Punjab-ChandigarhUncategorized

ਕਾਂਗਰਸ ਪਾਰਟੀ ਨੂੰ ਵੱਡਾ ਝਟਕਾ

ਹਲਕਾ ਸਨੌਰ ਦੇ 14 ਕਾਂਗਰਸੀ ਸਰਪੰਚਾਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਫੜਿਆ ਝਾੜੂ

ਪਟਿਆਲਾ —- ਬਲਜੀਤ ਸਿੰਘ ਕੰਬੋਜ
ਪਟਿਆਲਾ ਦੇ ਵਿਧਾਨਸਭਾ ਹਲਕਾ ਸਨੌਰ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਹੈਰੀ ਮਾਨ ਨੂੰ ਟਿਕਟ ਦੇਣ ਤੋਂ ਨਰਾਜ਼ ਹੋਏ ਸਰਪੰਚਾਂ ਤੇ ਹੋਰ ਲੋਕਾਂ ਨੇ ਕਾਂਗਰਸ ਨੂੰ ਅਲਵਿਦਾ ਆਖਦਿਆਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਕੇ ਹਰਮੀਤ ਸਿੰਘ ਪਠਾਣਮਾਜਰਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਹਰਮੀਤ ਸਿੰਘ ਪਠਾਣਮਾਜਰਾ ਦੀ ਰਿਹਾਇਸ਼ ਤੇ ਇਲਾਕੇ ਦੇ 14 ਪਿੰਡਾਂ ਦੇ ਸਰਪੰਚਾਂ, ਬਲਾਕ ਸੰਮਤੀ ਮੈਂਬਰ ਅਤੇ ਕੲੀ ਹਲਕੇ ਦੇ ਲੋਕਾਂ ਨੇ ਕਾਂਗਰਸ ਵਲੋਂ ਉਮੀਦਵਾਰ ਬਣਾਏ ਗਏ ਹਰਿੰਦਰਪਾਲ ਸਿੰਘ ਹੈਰੀਮਾਨ ਉੱਪਰ ਬਾਹਰੀ ਬੰਦਾ ਹੋਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਕਾਂਗਰਸ ਪਾਰਟੀ ਨੇ ਸਮਾਣਾ ਹਲਕੇ ਦੇ ਆਗੂ ਨੂੰ ਇੱਥੋਂ ਟਿਕਟ ਦੇਕੇ ਕੲੀ ਸਾਲਾਂ ਤੋਂ ਪਾਰਟੀ ਨਾਲ ਜੁੜੇ ਆ ਰਹੇ ਵਰਕਰਾਂ ਨਾਲ ਵੱਡਾ ਧੋਖਾ ਕੀਤਾ ਹੈ ਜਿਸ ਕਰਕੇ ਅਸੀਂ ਆਪ ਵਿੱਚ ਸ਼ਾਮਲ ਹੋ ਰਹੇ ਹਾਂ। ਹਲਕਾ ਇੰਚਾਰਜ ਰਹਿਣ ਵਾਲੇ ਹੈਰੀ ਮਾਨ ਉੱਪਰ ਇਹਨਾਂ ਲੋਕਾਂ ਵਲੋਂ ਵਰਕਰਾਂ ਤੇ ਆਮ ਲੋਕਾਂ ਦੀ ਲੁੱਟ-ਖਸੁੱਟ ਕਰਨ ਵਰਗੇ ਗੰਭੀਰ ਦੋਸ਼ ਵੀ ਲਗਾਏ ਗਏ।
ਆਮ ਆਦਮੀ ਪਾਰਟੀ ਦਾ ਪੱਲਾ ਫੜਨ ਵਾਲੇ ਇਹਨਾਂ ਕਾਂਗਰਸੀ ਸਰਪੰਚਾਂ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹਲਕੇ ਦੇ ਵੱਡੀ ਗਿਣਤੀ ਵਿੱਚ ਮੌਜੂਦਾ ਪੰਚ ਸਰਪੰਚ, ਬਲਾਕ ਸੰਮਤੀ ਮੈਂਬਰਾਂ ਅਤੇ ਆਮ ਲੋਕ ਵੀ ਕਾਂਗਰਸ ਛੱਡਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਨ। ਝਾੜੂ ਫੜਨ ਵਾਲੇ ਇਹਨਾਂ ਕਾਂਗਰਸੀਆਂ ਨੇ ਕਿਹਾ ਕਿ ਉਹ ਹਰਮੀਤ ਪਠਾਣਮਾਜਰਾ ਦੀ ਡੱਟਕੇ ਮਦਦ ਕਰਨਗੇ ਅਤੇ ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਉਗੇ

ਇਸ ਵਾਰ ਸਨੌਰ ਤੋਂ ਲੀਡਰ ਨਹੀਂ ਆਮ ਲੋਕ ਜਿੱਤਣਗੇ —– ਹਰਮੀਤ ਸਿੰਘ ਪਠਾਣਮਾਜਰਾ


ਇਸ ਮੌਕੇ ਹਰਮੀਤ ਪਠਾਣਮਾਜਰਾ ਅਤੇ ਸਾਬਕਾ ਏਡੀਸੀ ਸਰਦਾਰ ਦਵਿੰਦਰ ਪਾਲ ਸਿੰਘ ਵਾਲੀਆ ਵਲੋਂ ਪਾਰਟੀ ਵੱਲੋਂ ਸ਼ਾਮਲ ਹੋਣ ਵਾਲੇ ਇਹਨਾਂ ਸਰਪੰਚਾਂ ਦਾ ਪਾਰਟੀ ਨਿਸ਼ਾਨ ਅਤੇ ਸਿਰੋਪੇ ਪਾਕੇ ਨਿੱਘਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਹਰਮੀਤ ਪਠਾਣਮਾਜਰਾ ਨੇ ਇਹਨਾਂ ਲੋਕਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਇਸ ਹਲਕੇ ਤੋਂ ਮੇਰੇ ਮੁਕਾਬਲੇ ਚੋਣ ਲੜ ਰਹੇ ਅਕਾਲੀ ਉਮੀਦਵਾਰ ਹਰਿੰਦਰਪਾਲ ਚੰਦੂਮਾਜਰਾ ਅਤੇ ਹੁਣ ਕਾਂਗਰਸ ਵਲੋਂ ਉਮੀਦਵਾਰ ਬਣਾਇਆ ਹਰਿੰਦਰਪਾਲ ਹੈਰੀ ਮਾਨ ਦੋਵੇਂ ਹੀ ਬਾਹਰਲੇ ਹਲਕਿਆਂ ਨਾਲ ਸਬੰਧਤ ਹਨ। ਉਹਨਾਂ ਕਿ ਮੌਜੂਦਾ ਵਿਧਾਇਕ ਅਤੇ ਅਕਾਲੀ ਉਮੀਦਵਾਰ ਹਰਿੰਦਰਪਾਲ ਚੰਦੂਮਾਜਰਾ ਰਾਜਪੁਰਾ ਹਲਕੇ ਦਾ ਹੈ ਅਤੇ ਉਸਨੇ ਪਿਛਲੇ ਪੰਜ ਸਾਲਾਂ ਵਿੱਚ ਹਲਕੇ ਦਾ ਕੁਝ ਵੀ ਨਹੀਂ ਸਵਾਰਿਆ। ਅਤੇ ਇਸੇ ਤਰ੍ਹਾਂ ਹੈਰੀ ਮਾਨ ਨੇ ਕਾਂਗਰਸ ਵਲੋਂ ਹਲਕਾ ਇੰਚਾਰਜ ਰਹਿੰਦਿਆਂ ਇੱਥੋਂ ਦੇ ਲੋਕਾਂ ਨੂੰ ਕੁੱਟਿਆ ਵੀ ਤੇ ਲੁੱਟਿਆ ਵੀ ਜਿਸ ਕਰਕੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਗਾ ਰਹੇ। ਹਰਮੀਤ ਪਠਾਣਮਾਜਰਾ ਨੇ ਕਿਹਾ ਕਿਹਾ ਕਿ ਇਸੇ ਹਲਕੇ ਦਾ ਜੰਮਪਲ ਹਾਂ ਅਤੇ ਮੇਰੇ ਦਾਦੇ ਤੋਂ ਲੈਕੇ ਮੇਰਾ ਪਰਿਵਾਰ ਹਲਕੇ ਦੀ ਸੇਵਾ ਕਰਦਾ ਆ ਰਿਹਾ ਹੈ। ਜਿਸ ਕਰਕੇ ਲੋਕ ਮੈਨੂੰ ਦਿਲੋਂ ਪਿਆਰ ਕਰਦੇ ਹਨ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਵੱਢੀ ਲਹਿਰ ਚੱਲ ਰਹੀ ਹੈ। ਪੰਜਾਬ ਦੇ ਲੋਕ ਅਕਾਲੀ ਤੇ ਕਾਂਗਰਸੀ ਸਰਕਾਰਾਂ ਨੂੰ ਚੰਗੀ ਤਰ੍ਹਾਂ ਵੇਖ ਤੇ ਪਰਖ਼ ਚੁੱਕੇ ਹਨ।  ਉਹਨਾਂ ਕਿਹਾ ਕਿ ਅਕਾਲੀ ਕਾਂਗਰਸੀ ਲੀਡਰਾਂ  ਨੇ ਹੁਣ ਤੱਕ ਸਿਰਫ ਆਪਣੇ ਹੀ ਘਰ ਭਰੇ ਪਰ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਕੁਝ ਨਹੀਂ ਸਵਾਰਿਆ ਇਸ ਕਰਕੇ ਲੋਕ ਬਦਲਾਅ ਲਿਆਉਣ ਲਈ ਪੂਰੀ ਤਰ੍ਹਾਂ ਤਿਆਰੀ ਕਰੀ ਬੈਠੇ ਬੈਠੇ ਹਨ। ਜਿਸ ਕਰਕੇ ਆਮ ਆਦਮੀ ਪਾਰਟੀ ਬਹੁਤ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰਕੇ ਸਰਕਾਰ ਬਣਾਵੇਗੀ ਅਤੇ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੋਵੇਗੀ । ਲੋਕ ਆਪਣੇ ਫੈਸਲੇ ਖੁਦ ਹੀ ਕਰਨਗੇ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਦੋ ਚਾਰ ਦਿਨਾਂ ਵਿੱਚ ਬਹੁਤ ਹੀ ਵੱਡੀ ਗਿਣਤੀ ਵਿੱਚ ਲੋਕ ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਉਹਨਾਂ ਆਸ ਪ੍ਰਗਟ ਕੀਤੀ ਕਿ ਜਿਸ ਤਰ੍ਹਾਂ ਹਲਕੇ ਦੇ ਲੋਕ ਮੈਨੂੰ ਆਪਣਾ ਬੇਟਾ ਤੇ ਭਰਾ ਸਮਝਕੇ ਦਿਲੋਂ ਪਿਆਰ ਦੇ ਰਹੇ ਹਨ ਅਤੇ ਮੇਰੀ ਚੋਣ ਨੂੰ ਆਪਣੀ ਚੋਣ ਸਮਝ ਰਹੇ ਹਨ। ਜਿਸਤੋਂ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਬਹੁਤ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਾਂਗਾ ਅਤੇ ਮੇਰੀ ਇਹ ਜਿੱਤ ਆਮ ਲੋਕਾਂ ਦੀ ਜਿੱਤ ਹੋਵੇਗੀ। ਹਰਮੀਤ ਪਠਾਣਮਾਜਰਾ ਨੇ ਇਹ ਵੀ ਕਿਹਾ ਕਿ ਹੁਣ ਤੱਕ ਇੱਥੋਂ ਲੀਡਰ ਜਿੱਤਦੇ ਰਹੇ ਹਨ ਇਹ ਪਹਿਲੀ ਵਾਰ ਹੋਵੇਗਾ ਕਿ ਇਸ ਵਾਰ ਇੱਥੋਂ ਲੀਡਰ ਨਹੀਂ ਸਗੋਂ ਲੋਕ ਜਿੱਤਣਗੇ।

ਆਮ ਆਦਮੀ ਪਾਰਟੀ ਦੇ ਪੱਖ ਵਿੱਚ ਚੱਲ ਰਹੀ ਹਨੇਰੀ ਵਿਰੋਧੀਆਂ ਦੇ ਤੰਬੂ ਉਡਾ ਕੇ ਲੈ ਜਾਵੇਗੀ —ਦਵਿੰਦਰ ਪਾਲ ਸਿੰਘ ਵਾਲੀਆ


ਇਸ ਮੌਕੇ ਸਾਬਕਾ ਸਾਂਸਦ ਚਰਨਜੀਤ ਸਿੰਘ ਵਾਲੀਆ ਦੇ ਭਰਾ ਅਤੇ ਸਾਬਕਾ ਏਡੀਸੀ ਦਵਿੰਦਰ ਪਾਲ ਸਿੰਘ ਵਾਲੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਕੇਜਰੀਵਾਲ ਦੀਆਂ ਨੀਤੀਆਂ, ਕਹਿਣੀ ਤੇ ਕਰਨੀ ਅਤੇ ਉਹਨਾਂ ਦੇ ਦਿੱਲੀ ਮਾਡਲ ਤੋਂ ਬੇਹੱਦ ਪ੍ਰਭਾਵਿਤ ਹਨ। ਜਿਸ ਕਰਕੇ ਪੰਜਾਬ ਵਿੱਚ ਇਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੀ ਹਨੇਰੀ ਚੱਲ ਰਹੀ ਹੈ ਜਿਹੜੀ ਕਿ ਭ੍ਰਿਸ਼ਟਾਚਾਰੀ ਪਾਰਟੀਆਂ ਦੇ ਤੰਬੂ ਉਖਾੜ ਕੇ ਰੱਖ ਦੇਵੇਗੀ। ਉਹਨਾਂ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ ਰਾਜ ਕਰਨ ਵਾਲੇ ਲੀਡਰਾਂ ਨੇ ਰੰਗਲੇ ਪੰਜਾਬ ਨੂੰ ਗੰਧਲਾ ਕਰਕੇ ਰੱਖ ਦਿੱਤਾ ਹੈ।
ਉਹਨਾਂ ਕਿ ਸਰਕਾਰਾਂ ਚਲਾਉਣ ਵਾਲੇ ਇਹਨਾਂ ਲੋਕਾਂ ਨੇ ਆਪਣੇ ਘਰ ਭਰ ਲੲ ਪਰ ਪੰਜਾਬ ਨੂੰ ਕਰਜ਼ਾਈ ਤੇ ਕੰਗਾਲ ਕਰਕੇ ਰੱਖ ਦਿੱਤਾ।
ਉਹਨਾਂ ਆਖਿਆ ਕਿ ਅੱਜ ਲੋੜ ਹੈ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ, ਪੰਜਾਬ ਦੀ ਇੰਡਸਟਰੀ ਤੇ ਆਪਸੀ ਸਾਂਝ ਨੂੰ ਬਚਾਉਣ ਦੀ। ਸਰਦਾਰ ਵਾਲੀਆ ਨੇ ਕਿਹਾ ਕਿ ਹੁਣ ਤੱਕ ਦੀਆਂ ਸਰਕਾਰਾਂ ਚਲਾਉਣ ਵਾਲੀਆਂ ਪਾਰਟੀਆਂ ਭਾਵੇਂ ਉਹ ਕਾਂਗਰਸੀ ਜਾਂ ਅਕਾਲੀ ਹੋਣ ਇਹਨਾਂ ਦੀਆਂ ਮਾੜੀਆਂ ਨੀਤੀਆਂ ਨੇ ਜਿੱਥੇ ਪੰਜਾਬ ਨੂੰ ਬਰਬਾਦ ਕੀਤਾ ਉੱਥੇ ਬਦਨਾਮ ਵੀ ਕੀਤਾ। ਭਾਵੇਂ ਉਹ ਨਸ਼ਿਆਂ ਦੀ ਗੱਲ ਹੋਵੇ, ਭ੍ਰਿਸ਼ਟਾਚਾਰ, ਨਾਜਾਇਜ਼ ਮਾਈਨਿੰਗ, ਪੰਜਾਬ ਦੇ ਆਰਥਿਕ ਸਾਧਨਾਂ ਦੀ ਲੁੱਟ-ਖਸੁੱਟ, ਰੋਜ਼ਗਾਰ , ਵਪਾਰ  , ਇੰਡਸਟਰੀ ਹੋਵੇ ਜਾਂ ਧਾਰਮਿਕ ਬੇਅਦਬੀਆਂ ਦੀ ਹੋਵੇ। ਉਹਨਾਂ ਕਿ ਮਿਲੀਭੁਗਤ ਨਾਲ ਚੱਲਣ ਵਾਲੀਆਂ ਸਰਕਾਰਾਂ ਕਦੇ ਵੀ ਲੋਕਾਂ ਦਾ ਕੁਝ ਵੀ ਸਵਾਰ ਨਹੀਂ ਸਕਦੀਆਂ ਇਸ ਕਰਕੇ ਅੱਜ ਪੰਜਾਬ ਨੂੰ ਬਚਾਉਣ ਲਈ ਸ੍ਰੀ ਅਰਵਿੰਦ ਕੇਜਰੀਵਾਲ ਦੀ ਲੋਕ ਪੱਖੀ ਨੀਤੀਆਂ ਤੇ ਈਮਾਨਦਾਰ ਵਿਚਾਰਧਾਰਾ ਵਾਲੀ ਸਰਕਾਰ ਦੀ ਬਹੁਤ ਸਖ਼ਤ ਜ਼ਰੂਰਤ ਹੈ। ਉਹਨਾਂ ਮੀਡੀਆ ਰਾਹੀਂ ਲੋਕਾਂ ਨੂੰ ਸੱਦਾ ਦਿੱਤਾ ਕਿ ਆਓ ਰਲਕੇ ਝਾੜੂ ਵਾਲਿਆਂ ਦੀ ਸਰਕਾਰ ਲਿਆਈਏ ਤੇ ਆਪਣੇ ਪੰਜਾਬ ਨੂੰ ਫਿਰ ਤੋਂ ਰੰਗਲਾ ਬਣਾਈਏ।

Spread the love

Leave a Reply

Your email address will not be published. Required fields are marked *

Back to top button