ਫਨ- ਫੇਅਰ ਮੇਲੇ ਨੇ ਪਟਿਆਲਾ ਵਿੱਚ ਮਚਾਈ ਧੂਮ ,ਸਸਤੀਆਂ ਚੀਜਾਂ ਅਤੇ ਝੂਲੇ ਬਣੇ ਆਕਰਸ਼ਣ ਦਾ ਕੇਂਦਰ

Harpreet Kaur ( The Mirror Time)
ਹੁਣ ਗਰਮੀਆਂ ਵਿਚ ਹਿੱਲ ਸਟੇਸ਼ਨ ਤੇ ਜਾਣ ਦੀ ਲੋੜ ਨਹੀਂ
Patiala; ਸ਼ਾਹੀ ਸ਼ਹਿਰ ਪਟਿਆਲਾ ਦੇ ਰਾਜਪੁਰਾ ਰੋਡ ਤੇ ਸਥਿਤ ਕੁਮਾਰ ਸਭਾ ਗਰਾਉਂਡ ਵਿਖੇ ਪਟਿਆਲਾ ਫਨ- ਫੇਅਰ ਸ਼ੁਰੂ ਹੋ ਗਿਆ ਹੈ ਜਿਸ ਵਿਚ ਦੇਸ਼ ਵਿਦੇਸ਼ ਤੋਂ ਮਸ਼ਹੂਰ ਝੂਲੇ ਮੁੱਖ ਖਿੱਚ ਦਾ ਕੇਂਦਰ ਹਨ ਪਟਿਆਲਾ ਦੇ ਲੋਕਾਂ ਨੂੰ ਹੁਣ ਗਰਮੀਆਂ ਵਿਚ ਹਿੱਲ ਸਟੇਸ਼ਨ ਤੇ ਜਾਣ ਦੀ ਲੋੜ ਨਹੀਂ ਕਿਉਕਿ ਉਹਨਾਂ ਨੂੰ ਕੁਮਾਰ ਸਭਾ ਗਰਾਉਂਡ ਵਿੱਚ ਹੀ ਪਿਕਨਿਕ ਦੇ ਨਜਾਰੇ ਦੇਖਣ ਨੂੰ ਮਿਲਣਗੇ ਇਸ ਮੇਲੇ ਵਿੱਚ ਇੱਕ ਬਹੁਤ ਖਾਸ ਚੀਜ਼ ਲੋਕਾਂ ਨੂੰ ਬਹੁਤ ਭਾਅ ਰਹੀ ਉਹ ਹੈ ਇਥੋਂ ਦੀ ਸਸਤੀ ਖਰੀਦਦਾਰੀ ਤੇ ਬੱਚਿਆਂ ਲਈ ਫਾਸਟ ਫ਼ੂਡ ਦੀਆਂ ਦੁਕਾਨਾਂ।

ਝੂਲਾ ‘ਰੋਕ ਦੇ ਮਿੱਤਰ
ਹੋਰ ਖ਼ਾਸ ਗੱਲ ਇਹ ਵੀ ਹੈ ਕਿ ਇਥੇ ਹਿੰਦੋਸਤਾਨ ਦੇ ਹਰ ਸੁਬੇ ਦਾ ਖਾਣਾ ਤੁਹਾਨੂੰ ਇਸ ਮੇਲੇ ਵਿੱਚ ਮਿਲੇਗਾ ,ਮੌਜ ਮਸਤੀ ਅਤੇ ਰੋਜ਼ਾਨਾ ਲਾਈਵ ਸਟੇਜ ਪ੍ਰੋਗਰਾਮ ਵੀ ਦੇਖਣ ਨੂੰ ਮਿਲਣਗੇ ਇਸ ਦੇ ਨਾਲ ਹੀ ਫ਼ੂਡ ਕੋਰਟ ,ਗੇਮਾਂ ,ਵੱਖ -ਵੱਖ ਤਰ੍ਹਾਂ ਦੇ ਸਟਾਲ ,ਦੇਸ਼ ਦੇ ਕਈ ਰਾਜਾਂ ਦੀ ਸ਼ਿਲਪਕਾਰੀ ਦੇਖਣ ਨੂੰ ਮਿਲ ਰਹੀ ਹੈ। ਤੇ ਹਾਲ ਹੀ ਵਿੱਚ ਵਾਇਰਲ ਹੋਇਆ
ਝੂਲਾ ‘ਰੋਕ ਦੇ ਮਿੱਤਰ ‘ ਵੀ ਇਸੇ ਫਨ -ਫੇਅਰ ਦੀ ਸ਼ਾਨ ਵਧਾ ਰਿਹਾ ਹੈ।

ਲੰਡਨ ਦਾ ਬ੍ਰਿਜ ਗੇਟ ਇਸ ਫਨ ਫੇਅਰ ਨੂੰ ਚਾਰ ਚੰਨ ਲਾ ਰਿਹਾ ਹੈ। ਇਸ ਮੇਲੇ ਵਿਚ ਰੋਲਿੰਗ ਟਾਵਰ ,ਕਰੋਜ਼ਲ ਰਾਈਡ ,ਸਟਰੀਕਿੰਗ ਕਾਰ ,ਵਾਟਰ ਬੋਟ ਟੋਆਏ ਟ੍ਰੇਨ ਵਰਗੇ ਆਕਰਸ਼ਕ ਝੂਲੇ ਲਾਏ ਗਏ ਹਨ।

ਇਸ ਦੇ ਨਾਲ ਫਨ -ਫੇਅਰ ਦੇ ਸੰਚਾਲਕ ਸਤੀਸ਼ ਰਾਜ ਦੇਸ਼ਵਾਲ ਅਤੇ ਸਾਗਰ ਦੇਸ਼ਵਾਲ ਨੇ ਕਿਹਾ ਸਾਨੂ ਬਹੁਤ ਖੁਸ਼ੀ ਹੁੰਦੀ ਹੈ ਜਦ ਲੋਕ ਸਾਨੂ ਕਹਿੰਦੇ ਅਸੀਂ ਤੇ ਸਾਡੇ ਬੱਚਿਆਂ ਨੇ ਫਨ- ਫੇਅਰ ਦੇ ਵਿਚ ਆ ਕੇ ਖੂਬ ਅਨੰਦ ਮਾਣਿਆ ਅਸੀਂ ਸ਼ਾਹੀ ਸ਼ਹਿਰ ਪਟਿਆਲਾ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜੋ ਇਸ ਮੇਲੇ ਨੂੰ ਏਨਾ ਪਿਆਰ ਦੇ ਰਹੇ ਹਨ