Punjab-ChandigarhTop News

ਦਿਵਿਆਂਗਜਨ ਵਿਅਕਤੀ ਬਨਾਵਟੀ ਅੰਗ ਲਗਵਾਉਣ ਲਈ ਆਪਣੀ ਰਜਿਸਟਰੇਸ਼ਨ ਕਰਵਾਉਣ : ਡਿਪਟੀ ਕਮਿਸ਼ਨਰ

ਪਟਿਆਲਾ, 8 ਜੁਲਾਈ:
  ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਵਿੱਚ ਅਡਿੱਪ ਸਕੀਮ ਅਧੀਨ ਆਰਟੀਫਿਸ਼ੀਅਲ ਲਿੰਬ ਮੈਨੂਫੈਕਚਰਿੰਗ ਕਾਰਪੋਰੇਸ਼ਨ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਉਪਕਰਨ ਉਪਲਬਧ ਕਰਵਾਏ ਜਾਣੇ ਹਨ। ਇਸ ਤਹਿਤ ਦਿਵਿਆਂਗ ਵਿਅਕਤੀ, ਜਿਨ੍ਹਾਂ ਨੂੰ ਟ੍ਰਾਈਸਾਈਕਲ, ਵ੍ਹੀਲ ਚੇਅਰ, ਨਕਲੀ ਅੰਗ, ਕੰਨਾਂ ਦੀ ਮਸ਼ੀਨ, ਕੈਲੀਪਰ, ਫੌੜੀਆਂ, ਸਟਿੱਕ, ਨੇਤਰਹੀਣ ਵਿਅਕਤੀ ਲਈ ਸਟਿੱਕ ਆਦਿ ਦੀ ਲੋੜ ਹੈ, ਉਹ ਆਪਣੇ ਨਜ਼ਦੀਕੀ ਸੀ.ਐਸ.ਸੀ ਕੇਂਦਰ ਵਿੱਚ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।  
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਨੇ ਦੱਸਿਆ ਕਿ ਅਡਿੱਪ ਸਕੀਮ ਅਧੀਨ ਆਰਟੀਫਿਸ਼ੀਅਲ ਲਿੰਬ ਮੈਨੂਫੈਕਚਰਿੰਗ ਕਾਰਪੋਰੇਸ਼ਨ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਉਪਕਰਨ ਉਪਲਬਧ ਕਰਵਾਉਣ ਸਬੰਧੀ ਜਲਦ ਹੀ ਅਸੈਸਮੈਂਟ ਕੈਂਪ ਆਯੋਜਿਤ ਕੀਤਾ ਜਾਣਾ ਹੈ, ਇਸ ਲਈ ਦਿਵਿਆਂਗ ਵਿਅਕਤੀ ਆਪਣੀ ਪਹਿਲਾਂ ਰਜਿਸਟਰੇਸ਼ਨ ਜ਼ਰੂਰ ਕਰਵਾਉਣ। ੳਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਸਮੇਂ ਦਿਵਿਆਂਗਜਨ ਸਰਟੀਫਿਕੇਟ (ਦਿਵਿਆਂਗਤਾ ਦੀ ਪ੍ਰਤੀਸ਼ਤਤਾ 40 ਫ਼ੀਸਦੀ ਜਾਂ ਵੱਧ), ਆਧਾਰ ਕਾਰਡ/ਵੋਟਰ ਕਾਰਡ/ਰਾਸ਼ਨ ਕਾਰਡ, ਇੱਕ ਫ਼ੋਟੋ ਤੇ 22,500/- ਰੁਪਏ ਪ੍ਰਤੀ ਮਹੀਨਾ ਜਾਂ ਇਸ ਤੋਂ ਘੱਟ ਆਮਦਨ ਸਰਟੀਫਿਕੇਟ ਲੋੜੀਂਦਾ ਹੈ। ਇਹ ਸਰਟੀਫਿਕੇਟ ਸਰਪੰਚ/ਕੌਂਸਲਰ/ਤਹਿਸੀਲਦਾਰ/ਕਰਮਚਾਰੀ ਦੇ ਅਧਿਕਾਰੀ/ਸਮਰੱਥ ਅਥਾਰਿਟੀ ਵੱਲੋਂ ਜਾਰੀ/ਤਸਦੀਕ ਕੀਤਾ ਹੋਣਾ ਚਾਹੀਦਾ ਹੈ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਰਜਿਸਟ੍ਰੇਸ਼ਨ 31 ਜੁਲਾਈ 2022 ਤੱਕ ਕਰਵਾਈ ਜਾ ਸਕਦੀ ਹੈ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕੋਆਰਡੀਨੇਟਰ ਸੀ.ਐਸ.ਸੀ. ਗੁਰਪ੍ਰੀਤ  ਸਿੰਘ ਮੋਬਾਇਲ ਨੰਬਰ 7889005589, ਜਗਦੀਪ ਸਿੰਘ ਮੋਬਾਇਲ ਨੰਬਰ 7888787372 ਤੇ ਸ਼ੈਲਜਿੰਦਰ ਕੁਮਾਰ ਮੋਬਾਇਲ ਨੰਬਰ 6280109436 ‘ਤੇ ਸੰਪਰਕ ਕੀਤਾ ਜਾ ਸਕਦਾ ਹੈ

Spread the love

Leave a Reply

Your email address will not be published. Required fields are marked *

Back to top button