Punjab-Chandigarh

ਅਲੀਪੁਰ ਸੇਖਾਂ ਦਾ ਮੌਜੂਦਾ ਸਰਪੰਚ ਕਾਂਗਰਸ ਛੱਡ ਕੇ ਅਕਾਲੀ ਦਲ ’ਚ ਸ਼ਾਮਲ

23 ਜਨਵਰੀ ( ਦੇਵੀਗੜ੍ਹ) : ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਪਿੰਡ ਅਲੀਪੁਰ ਸੇਖਾਂ ਦੇ ਮੌਜੂਦਾ ਸਰਪੰਚ ਗੁਰਦੇਵ ਸਿੰਘ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਵਿਧਾਇਕ ਚੰਦੂਮਾਜਰਾ ਨੇ ਅਕਾਲੀ ਦਲ ’ਚ ਸ਼ਾਮਲ ਹੋਣ ’ਤੇ ਸਰਪੰਚ ਗੁਰਦੇਵ ਸਿੰਘ ਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਆਖਿਆ ਪਾਰਟੀ ’ਚ ਉਨ੍ਹਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕੱਖੋਂ ਹੌਲੀ ਹੋਈ ਕਾਂਗਰਸ ਪਾਰਟੀ ਦਾ ਅਧਾਰ ਹਲਕੇ ਵਿਚ ਹੀ ਨਹੀਂ ਬਲਕਿ ਪੂਰੇ ਪੰਜਾਬ ਵਿਚੋਂ ਖਤਮ ਹੋ ਚੁੱਕਿਆ ਹੈ। ਕਾਂਗਰਸ ਪਾਰਟੀ ਵਲੋਂ ਪਿਛਲੇ ਪੰਜ ਸਾਲਾਂ ’ਚ ਮਚਾਈ ਲੁੱਟ ਦਾ ਹਿਸਾਬ ਇਨ੍ਹਾਂ ਚੋਣਾਂ ’ਚ ਵੱਡੀ ਹਾਰ ਨਾਲ ਚੁਕਾਉਣਾ ਪਵੇਗਾ। ਮਿਹਨਤੀ ਆਗੂਆਂ ਅਤੇ ਵਰਕਰਾਂ ਵਲੋਂ ਨਿਤ ਦਿਨ  ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਅਕਾਲੀ-ਬਸਪਾ ਗਠਜੋੜ ਜਿੱਤ ਵੱਲ ਨਿਤ ਵਧ ਰਿਹਾ ਹੈ। ਅਕਾਲੀ-ਬਸਪਾ ਕਠਜੋੜ ਦੀ ਚੜ੍ਹਾਈ ਦੇਖ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਬੌਖਲਾਹਟ ’ਚ ਹਨ।
ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਲੋਕਾਂ ਦੇ ਮਿਲ ਰਹੇ ਪਿਆਰ ਅਤੇ ਸਤਿਕਾਰ ਅਤੇ ਉਤਸ਼ਾਹ ਨੂੰ ਦੇਖ ਕੇ ਇਹ ਸਾਫ ਹੋ ਗਿਆ ਹੈ ਕਿ ਲੋਕਾਂ ਨੇ ਇਸ ਵਾਰ ਅਕਾਲੀ ਦਲ ਨੂੰ ਸੱਤਾ ਸੌਂਪਣ ਦਾ ਮਨ ਬਣਾ ਲਿਆ ਹੈ, ਕਿਉਂਕਿ ਲੋਕ ਇਹ ਆਸ ਕਰਦੇ ਹਨ ਕਿ ਹਲਕੇ ਦੇ ਵਿਕਾਸ ਲਈ ਸਿਰਫ਼ ਤੇ ਸਿਰਫ਼ ਅਕਾਲੀ-ਬਸਪਾ ਸਰਕਾਰ ਹੀ ਸਮਰੱਥ ਹੋਵੇਗੀ।
ਇਸ ਮੌਕੇ ਸਰਪੰਚ ਜੈ ਕਿਸ਼ਨ ਮਸੀਂਗਣ, ਸੁਖਜਿੰਦਰ ਸਿੰਘ ਟਾਂਡਾ, ਗੁਰਬਖਸ਼ ਸਿੰਘ ਟਿਵਾਣਾ, ਜੈ ਸਿੰਘ ਅਲੀਪੁਰ ਸੇਖਾਂ, ਗੁਰਪਾਲ ਸਿੰਘ, ਡਾ. ਲਖਵੀਰ ਸਿੰਘ, ਬਿੱਟੂ, ਅਵਤਾਰ ਸਿੰਘ, ਸਾਹਿਬ ਸਿੰਘ, ਸ਼ਮਸ਼ੇਰ ਸਿੰਘ, ਰਾਜ �ਿਸ਼ਨ, ਰਾਮ ਕੁਮਾਰ, ਗੁਰਮੇਲ ਟਿਵਾਣਾ, ਸੁਰਿੰਦਰ ਸਰੁਸਤੀਗੜ੍ਹ, ਅਕਾਸ਼ ਨੋਰੰਗਵਾਲ, ਗੁਰਜੀਤ ਨੌਰੰਗਵਾਲ, ਜਸਵੀਰ ਅਬਦਲਪੁਰ ਵੀ ਹਾਜਰ ਸਨ।    

Spread the love

Leave a Reply

Your email address will not be published.

Back to top button