Punjab-Chandigarh

ਅਕਾਲੀ-ਬਸਪਾ ਸਰਕਾਰ ਬਣਦਿਆਂ ਹੀ ਫਸਲਾਂ ਦੇ ਹੋਏ ਖ਼ਰਾਬੇ ਲਈ ਪ੍ਰਤੀ ਏਕੜ 25 ਹਜ਼ਾਰ ਰੁਪਏ ਮੁਆਵਜ਼ਾ ਦਿਆਂਗੇ : ਪ੍ਰੋ. ਚੰਦੂਮਾਜਰਾ

31 ਜਨਵਰੀ (ਬਹਾਦਰਗੜ੍ਹ) : ਸ਼ੋ੍ਰਮਣੀ ਅਕਾਲੀ ਅਤੇ ਬਹੁਜਨ ਸਮਾਜ ਪਾਰਟੀ ਦੇ ਹਲਕਾ ਘਨੌਰ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਉਨ੍ਹਾਂ ਦੇ ਸਪੁੱਤਰ ਤੇ ਹਲਕਾ ਸਨੌਰ ਤੋਂ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣ ਅਤੇ ਦੋਵਾਂ ਹਲਕਿਆਂ ਵਿਚ ਅਕਾਲੀ-ਬਸਪਾ ਗਠਜੋੜ ਦੀ ਜਿੱਤ ਦੀ ਅਰਦਾਸ ਲਈ ਪਰਿਵਾਰ ਅਤੇ ਅਕਾਲੀ-ਬਸਪਾ ਗਠਜੋੜ ਦੇ ਅਹੁਦੇਦਾਰਾਂ ਤੇ ਵਰਕਰਾਂ ਅਤੇ ਜ਼ਿਲ੍ਹੇ ਦੀ ਸਮੁੱਚੀ ਸ਼ੋ੍ਰਮਣੀ ਕਮੇਟੀ ਟੀਮ ਸਮੇਤ ਪੁੱਜੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠਾਂ ਦੇ ਭੋਗ ਉਪਰੰਤ ਪ੍ਰੋ. ਚੰਦੂਮਾਜਰਾ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਨੇ ਰਸਮੀ ਤੌਰ ’ਤੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਿਛਲੇ ਦਿਨੀਂ ਲਗਾਤਾਰ ਕਈ ਦਿਨ ਰੁਕ ਰੁਕ ਕੇ ਪਈ ਬਾਰਿਸ਼ ਕਾਰਨ ਖ਼ਰਾਬ ਹੋਈਆਂ ਫਸਲਾਂ ਦਾ ਕਿਸੇ ਇਕ ਵੀ ਕਿਸਾਨ ਨੂੰ ਮੁਆਵਜ਼ਾ ਨਹੀਂ ਮਿਲਿਆ। ਪ੍ਰੋ. ਚੰਦੂਮਾਜਰਾ ਨੇ ਇਸ ਮੌਕੇ ਐਲਾਨ ਕੀਤਾ ਕਿ ਅਕਾਲੀ-ਬਸਪਾ ਸਰਕਾਰ ਬਣਦਿਆਂ ਸਾਰ ਫਸਲਾਂ ਦੇ ਹੋਏ ਖਰਾਬੇ ਦਾ 25000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਦੇ ਚੋਣ ਅਮਲੇ ’ਚ ਰੁਝੇ ਹੋਣ ਕਾਰਨ ਪ੍ਰਸ਼ਾਸ਼ਨ ਨੇ ਇਸ ਕੰਮ ਵੱਲ ਧਿਆਨ ਨਹੀਂ ਦਿੱਤਾ, ਪਰ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਤੁਹਾਡੀ ਆਪਣੀ ਅਕਾਲੀ-ਬਸਪਾ ਸਰਕਾਰ ਬਣਦਿਆਂ ਸਾਰ ਮੁਆਵਜ਼ੇ ਦੀ ਰਾਸ਼ੀ ਪੀੜਤ ਕਿਸਾਨਾਂ ਨੂੰ ਦਿੱਤੀ ਜਾਵੇਗੀ।
ਪ੍ਰੋ. ਚੰਦੂਮਾਜਰਾ ਨੇ ਇਸ ਮੌਕੇ ਹਲਕਾ ਸਨੌਰ ਅਤੇ ਘਨੌਰ ਦੇ ਸਮੁੱਚੇ ਅਕਾਲੀ-ਬਸਪਾ ਅਹੁਦੇਦਾਰਾਂ ਅਤੇ ਵਰਕਰਾਂ ਵਿਚ ਚੋਣ ਮੈਦਾਨ ਵਿਚ ਚੱਟਾਨ ਵਾਂਗ ਅੜਨ ਲਈ ਜੋਸ਼ ਭਰਿਆ। ਉਨ੍ਹਾਂ ਇਸ ਮੌਕੇ ਆਖਿਆ ਕਿ ਜ਼ਿਲ੍ਹੇ ਦੀ ਸਮੁੱਚੀ ਅਕਾਲੀ-ਬਸਪਾ ਟੀਮ ਸਮੇਤ ਸੋ੍ਰਮਣੀ ਕਮੇਟੀ ਮੈਂਬਰ ਸਾਹਿਬਾਨ ਜੋ ਕਿ ਪਹਿਲਾਂ ਹੀ ਸਰਗਰਮੀ ਨਾਲ ਪਾਰਟੀ ਦੇ ਹੱਕ ’ਚ ਪ੍ਰਚਾਰ ’ਚ ਜੁਟੇ ਹੋਏ ਹਨ, ਆਖਰੀ 20 ਦਿਨ ਵੀ ਦਿਨ ਰਾਤ ਇਕ ਕਰਕੇ ਪਹਿਰਾ ਦੇਣ ਤਾਂਕਿ ਵਿਰੋਧੀਆਂ ਦਾ ਕੋਈ ਵੀ ਮਨਸੂਬਾ ਕਾਮਯਬ ਨਾ ਹੋ ਸਕੇ।
ਇਸ ਮੌਕੇ ਬਸਪਾ ਆਗੂ ਬਲਦੇਵ ਸਿੰਘ ਮਹਿਰਾ, ਜੋਗਾ ਸਿੰਘ ਪਨੌਦੀਆਂ, ਸ਼ਿਵ ਸੈਨਾ ਹਿੰਦੂਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ, ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਸਮੇਰ ਸਿੰਘ ਲਾਛੜੂ, ਸਤਵਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਕਰਤਾਰਪੁਰ, ਨਰਦੇਵ ਸਿੰਘ ਆਕੜੀ, ਫੌਜਇੰਦਰ ਸਿੰਘ ਮੁਖਮੈਲਪੁਰ, ਹੈਰੀ ਮੁਖਮੈਲਪੁਰ, ਪ੍ਰੋ. ਰਣਜੀਤ ਸਿੰਘ ਟਿਵਾਣਾ, ਜਗਰੂਪ ਸਿੰਘ ਪ੍ਰਧਾਨ ਆਲ ਇੰਡਿਆ ਸਿੱਖ ਸਟੂਡੈਂਟ ਫੈਡਰੇਸ਼ਨ, ਗੁਰਜੰਟ ਸਿੰਘ ਮਹਿਦੂਦਾਂ, ਗੁਰਚਰਨ ਸਿੰਘ ਸੇਹਰਾ, ਹਰਜੀਤ ਸਿੰਘ ਸੇਹਰਾ, ਕੁਲਦੀਪ ਸਿੰਘ ਹਰਪਾਲਪੁਰ, ਭੁਪਿੰਦਰ ਸਿੰਘ ਸ਼ੇਖੂਪੁਰ, ਗੁਰਦੀਪ ਸਿੰਘ ਸ਼ੇਖਪੁਰ, ਮਸਤਾਨ ਸਿੰਘ ਪ੍ਰਧਾਨ ਐਸਕੌਰਟ ਫੈਕਟਰੀ, ਮਨਜੀਤ ਸਿੰਘ ਖਾਲਸਾ, ਬਲਕਾਰ ਸਿੰਘ ਹਰਪਾਲਪੁਰ,ਮਨਪ੍ਰੀਤ ਸਿੰਘ ਸੈਫਦੀਪੁਰ, ਸਤਨਾਮ ਸਿੰਘ ਸੱਤਾ, ਅਵਤਾਰ ਸਿੰਘ ਆਕੜੀ, ਨਰੰਜਣ ਸਿੰਘ ਫੌਜੀ, ਸਤਨਾਮ ਸਿੰਘ ਨੰਦਗੜ੍ਹ, ਸ਼ਾਨਵੀਰ ਸ਼ੰਧੂ, ਤੇਜਾ ਸਿੰਘ ਕਾਨਾਹੇੜੀ, ਲਾਲ ਸਿੰਘ ਮਰਦਾਂਪੁਰ, ਸੁੱਚਾ ਸਿੰਘ ਅਲੀਪੁਰ, ਪ੍ਰਕਾਸ਼ ਸਿੰਘ ਆਲਮਪੁਰ, ਦਵਿੰਦਰ ਸਿੰਘ ਟਹਿਲਪੁਰਾ, ਗੁਰਜੰਟ ਸਿੰਘ ਨੂਰਖੇੜੀਆਂ, ਜਗਜੀਤ ਸਿੰਘ ਕੌਲੀ, ਸ਼ਰਨਜੀਤ ਸਿੰਘ ਜੋਗੀਪੁਰ, ਜੋਗਿੰਦਰ ਸਿੰਘ ਪੰਛੀ, ਜੰਗ ਸਿੰਘ ਇਟਲੀ, ਸੁਰਿੰਦਰਪਾਲ ਸਿੰਘ ਸੋਹੀ, ਬਹਾਦਰ ਸਿੰਘ ਖੈਰਪੁਰ, ਸਰਬਜੀਤ ਸਿੰਘ ਭੋਗਲਾ, ਜਸਵਿੰਦਰ ਸਿੰਘ ਕੁਥਾਖੇੜੀ, ਨਛੱਤਰ ਸਿੰਘ ਹਰਪਾਲਪੁਰ, ਡਾ. ਰਵੇਲ ਸਿੰਘ, ਰਾਜਾ ਤੁੜ ਵੀ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button