Punjab-Chandigarh

ਕਾਂਗਰਸ ਦੀਆਂ ਵਧੀਕੀਆਂ ਦਾ ਜਵਾਬ ਦੇਣ ਲਈ ਲੋਕ 14 ਫਰਵਰੀ ਦੀ ਉਡੀਕ ’ਚ ਹਰਿੰਦਰਪਾਲ ਚੰਦੂਮਾਜਰਾ

Ajay verma

15 ਜਨਵਰੀ (ਦੇਵੀਗੜ੍ਹ ): ਪਿਛਲੇ ਪੰਜ ਸਾਲਾਂ ’ਚ ਕਾਂਗਰਸ ਵਲੋਂ ਕੀਤੀਆਂ ਧੱਕੇਸ਼ਾਹੀਆਂ ਦਾ ਬਦਲਾ ਲੈਣ ਦਾ ਹਲਕੇ ਦੇ ਵੋਟਰਾਂ ਕੋਲ ਚੋਣਾਂ ਇਕ ਚੰਗਾ ਮੌਕਾ ਹੈ ਅਤੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਆਉਣ ਵਾਲੀ 14 ਫਰਵਰੀ ਨੂੰ ਲੋਕ ਤੱਕੜੀ ਨੂੰ ਵੋਟਾਂ ਪਾ ਕੇ ਨਵੀਂ ਬਣਨ ਜਾ ਰਹੀ ਅਕਾਲੀ-ਬਸਪਾ ਸਰਕਾਰ ਦੇ ਗਠਨ ’ਚ ਅਹਿਮ ਯੋਗਦਾਨ ਪਾਉਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਕਲੀ-ਬਸਪਾ ਉਮੀਦਵਾਰ ਅਤੇ ਹਲਕਾ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪਿੰਡ ਮਸੀਂਗਣ ’ਚ ਇਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਸੂਬੇ ਅੰਦਰ ਪਿਛਲੇ ਪੰਜ ਸਾਲ ਕਾਂਗਰਸ ਸਰਕਾਰ ਹੁੰਦਿਆਂ ਵੀ ਹਲਕਾ ਇੰਚਾਰਜਾਂ ਵਲੋਂ ਵਿਕਾਸ ਦੇ ਨਾਂ ’ਤੇ ਡੱਕਾ ਭੰਨ ਕੇ ਵੀ ਦੂਹਰਾ ਨਹੀਂ ਕੀਤਾ ਗਿਆ। ਇਨ੍ਹਾਂ ਨੇ ਹਲਕੇ ਨੂੰ ਵਿਕਾਸ ਪਖੋਂ ਪਛਾੜਦਿਆਂ ਸਿਰਫ਼ ਆਪਣਾ ਅਤੇ ਆਪਣੇ ਚਹੇਤਿਆਂ ਦਾ ਵਿਕਾਸ ਹੀ ਕਰਾਵਇਆ। ਅਜਿਹੇ ਲੋਕਾਂ ਨੂੰ ਹਲਕੇ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਹਲਕੇ ਦੀ ਕਮਾਂਡ ਮੁੜ ਅਕਾਲੀ-ਬਸਪਾ ਗਠਜੋੜ ਨੂੰ ਸੌਂਪਣਗੇ।
ਉਨ੍ਹਾਂ ਇਸ ਮੌਕੇ ਹਲਕਾ ਵਾਸੀਆਂ ਨੂੰ ਆਖਿਆ ਕਿ ਕਾਂਗਰਸ ਕਹਿਣੀ ਦੀ ਕਿੰਨੀ ਕੁ ਪੱਕੀ ਹੈ, ਇਹ ਤਾਂ ਲੋਕਾਂ ਨੇ ਪਿਛਲੇ ਪੰਜ ਸਾਲਾਂ ’ਚ ਦੇਖ ਹੀ ਲਿਆ ਹੈ । ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਅੰਦਰ ਦਿੱਤੀਆਂ ਜਾਂਦੀਆਂ ਗਰੰਟੀਆਂ ਤੋਂ ਲੋਕ ਸੁਚੇਤ ਰਹਿਣ, ਕਿਉਂਕਿ ਅਰਵਿੰਦ ਕੇਜਰੀਵਾਲ ਇਕ ਤਾਨਾਸ਼ਾਹ ਸ਼ਾਸ਼ਕ ਹੈ, ਜਿਸਨੂੰ ਪੰਜਾਬ ਦੇ ਹਿੱਤਾਂ ਨਾਲ ਕੋਈ ਪਿਆਰ ਨਹੀਂ। ਟਿਕਟਾਂ ਵੇਚ ਕੇ ਪੰਜਾਬ ਦਾ ਸਰਮਾਇਆ ਲੁੱਟਣ ਵਾਲੀ ਆਮ ਆਦਮੀ ਪਾਰਟੀ ਤੇ ਲੋਕ ਕਦੇ ਵੀ ਭਰੋਸਾ ਨਹੀਂ ਕਰਨਗੇ।
ਇਸ ਮੌਕੇ ਸਾਹਿਬ ਸਿੰਘ ਮਸੀਂਗਣ, ਜੈ ਕਿਸ਼ਨ ਮਸੀਂਗਣ, ਪ੍ਰਗਟ ਸਿੰਘ ਮਸੀਂਗਣ, ਗੱਜਣ ਸਿੰਘ, ਰਛਪਾਲ ਸਿੰਘ ਛੀਨਾ, ਗੁਰਭਿੰਦਰ ਸਿੰਘ, ਸੁਖਦੇਵ ਸਿੰਘ, ਮੰਗਲ ਫੌਜੀ, ਅੰਮਿਤ ਮਸੀਂਗਣ, ਆਕਾਸ਼ ਨੌਰੰਗਵਾਲ, ਰਾਜਬੀਰ ਬੰਟੀ, ਜੱਸੀ ਹਸਨਪੁਰ ਕੰਬੋਆਂ ਵੀ ਹਾਜ਼ਰ ਸਨ।

Spread the love

Leave a Reply

Your email address will not be published.

Back to top button