Punjab-Chandigarh

ਸੌਰਭ ਜੈਨ ਨੂੰ ਮਿਲਿਆ “ਗੈਸ ਸਿਲੰਡਰ” ਚੋਣ ਨਿਸ਼ਾਨ

ਪਟਿਆਲਾ — ਬਲਜੀਤ ਸਿੰਘ ਕੰਬੋਜ
ਪਟਿਆਲਾ ਦਿਹਾਤੀ ਤੋਂ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਸੌਰਭ ਜੈਨ ਨੂੰ “ਗੈਸ ਸਿਲੰਡਰ” ਚੋਣ ਨਿਸ਼ਾਨ ਅਲਾਟ ਹੋਇਆ ਹੈ।
ਚੋਣ ਕਮਿਸ਼ਨ ਵਲੋਂ ਅੱਜ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ।  ਜਿਹਨਾਂ ਵਿੱਚ ਸ਼ਹਿਰ ਅਤੇ ਇਲਾਕੇ ਦੇ ਮੰਨੇ ਪ੍ਰਮੰਨੇ ਸਮਾਜ ਸੇਵੀ ਅਤੇ ਵਰਧਮਾਨ ਹਸਪਤਾਲ ਦੇ ਐਮਡੀ ਸੌਰਭ ਜੈਨ ਨੂੰ ਗੈਸ ਸਿਲੰਡਰ ਵਾਲਾ ਚੋਣ ਨਿਸ਼ਾਨ ਮਿਲਿਆ ਹੈ।
ਇਸ ਮੌਕੇ ਖੁਸ਼ੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਬਹੁਤ ਹੀ ਵਧੀਆ ਕਿਸਮਤ ਵਾਲਾ ਉਮੀਦਵਾਰ ਹਾਂ ਕਿ ਜਿਸਨੂੰ ਗੈਸ ਸਿਲੰਡਰ ਚੋਣ ਨਿਸ਼ਾਨ ਮਿਲਿਆ ਹੈ, ਕਿਉਂਕਿ ਅੱਜ ਦੇ ਸਮੇਂ ਵਿੱਚ ਗੈਸ ਸਿਲੰਡਰ ਇਕ ਅਜਿਹੀ ਚੀਜ਼ ਹੈ ਜਿਸ ਦੀ ਹਰੇਕ ਨਾਗਰਿਕ ਦੀ ਜ਼ਿੰਦਗੀ ਵਿੱਚ ਬੇਹੱਦ ਹੀ ਵੱਡੀ ਲੋੜ ਹੈ। ਉਹਨਾਂ ਕਿਹਾ ਕਿ ਚਾਹੇ ਉਹ ਘਰਾਂ ਵਿੱਚ ਖਾਣਾ ਬਣਾਉਣ ਦੀ ਗੱਲ ਹੋਵੇ ਜਾਂ ਬਾਜ਼ਾਰ ਵਿੱਚ ਕੋਈ ਵੀ ਖਾਣ ਵਾਲੀ ਵਸਤੂ ਹੋਵੇ ਉਸ ਲਈ ਗੈਸ ਸਿਲੰਡਰ ਦੀ ਬਹੁਤ ਹੀ ਵੱਡੀ ਅਹਿਮੀਅਤ ਹੈ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿਸ ਤਰ੍ਹਾਂ ਗੈਸ ਸਿਲੰਡਰ ਦੀ ਅਹਿਮ ਜ਼ਰੂਰਤ ਹੈ, ਠੀਕ ਇਸੇ ਤਰ੍ਹਾਂ ਈਮਾਨਦਾਰ ਤਰੀਕੇ ਨਾਲ ਲੋਕਾਂ ਦੀ ਸੇਵਾ ਅਤੇ ਸ਼ਹਿਰ ਦਾ ਵਿਕਾਸ ਕਰਨ ਲਈ ਸੌਰਭ ਜੈਨ ਵਰਗੇ ਸੇਵਾਦਾਰ ਦੀ ਵੀ ਵੱਡੀ ਲੋੜ ਹੈ।

ਮੇਰੇ ਵਿਰੋਧੀ ਮੇਰੀ ਲੋਕਪ੍ਰਿਅਤਾ ਤੋਂ ਬੁਰੀ ਤਰ੍ਹਾਂ ਘਬਰਾ ਚੁੱਕੇ ਹਨ — ਸੌਰਭ ਜੈਨ

ਆਪਣੀ ਪ੍ਰਚਾਰ ਮੁਹਿੰਮ ਨੂੰ ਤੇਜ ਕਰਦਿਆਂ ਸੌਰਭ ਜੈਨ ਅਤੇ ਉਹਨਾਂ ਦੀ ਧਰਮਪਤਨੀ ਸ਼ਿਲਪੀ ਜੈਨ ਵਲੋਂ ਸ਼ਹਿਰ ਅਤੇ ਹਲਕੇ ਦੇ ਪਿੰਡਾਂ ਵਿਚ ਕਈ ਕਈ ਚੋਣ ਸਭਾਵਾਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਉਹਨਾਂ ਨੂੰ ਲੋਕਾਂ ਵਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ।
ਅੱਜ ਸਥਾਨਕ ਸ਼ਹਿਰ ਵਿੱਚ ਐਸਐਸਟੀ ਨਗਰ ਵਿਖੇ ਇਕ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਸੌਰਭ ਜੈਨ ਨੇ ਆਪਣੇ ਵਿਰੋਧੀ ਉਮੀਦਵਾਰਾਂ ਉੱਪਰ ਤਿੱਖੇ ਹਮਲੇ ਕੀਤੇ।
ਉਹਨਾਂ ਕਿਹਾ ਕਿ ਮੇਰੇ ਵਿਰੋਧੀ ਮੇਰੀ ਲੋਕਪ੍ਰਿਅਤਾ ਵੇਖਕੇ ਬੁਰੀ ਤਰ੍ਹਾਂ ਘਬਰਾ ਚੁੱਕੇ ਹਨ। ਜਿਸ ਕਰਕੇ ਉਹ ਮੇਰੇ ਖਿਲਾਫ ਚੋਣ ਕਮਿਸ਼ਨ ਕੋਲ ਝੂਠੀਆਂ ਸ਼ਿਕਾਇਤਾਂ ਕਰਨ ਤੇ ਉਤਰ ਚੁੱਕੇ ਹਨ।
ਸੌਰਭ ਜੈਨ ਨੇ ਕਿਹਾ ਕਿ ਮੈਂ ਕੋਈ ਰਾਜਨੀਤਕ ਇਨਸਾਨ ਨਹੀਂ ਹਾਂ। ਲੋਕਸੇਵਾ ਕਰਨਾ ਮੇਰਾ ਮੁੱਖ ਮਕਸਦ ਅਤੇ ਮਿਸ਼ਨ ਹੈ। ਅਤੇ ਨਾਹੀ ਮੈਂ ਰਾਜਨੀਤੀ ਕਰਨ ਲਈ ਚੋਣ ਮੈਦਾਨ ਵਿੱਚ ਆਇਆ ਹਾਂ, ਮੇਰਾ ਸੁਪਨਾ ਸਿਰਫ਼ ਤੇ ਸਿਰਫ਼ ਸਮਾਜ ਸੇਵਾ ਕਰਨਾ ਹੈ। ਜੋਕਿ ਮੈਂ ਪਹਿਲਾਂ ਤੋਂ ਕਰਦਾ ਆ ਰਿਹਾ ਹਾਂ ਅਤੇ ਭਵਿੱਖ ਵਿੱਚ ਵੀ ਕਰਦਾ ਰਹਾਂਗਾ। ਸੌਰਭ ਜੈਨ ਨੇ ਅੱਜ ਫਿਰ ਦੁਹਰਾਇਆ ਕਿ ਮੇਰਾ ਸਾਰਾ ਜੀਵਨ ਲੋਕ ਸੇਵਾ ਲਈ ਸਮਰਪਿਤ ਹੈ। ਇਸ ਮੌਕੇ ਸਥਾਨਕ ਵਾਸੀਆਂ ਵਲੋਂ ਉਹਨਾਂ ਨੂੰ ਭਰਪੂਰ ਸਹਿਯੋਗ ਤੇ ਸਮਰਥਨ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ। 

Spread the love

Leave a Reply

Your email address will not be published.

Back to top button