Punjab-Chandigarh

ਕਾਂਗਰਸ ਪਟਿਆਲੇ ਚ ਕੋਈ ਵੱਡਾ ਧਮਾਕਾ ਕਰਨ ਦੀ ਤਾਕ ਵਿੱਚ

ਸ਼ਹਿਰੀ ਸੀਟ ਤੋਂ ਕੋਈ ਵੱਡਾ ਤੇ ਕ੍ਰਿਸ਼ਮਈ ਚਿਹਰਾ ਉਤਾਰਨ ਦੀ ਤਿਆਰੀ

ਪਟਿਆਲਾ —- (ਬਲਜੀਤ ਸਿੰਘ ਕੰਬੋਜ )ਸੂਤਰਾਂ ਦੀ ਰਿਪੋਰਟ ਅਨੁਸਾਰ ਕਾਂਗਰਸ ਪਾਰਟੀ ਪਟਿਆਲਾ ਸ਼ਹਿਰੀ ਸੀਟ ਤੇ ਕੋਈ ਵੱਡਾ ਧਮਾਕਾ ਕਰਨ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਨ  ਇਸ ਸੀਟ ਤੋਂ ਇਕ ਤਾਂ ਆਮ ਆਦਮੀ ਪਾਰਟੀ ਦੇ ਅਜੀਤਪਾਲ ਸਿੰਘ ਕੋਹਲੀ ਨੂੰ ਵੀ ਇਕ ਮਜ਼ਬੂਤ ਉਮੀਦਵਾਰ ਮੰਨ ਰਹੀ ਹੈ ਅਤੇ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਥੋਂ ਖੁਦ ਚੋਣ ਮੈਦਾਨ ਵਿੱਚ ਹਨ। ਇਸ ਕਰਕੇ ਕਾਂਗਰਸ ਹਾਈਕਮਾਨ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਕਿਸੇ ਇਹੋ ਜਿਹੇ ਚਿਹਰੇ ਨੂੰ ਉਮੀਦਵਾਰ ਬਣਾਉਣ ਦੀ ਕੋਸ਼ਿਸ਼ ਵਿੱਚ ਹੈ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰੀ ਤੇ ਮਜ਼ਬੂਤ ਟੱਕਰ ਦੇ ਸਕੇ, ਤਾਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇੱਥੇ ਹੀ ਉਲਝਾਕੇ ਰੱਖਿਆ ਜਾ ਸਕੇ। ਅਤੇ ਉਹ ਪੰਜਾਬ ਵਿੱਚ ਆਪਣੀ ਪਾਰਟੀ ਅਤੇ ਬੀਜੇਪੀ ਗਠਜੋੜ ਦੇ  ਦੇ ਉਮੀਦਵਾਰਾਂ ਦੇ ਹੱਕ ਵਿੱਚ ਖੁੱਲਕੇ ਪ੍ਰਚਾਰ ਨਾ ਕਰ ਸਕਣ। ਹਾਲਾਂਕਿ ਹੁਣ ਤੱਕ ਕਾਂਗਰਸ ਵਲੋਂ ਇਸ ਸੀਟ ਤੋਂ ਅਕਾਲੀ ਦਲ ਤੋਂ ਕਾਂਗਰਸ ਵਿੱਚ ਵਾਪਸ ਆਏ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਨੂੰ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ। ਇਸਦੇ ਨਾਲ ਹੀ ਸਾਬਕਾ ਮੰਤਰੀ ਅਤੇ ਮੰਡੀਕਰਨ ਬੋਰਡ ਦੇ ਚੇਅਰਮੈਨ ਸ੍ਰ ਲਾਲ ਸਿੰਘ ਦੇ ਨਾਮ ਦੀ ਚਰਚਾ ਚੱਲ ਰਹੀ ਸੀ। ਪਰੰਤੂ ਸੂਤਰਾਂ ਦੀ ਤਾਜ਼ਾ ਰਿਪੋਰਟ ਅਨੁਸਾਰ ਕਾਂਗਰਸ ਪਾਰਟੀ ਇਸ ਸੀਟ ਤੇ ਕੋਈ ਹੈਰਾਨੀ ਜਨਕ ਧਮਾਕਾ ਕਰ ਸਕਦੀ ਹੈ। ਇੱਥੇ ਇਹ ਵੀ ਅਹਿਮ ਹੈ ਕਿ ਨਾਮਜ਼ਦਗੀ ਕਾਗਜ਼ ਭਰਨ ਦੇ ਸਿਰਫ਼ ਦੋ ਦਿਨ ਹੀ ਬਾਕੀ ਬਚੇ ਹਨ। ਹੁਣ ਇਹ ਵੇਖਣਾ ਬਾਕੀ ਹੋਵੇਗਾ ਕਿ ਕਾਂਗਰਸ ਪਟਿਆਲਾ ਸ਼ਹਿਰੀ ਤੋਂ ਕਿਹੜਾ ਜਾਦੂਈ ਤੇ ਕਰਿਸ਼ਮਈ ਚਿਹਰਾ ਉਤਾਰਦੀ ਹੈ।

Spread the love

Leave a Reply

Your email address will not be published. Required fields are marked *

Back to top button