ਗਰੰਟੀਆਂ ਦੇਣ ਵਾਲੇ ਕੇਜਰੀਵਾਲ ਦੱਸਣ ਕਿ ਦਿੱਲੀ ’ਚ ਉਨ੍ਹਾਂ ਨੇ ਕਿੰਨੀਆਂ ਕੁ ਗਰੰਟੀਆਂ ਲਾਗੂ ਕੀਤੀਆਂ ਹਨ। ਪੰਜਾਬ ਦੇ ਲੋਕ ਭਾਵੁਕ ਤੇ ਸਾਊ ਜ਼ਰੂਰ ਹਨ, ਪਰ ਨਾਸਮਝ ਨਹੀਂ ਜੋ ਇਨ੍ਹਾਂ ਦੀਆਂ ਚਾਲਾਂ ਨੂੰ ਨਹੀਂ ਸਮਝਣਗੇ।
ਇਸ ਮੌਕੇ ਜਥੇਦਾਰ ਤਰਸੇਮ ਸਿੰਘ ਕੋਟਲਾ, ਸਤਨਾਮ ਸਿੰਘ ਨੰਦਗੜ੍ਹ, ਰਾਜ ਕੁਮਾਰ ਖਰਾਬਗੜ੍ਹ, ਜਸਦੇਵ ਸਿੰਘ ਕੋਟਲਾ, ਗੁਰਦੀਪ ਸਿੰਘ ਦੇਵੀਨਗਰ, ਤਰਲੋਕ ਸਿੰਘ ਹਾਜੀਪੁਰ, ਪਰਮਜੀਤ ਸਿੰਘ ਰੱਤਾਖੇੜੀ, ਅਕਾਸ਼ਦੀਪ ਨੌਰੰਗਵਾਲ, ਸੁਰਿੰਦਰ ਸਿੰਘ ਬੁਧਮੌਰ, ਨਿਰਮਲ ਸਿੰਘ ਕਰਤਾਰਪੁਰ, ਕਰਮਜੀਤ ਸਿੰਘ ਮਿਹੋਣ, ਬਲਕਾਰ ਸਿੰਘ ਰੋਹੜਜਗੀਰ, ਫੱਤਾ ਸਿੰਘ ਨੰਦਗੜ੍ਹ ਅਜੈਬ ਸਿੰਘ ਵੀ ਹਾਜ਼ਰ ਸਨ।