Punjab-Chandigarh

ਕਾਂਗਰਸ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋਣ ਵਾਲਿਆਂ ਦਾ ਕਾਫ਼ਲਾ ਹੋਰ ਲੰਮਾਂ ਹੋਇਆ

28 ਜਨਵਰੀ (ਭੁਨਰਹੇੜੀ,) : ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਪਿੰਡ ਸਰੁਸਤੀਗੜ੍ਹ ਦੇ ਸਾਬਕਾ ਕਾਂਗਰਸੀ ਸਰਪੰਚ ਜਸਵਿੰਦਰ ਸਿੰਘ ਸਰੁਸਤੀਗੜ੍ਹ ਅਤੇ ਖੇੜੀ ਰਣਵਾ ਤੋਂ ਚਰਨਜੀਤ ਸਿੰਘ, ਸੁਖਵਿੰਦਰ ਸਿੰਘ ਸਰੁਸਤੀਗੜ੍ਹ, ਗੁਰਨਾਮ ਸਿੰਘ ਖੇੜੀ ਰਣਵਾ, ਜਸਵੰਤ ਸਿੰਘ ਖੇੜੀ ਰਣਵਾਂ, ਬਸੰਤ ਸਿੰਘ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਮਨੋਂ ਲਹਿ ਚੁੱਕੀ ਕਾਂਗਰਸ ਪਾਰਟੀ ਨੂੰ ਪਿਛਲੇ ਪੰਜ ਸਾਲਾਂ ਦੀਆਂ ਵਧੀਕੀਆਂ ਦਾ ਹਿਸਾਬ ਦੇਣਾ ਪਵੇਗਾ। ਲੋਕ ਹੁਣ ਮਹਿਸੂਸ ਕਰਨ ਲੱਗੇ ਹਨ ਕਿ ਕਾਂਗਰਸ ਨੇ ਪਿਛਲੇ ਪੰਜ ਸਾਲ ਹਲਕੇ ਨੂੰ ਵਿਕਾਸ ਪਖੋਂ ਪਿਛੇ ਧੱਕ ਦਿੱਤਾ ਜਦੋਂਕਿ ਕਾਂਗਰਸ ਦੀ ਸਰਕਾਰ ਹੁੰਦਿਆਂ ਹਲਕੇ ਦੇ ਆਗੂ ਕੋਈ ਵੱਡਾ ਪ੍ਰੋਜੈਕਟ ਲਿਆ ਕੇ ਲੋਕਾਂ ਨੂੰ ਲਾਭ ਦਿਵਾ ਸਕਦੇ ਸਨ। ਉਨ੍ਹਾਂ ਆਖਿਆ ਕਿ ਕਾਂਗਰਸ ਦੀ ਸੋਚ ਸਿਰਫ਼ ਆਪਣੇ ਆਪ ਤੱਕ ਸੀਮਤ ਹੈ, ਇਸ ਪਾਰਟੀ ਨੂੰ ਲੋਕਾਂ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ।
ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਨਿਤ ਦਿਨ ਸੈਂਕੜੇ ਪਰਿਵਾਰਾਂ ਵਲੋਂ ਅਕਾਲੀ ਦਲ ਹੋ ਰਹੀ ਸ਼ਮੂਲੀਅਤ ਤੋਂ ਸਾਫ਼ ਹੋ ਗਿਆ ਹੈ ਕਿ ਲੋਕ ਕਾਂਗਰਸ ਨੂੰ ਸੱਤਾ ਤੋਂ ਚਲਦਾ ਕਰਨ ਦਾ ਮਨ ਬਣਾ ਚੁਕੇ ਹਨ ਅਤੇ ਹਲਕੇ ਦੇ ਵਿਕਾਸ ਅਤੇ ਆਪਣੇ ਬੱਚਿਆਂ ਦੀ ਸੁਨਹਿਰੀ ਭਵਿੱਖ ਦੀ ਸੋਚ ਰੱਖਣ ਵਾਲੇ ਲੋਕ ਅਕਾਲੀ-ਬਸਪਾ ਗਠਜੋੜ ਨੂੰ ਸੱਤਾ ਸੌਂਪਣਗੇ।
ਇਸ ਮੌਕੇ ਤੇਜਿੰਦਰ ਸਿੰਘ ਚੇਅਰਮੈਨ ਖੇੜੀ ਰਣਵਾਂ, ਗੁਰਬਚਰਨ ਸਿੰਘ, ਸ਼ਾਨਵੀਰ ਸਿੰਘ ਬ੍ਰਹਮਪੁਰ, ਕਰਮਜੀਤ ਸਿੰਘ, ਅਕਾਸ਼ ਨੋਰੰਗਵਾਲ, ਪਿ੍ਰੰਸ ਮਿਹੋਣ, ਨਰੈਣ ਛੱਨਾ, ਜਸਪਿੰਦਰ ਸਿੰਘ, ਸੁਖਵਿੰਦਰ ਸਰਪੰਚ ਸਰੁਸਤੀਗੜ੍ਹ, ਨੰਬਰਦਾਰ ਹਰਿੰਦਰ ਖੇੜੀ ਰਣਵਾਂ ਵੀ ਹਾਜ਼ਰ ਸਨ।   

Spread the love

Leave a Reply

Your email address will not be published. Required fields are marked *

Back to top button