Punjab-ChandigarhUncategorized

ਹਲਕਾ ਘਨੌਰ ’ਚ ਕਾਂਗਰਸ ਤੇ ‘ਆਪ’ ਨੂੰ ਵੱਡਾ ਝਟਕਾ; ਸੈਂਕੜੇ ਪਰਿਵਾਰ ਪ੍ਰੋ. ਚੰਦੂਮਾਜਰਾ ਦੇ ਹੱਕ ’ਚ ਨਿੱਤਰੇ

Ajay verma

14 ਜਨਵਰੀ ( ਘਨੌਰ ): ਹਲਕਾ ਘਨੌਰ ਤੋਂ ਚੋਣ ਲੜ ਰਹੇ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਵੱਖ ਵੱਖ ਥਾਈਂ ਚੋਣ ਮੀਟਿੰਗਾਂ ਦੌਰਾਨ ਸੈਂਕੜੇ ਪਰਿਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ।
ਅੱਜ ਪਿੰਡ ਨੱਥੂਮਾਜਰਾ, ਬਘੌਰਾ ਅਤੇ ਨਰੜੂ ’ਚ ਹੋਈਆਂ ਚੋਣ ਮੀਟਿੰਗਾਂ ਦੌਰਾਨ ਪਾਰਟੀ ’ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਅਤੇ ‘ਆਪ’ ਪਾਰਟੀ ਛੱਡ ਕੇ ਸੈਂਕੜੇ ਪਰਿਵਾਰਾਂ ਵਲੋਂ ਅਕਾਲੀ ਦਲ ਵਿਚ ਸ਼ਮੂਲੀਅਤ ਕਰਨੀ ਇਸ ਗੱਲ ਦਾ ਪ੍ਰਮਾਣ ਹੈ ਕਿ ਲੋਕਾਂ ਨੇ ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਅਤੇ ‘ਆਪ’ ਦਾ ਸੂਪੜਾ ਸਾਫ਼ ਕਰਨ ਦਾ ਮਨ ਬਣਾ ਲਿਆ ਹੈ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਪਾਰਟੀ ਨੇ ਪੰਜ ਸਾਲਾਂ ਦੀ ਸਿਫਰ ਕਾਰਗੁਜ਼ਾਰੀ ਕਾਰਨ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗਣ ਦਾ ਹੱਕ ਗਵਾ ਲਿਆ ਹੈ । ਆਪਸ ਵਿਚ ਜੂੰਡੋ-ਜੂੰਡੀ ਹੋਈ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਵਿਕਾਸ ਪੱਖੋਂ ਪਛਾੜ ਦਿੱਤਾ ਹੈ। ਲੋਕਾਂ ਨਾਲ ਕੀਤੀ ਵਾਅਦਾਖਿਲਾਫ਼ੀ ਕਾਰਨ ਕਾਂਗਰਸ ਪਾਰਟੀ ਨੂੰ ਇਸ ਵਾਰ ਸੂਬੇ ’ਚ ਮੂੰਹ ਦੀ ਖਾਣੀ ਪਵੇਗੀ।
‘ਆਪ’ ’ਤੇ ਨਿਸ਼ਾਨਾ ਲਗਾਉਂਦਿਆਂ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੇ ਅਣਖੀ ਪੰਜਾਬੀ ਦਿੱਲੀ ਦੇ ਧਾੜਵੀ ਅਰਵਿੰਦ ਕੇਜਰੀਵਾਲ ਗੈਂਗ ਦੀਆਂ ਪੰਜਾਬ ਵਿਰੋਧੀ ਚਾਲਾਂ ਤੋਂ ਜਾਣੂ ਹੋ ਚੁੱਕੇ ਹਨ ਅਤੇ ਇਸ ਵਾਰ ਉਸਦੀਆਂ ਗਰੰਟੀਆਂ ਦੇ ਝਾਂਸੇ ’ਚ ਨਹੀਂ ਆਉਣਗੇ।  ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਅਤੇ ‘ਆਪ’ ਇਕੋ ਥਾਲੀ ਦੇ ਚੱਟੇ ਵੱਟੇ ਹਨ ਅਤੇ ਇਨ੍ਹਾਂ ਦੀ ਸੋਚ ਪੰਜਾਬ ਵਿਰੋਧੀ ਹੋਣ ਕਾਰਨ ਲੋਕ ਇਨ੍ਹਾਂ ਨੂੰ ਮੂੰਹ ਨਾ ਲਗਾਉਣ।
ਅੱਜ ਪਿੰਡ ਨੱਥੂਮਾਜਰਾ ’ਚ ਜਰਨੈਲ ਸਿੰਘ, ਸਰਕਲ ਪ੍ਰਧਾਨ ਕੁਲਬੀਰ ਸਿੰਘ, ਮੰਗਤ ਸਿੰਘ, ਸੁਖਵਿੰਦਰ ਸਿੰਘ, ਮੋਹਨ ਸਿੰਘ, ਸਿਮਰਨਜੀਤ ਸਿੰਘ ਅਤੇ ਹੋਰ, ਪਿੰਡ ਨਰੜੂ ’ਚ ਗੁਰਵਿੰਦਰ ਸਿੰਘ, ਲਾਡੀ, ਮਸਕੀਨ, ਭੁਪਿੰਦਰਪਾਲ ਸਿੰਘ, ਜੋਗਾ ਸਿੰਘ, ਭੁਪਿੰਦਰ ਸਿੰਘ, ਗੋਪੀ, ਕਰਨ ਅਤੇ ਪਿੰਡ ਬਘੌਰਾ ’ਚ ਕਮਲ ਗਾਗਟ, ਸੋਡੀ, ਰਾਜਵਿੰਦਰ ਜੱਗੀ, ਗੁਰਵਿੰਦਰ ਸਿੰਘ, ਲਾਲ ਸਿੰਘ, ਬਲਜਿੰਦਰ ਸਿੰਘ, ਰਾਜਵੀ ਸਿੰਘ ਸਣੇ ਵੱਡੀ ਗਿਣਤੀ ਪਰਿਵਾਰ ਕਾਂਗਰਸ ਅਤੇ ਆਪ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋ ਗਏ।
ਇਸ ਮੌਕੇ ਬਸਪਾ ਆਗੂ ਬਲਦੇਵ ਸਿੰਘ ਮਹਿਰਾ, ਹਰਦੇਵ ਸਿੰਘ ਸਿਆਲੂ, ਜਸਬੀਰ ਸਿੰਘ ਬਘੌਰਾ, ਜਗਤਾਰ ਸਿੰਘ, ਅਮਰਜੀਤ ਸਿੰਘ ਨੰਬਰਦਾਰ, ਜਰਨੈਲ ਸਿੰਘ ਫੌਜੀ, ਇੰਦਰਜੀਤ ਸਿੰਘ, ਬੱਬੂ, ਕੁਲਵੀਰ ਸਿੰਘ ਵੀ ਹਾਜ਼ਰ ਸਨ।

Spread the love

Leave a Reply

Your email address will not be published.

Back to top button