Punjab-Chandigarh

 ਫਰੀਦਪੁਰ ’ਚ ਕਈ ਟਕਸਾਲੀ ਕਾਂਗਰਸੀ ਪਰਿਵਾਰਾਂ ਨੇ ਫੜੀ ਤੱਕੜੀ

14 ਫਰਵਰੀ (ਦੇਵੀਗੜ੍ਹ) : ਹਲਕਾ ਸਨੌਰ ’ਚ ਅਕਾਲੀ ਦਲ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਜਦੋਂ ਪਿੰਡ ਫਰੀਦਪੁਰ ’ਚ ਕੱਟੜ ਟਕਸਾਲੀ ਕਾਂਗਰਸੀ ਪਰਿਵਾਰਾਂ ਨੇ ਕਾਂਗਰਸ ਨੂੰ ਅਲਵਿਦਾ ਆਖ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ।
ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਵਿਚ ਵਿਸਾਖਾ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ, ਮਹਿਲ ਸਿੰਘ, ਜਤਿੰਦਰ ਸਿੰਘ, ਅਮਰੀਕ ਸਿੰਘ, ਸੁਖਜਿੰਦਰ ਸਿੰਘ, ਅਮਨਦੀਪ ਸਿੰਘ ਯੂਐਸਏ ਪ੍ਰਮੁਖ ਸਨ।
ਵਿਧਾਇਕ ਚੰਦੂਮਾਜਰਾ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅੰਦਰ ਮਿਹਨਤੀ ਵਰਕਰਾਂ ਦੀ ਕੋਈ ਕਦਰ ਨਹੀਂ ਹੈ ਜਦੋਂਕਿ ਅਕਾਲੀ ਦਲ ਨੇ ਆਪਣੇ ਮਿਹਨਤੀ ਆਗੂਆਂ ਅਤੇ ਵਰਕਰਾਂ ਨੂੰ ਹਮੇਸ਼ਾਂ ਹੀ ਬਣਦਾ ਮਾਣ ਸਨਮਾਨ ਦੇ ਕੇ ਨਿਵਾਜਿਆ। ਸ. ਵਿਸਾਖਾ ਸਿੰਘ ਤੇ ਸਮੂਹ ਸਾਥੀਆਂ ਵਲੋਂ ਅਕਾਲੀ ਦਲ ਵਿਚ ਸ਼ਮੂਲੀਅਤ ਨਾਲ ਅੱਜ ਇਲਾਕੇ ਵਿਚੋਂ ਕਾਂਗਰਸ ਦਾ ਝੰਡਾ ਪੁਟਿਆ ਗਿਆ ਅਤੇ ਕਾਂਗਰਸ ਦੀ ਰਿਕਾਰਡ ਹਾਰ ਹੋਣਾ ਤੈਅ ਹੈ।
ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਕੰਮ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਾਸਲ ਕਰਨਾ ਹੈ, ਇਨ੍ਹਾਂ ਨੂੰ ਪੰਜਾਬ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਅਤੇ ਹਿੱਤਾਂ ਦੀ ਕੋਈ ਪ੍ਰਵਾਹ ਨਹੀਂ ਹੈ। ਦਿੱਲੀ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲੱਗਣ ਤੋਂ ਰੋਕਣਾ ਆਪ ਦੀ ਘਿਨੌਣੀ ਸਾਜਿਸ਼ ਹੈ ਜਿਸ ਲਈ ਪੰਜਾਬ ਦੇ ਲੋਕ ਆਪ ਨੂੰ ਕਦੇ ਮੂੰਹ ਨਹੀਂ ਲਗਾਉਣਗੇ।
ਇਸ ਮੌਕੇ ਡਾ. ਹਰਬੰਸ ਸਿੰਘ ਰੋਸ਼ਾ, ਡਾ. ਯਸ਼ਪਾਲ ਖੰਨਾ, ਬਿਕਰਮ ਸਿੰਘ, ਹਰਦੇਵ ਸਿੰਘ, ਨਰਿੰਦਰ ਸਿੰਘ ਚੀਮਾ, ਸ਼ੇਰੀ ਚੀਮਾ, ਸਰਪੰਚ ਮਸੀਂਗਣ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਕੁਲਵੰਤ ਫਰੀਦਪੁਰ, ਸਤਨਾਮ ਸਿੰਘ, ਸੁਖਵਿੰਦਰ ਸਿੰਘ, ਸਤਪਾਲ ਸਿੰਘ, ਰਣਜੀਤ ਸਿੰਘ, ਬੰਤ ਰਾਮ, ਕਾਲਾ ਜੀ, ਬਹਾਦਰ ਸਿੰਘ, ਅਕਾਸ਼ ਨੌਰੰਗਵਾਲ, ਜਸਪਿੰਦਰ ਰੰਧਾਵਾ, ਜਸਵੀਰ ਨੰਬਰਦਾਰ, ਸ਼ਾਨਵੀਰ ਬ੍ਰਹਮਪੁਰ,ਮੋਹਨ ਲਾਲ,ਵਰਿੰਦਰ ਡਕਾਲਾ, ਜੱਗੀ ਬੰਦੇਸ਼ਾ ਵੀ ਹਾਜ਼ਰ ਸਨ।    

Spread the love

Leave a Reply

Your email address will not be published.

Back to top button