Punjab-Chandigarh

ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਦੇ ਵਿਦਿਆਰਥੀਆਂ ਦੀ ਕੋਵਿਡ ਵੈਕਸੀਨ ਲਗਵਾਉਣ ਹਿਤ 7ਵੇਂ ਕੈਂਪ ਦਾ ਆਯੋਜਨ

ਪਟਿਆਲਾ, 28 ਜਨਵਰੀ:
ਸਥਾਨਿਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਨੇ ਜ਼ਿਲ੍ਹਾ ਸਿਵਲ ਸਰਜਨ ਵਿਭਾਗ ਦੇ ਸਹਿਯੋਗ ਨਾਲ ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਦੀ ਅਗਵਾਈ ਵਿਚ ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ  ਕੋਵਿਡ 19 ਵੈਕਸੀਨ  ਲਗਾਉਣ ਹਿਤ  7ਵੇਂ ਟੀਕਾਕਰਨ ਕੈਂਪ ਦੀ ਸ਼ੁਰੂਆਤ ਕਰਕੇ ਜ਼ਿਲ੍ਹੇ ਵਿੱਚ  ਕਰੋਨਾ ਵਾਇਰਸ ਨੂੰ ਮਾਤ ਦੇਣ ਵਿੱਚ ਪਹਿਲ ਕੀਤੀ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਮੀਡੀਆ ਇੰਚਾਰਜ ਅਤੇ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋਫੈਸਰ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕੀ ਜ਼ਿਲ੍ਹਾ ਸਿਵਲ ਸਰਜਨ ਡਾ ਪ੍ਰਿੰਸ ਸੋਢੀ  ਦੇ ਯਤਨਾਂ ਸਦਕਾ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਸੰਦੀਪ ਹੰਸ ਦੀ ਅਗਵਾਈ ਵਿਚ ਅੱਜ ਕਾਲਜ ਵਿੱਚ ਕੋਵਿਡ ਮਹਾਂਮਾਰੀ ਦੇ ਟਾਕਰੇ ਲਈ ਕਾਲਜ ਦੀਆਂ ਵਿਦਿਆਰਥਣਾਂ ਲਈ ਕੋਵਿਡ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਅੱਜ 72 ਵਿਦਿਆਰਥੀਆਂ ਨੂੰ ਕੋਵੈਕਸਿਨ ਦੀ ਡੋਜ਼ ਲਗਾਈ ਗਈ।
ਜ਼ਿਕਰਯੋਗ ਹੈ ਕਿ ਪਹਿਲਾਂ ਲੱਗੇ ਦੋ ਕੈਂਪਾਂ ਦੌਰਾਨ ਕਾਲਜ ਦੇ ਸਮੂਹ ਅਧਿਆਪਕਾਂ ‘ਦਫ਼ਤਰੀ ਸਟਾਫ਼, 1 ਦਰਜਾ ਚਾਰ ਕਰਮਚਾਰੀਆਂ ਅਤੇ 18 ਸਾਲ ਤੋਂ ਵਧੇਰੇ ਉਮਰ ਵਾਲੇ ਵਿਦਿਆਰਥੀਆਂ ਦਾ ਟੀਕਾਕਰਨ  ਕੀਤਾ  ਜਾ ਚੁੱਕਾ ਹੈ।  ਇਸ ਮੌਕੇ ਕਾਲਜ ਦੇ  ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ 15 ਤੋਂ 18 ਸਾਲ ਦੇ ਵਿਦਿਆਰਥੀਆਂ, ਦੇ ਪਹਿਲੀ ਡੋਜ਼ 18 ਸਾਲ ਤੋਂ ਵੱਡੇ ਵਿਦਿਆਰਥੀਆਂ ਦੇ ਦੂਸਰੀ ਡੋਜ਼ ਅਤੇ ਕਾਲਜ ਸਟਾਫ਼ ਦੇ  ਬੁੱਟਰ ਡੋਜ਼ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਕਾਲਜ ਦਾ ਟੀਚਾ ਹੈ ਕਿ ਫਰਵਰੀ ਮਹੀਨੇ ਤੱਕ ਕਾਲਜ ਦੇ ਸਮੂਹ ਵਿਦਿਆਰਥੀਆਂ ਦਾ ਟੀਕਾਕਰਨ ਮੁਕੰਮਲ ਕਰ ਲਿਆ ਜਾਵੇ।
ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਨੇ ਸੇਵਾ ਸਿੰਘ ਠੀਕਰੀਵਾਲਾ, ਬਿਸ਼ਨ ਨਗਰ, ਰਾਮ ਨਗਰ ਅਤੇ ਹੀਰਾ ਬਾਗ਼ ਦੇ ਵਸਨੀਕਾਂ ਨੂੰ ਅਤੇ ਰੈਜ਼ੀਡੈਂਟ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕੀ ਉਹ ਕਾਲਜ ਵਿੱਚ ਲੱਗਣ ਵਾਲੇ ਕੈਂਪਾਂ ਵਿਚ ਟੀਕਾਕਰਨ ਕਰਵਾਉਣ। ਉਨ੍ਹਾਂ ਸਮੂਹ ਸਟਾਫ਼ ਨੂੰ ਮਾਸਕ ਪਾ ਕੇ ਰੱਖਣ ਵਾਰ ਵਾਰ ਹੱਥ ਧੌਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਉਹਨਾਂ ਕੋਵਿਡ 19 ਦੇ ਨਵੇਂ ਵਾਇਰਸ ਤੋਂ ਸੁਚੇਤ ਰਹਿਣ ਅਤੇ ਚੋਣ ਕਮਿਸ਼ਨ ਦੀਆਂ ਕੋਵਿਡ ਹਦਾਇਤਾਂ ਦੇ ਪਾਲਣ ਕਰਨ ਲਈ ਅਪੀਲ ਕੀਤੀ।ਕੈਂਪ ਦੀ ਦੇਖਰੇਖ ਕਾਲਜ ਦੇ ਅਪਲਾਈਡ ਸਾਇੰਸ ਵਿਭਾਗ ਦੇ ਲੈਕਚਰਾਰ ਸਾਖਸ਼ੀ ਸੂਰੀ ਕਰ ਰਹੇ ਹਨ ।

Spread the love

Leave a Reply

Your email address will not be published. Required fields are marked *

Back to top button