Punjab-Chandigarh

ਹਲਕੇ ’ਚ ਅਕਾਲੀ-ਬਸਪਾ ਗਠਜੋੜ ਦੀ ਚੜ੍ਹਦੀਕਲਾ ਦੇਖ ਬੌਖਲਾਹਟ ’ਚ ਆਏ ਕਾਂਗਰਸੀ : ਪ੍ਰੋ. ਚੰਦੂਮਾਜਰਾ

Harpreet Sidhu

22 ਜਨਵਰੀ ( ਰਾਜਪੁਰਾ ) : ਹਲਕੇ ਅੰਦਰ ਅਕਾਲੀ-ਬਸਪਾ ਗਠਜੋੜ ਦੀ ਹੋ ਰਹੀ ਚੜ੍ਹਦੀਕਲਾ ਅਤੇ ਕਾਂਗਰਸ ਦੇ ਦਿਨੋਂ ਦਿਨ ਢਹਿ ਢੇਰੀ ਹੋ ਰਹੇ ਕਿਲੇ ਨੂੰ ਦੇਖ ਕਾਂਗਰਸੀ ਬੌਖਲਾਹਟ ’ਚ ਆ ਚੁੱਕੇ ਹਨ। ਕਾਂਗਰਸੀ ਵਿਧਾਇਕ ਵਲੋਂ ਹਲਕੇ ਅੰਦਰ ਕਾਂਗਰਸ ਦੇ ਡਿੱਗ ਚੁੱਕੇ ਅਧਾਰ ਦਾ ਠੀਕਰਾ ਕਿਸੇ ਹੋਰ ਸਿਰ ਮੜ੍ਹਨਾ  ਇਸ ਗੱਲ ਦਾ ਪ੍ਰਮਾਣ ਹੈ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਕਬੂਲ ਲਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਘਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕੇ ਦੇ ਪਿੰਡਾਂ ਨਿਆਮਤਪੁਰਾ, ਪਹਿਰ ਕਲਾਂ, ਆਲਮਪੁਰ, ਢਕਾਨਸੂ ਖੁਰਦ, ਢਕਾਨਸੂ ਮਾਜਰਾ, ਗੁਰੂ ਤੇਗ ਬਹਾਦਰ ਕਲੋਨੀ ਸਣੇ ਦਰਜਨ ਦੇ ਕਰੀਬ ਪਿੰਡਾਂ ’ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਚੋਣ ਜ਼ਾਬਤੇ ਮਗਰੋਂ ਜਿਸ ਤਰ੍ਹਾਂ ਨਿਤ ਦਿਨ ਕਾਂਗਰਸੀ ਆਗੂ ਅਤੇ ਪਰਿਵਾਰ ਪਾਰਟੀ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋ ਰੇ ਹਨ, ਉਸਤੋਂ ਇਹ ਸਾਫ਼ ਹੈ ਕਿ ਕਾਂਗਰਸ ਪਾਰਟੀ ਨੇ ਹਲਕੇ ਅੰਦਰ ਕਿਸ ਤਰ੍ਹਾਂ ਡੰਡਾਤੰਤਰ ਚਲਾਇਆ ਅਤੇ ਲੋਕਾਂ ਨੂੰ ਸਹਿਮ ਦੇ ਮਾਹੌਲ ’ਚ ਰੱਖਿਆ। ਉਨ੍ਹਾਂ ਆਖਿਆ ਕਿ ਵਿਕਾਸ ਦੇ ਨਾਂ ’ਤੇ ਹਲਕੇ ਦਾ ਵਿਨਾਸ਼ ਕਰਨ ਵਾਲਿਆਂ ਨੂੰ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਹੈ।
ਪ੍ਰੋ. ਚੰਦੂਮਾਜਰਾ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਅਤੇ ਹਲਕੇ ਦੀ ਬਿਹਤਰੀ ਲਈ ਇਸ ਵਾਰ ਅਕਾਲੀ-ਬਸਪਾ ਗਠਜੋੜ ਨੂੰ ਹਲਕੇ ਦੀ ਕਮਾਂਡ ਸੌਂਪਣ, ਮੈਂ ਵਾਅਦਾ ਕਰਦਾ ਹਾਂ ਕਿ ਹਲਕੇ ਦੀ ਕਮਾਂਡ ਅਕਾਲੀ ਦਲ ਦੇ ਹੱਥਾਂ ’ਚ ਆਉਣ ਮਗਰੋਂ ਹਲਕੇ ਦਾ ਸਰਵਪੱਖੀ ਵਿਕਾਸ ਕਰਵਾਉਣ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਅਕਾਲੀ-ਬਸਪਾ ਸਰਕਾਰ ਆਉਣ ’ਤੇ ਜਿਥੇ ਘਨੌਰ ਨੂੰ ਸਭ ਤੋਂ ਪਹਿਲਾਂ ਤਹਿਸੀਲ ਦਾ ਦਰਜਾ ਦਿਵਾਇਆ ਜਾਵੇਗਾ ਉਥੇ ਹੀ ਪਾਣੀ ਦੀ ਸਮੱਸਿਆ ਦੇ ਨਾਲ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਹਲਕੇ ਅੰਦਰ ਹੀ ਕੀਤੇ ਜਾਣਗੇ।
ਇਸ ਮੌਕੇ ਜੋਗਿੰਦਰਪਾਲ ਸਿੰਘ ਚੇਅਰਮੈਨ ਸਕੂਲ ਕਮਟੀ, ਗੁਰਦੀਪ ਸਿੰਘ, ਪਿਰਥੀ ਰਾਜ, ਰਾਮ ਲਾਲ, ਬੀਬੀ ਬਿਮਲਾ ਦੇਵੀ ਨੇ ਕਾਂਗਰਸ ਨੂੰ ਅਲਵਿਦਾ ਆਖ ਸ਼ੋ੍ਰਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ, ਜਿਨ੍ਹਾਂ ਦਾ ਪ੍ਰੋ. ਚੰਦੂਮਾਜਰਾ ਨੇ ਸਵਾਗਤ ਕੀਤਾ।
ਇਸ ਮੌਕੇ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਸੁੱਚਾ ਸਿੰਘ ਆਲਮਪੁਰ ਸਰਕਲ ਪ੍ਰਧਾਨ, ਜਥੇਦਾਰ ਨਿਸ਼ਾਨ ਸਿੰਘ, ਜਗੀਰ ਸਿੰਘ ਪਹਿਰ, ਦਰਬਾਰਾ ਸਿੰਘ ਸਰਪੰਚ ਪਹਿਰ ਕਲਾਂ, ਚਰਨਜੀਤ ਸਿੰਘ ਗਿੱਲ ਪਹਿਰ ਵੀ ਹਾਜ਼ਰ ਸਨ।    

Spread the love

Leave a Reply

Your email address will not be published. Required fields are marked *

Back to top button