Punjab-ChandigarhUncategorized

ਭਾਜਪਾ ਆਗੂ ਸਿਰਸਾ ਦਾ ਵੱਡਾ ਬਿਆਨ ਕੈਪਟਨ ਗਠਜੋੜ ਦਾ “CM ਫੇਸ” ਨਹੀਂ

ਸਰਕਾਰ ਬਣੀ ਤਾਂ ਕੋਈ ਹੋਰ ਹੋਵੇਗਾ ਮੁੱਖ ਮੰਤਰੀ

ਪਟਿਆਲਾ —- ਬਲਜੀਤ ਸਿੰਘ ਕੰਬੋਜ
ਭਾਰਤੀ ਜਨਤਾ ਪਾਰਟੀ ਦੇ ਵੱਡੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਇਸ ਬਿਆਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਝਟਕਾ ਦਿੱਤਾ ਹੈ ਕਿ ਗਠਜੋੜ ਵਲੋਂ ਕੈਪਟਨ ਅਮਰਿੰਦਰ ਸੀਐਮ ਫੇਸ ਨਹੀਂ ਹਨ।
ਚੰਡੀਗੜ੍ਹ ਸਥਿਤ ਇਕ ਪ੍ਰੈਸ ਕਾਨਫਰੰਸ ਦੌਰਾਨ ਸਰਦਾਰ ਸਿਰਸਾ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ, ਬੀਜੇਪੀ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ ਸੰਯੁਕਤ ਗਠਜੋਡ਼ ਦੀ ਸਰਕਾਰ ਬਣਦੀ ਹੈ ਤਾਂ ਸੀਐਮ  ਕੈਪਟਨ ਅਮਰਿੰਦਰ ਨਹੀਂ ਬਲਕਿ ਕੋਈ ਹੋਰ ਹੋਵੇਗਾ। ਮਨਜਿੰਦਰ ਸਿੰਘ ਸਿਰਸਾ ਦਾ ਇਹ ਬਿਆਨ ਇਸ ਕਰਕੇ ਬਹੁਤ ਹੀ ਅਹਿਮੀਅਤ ਰੱਖਦਾ ਹੈ ਕਿ ਕਾਂਗਰਸ ਵਲੋਂ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕੀਤੇ ਗਏ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣਾ ਸਿਆਸੀ ਕੈਰੀਅਰ ਦਾਅ ਤੇ ਲਗਾਕੇ  ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਨਾਲ ਗਠਜੋੜ ਕੀਤਾ ਗਿਆ।
ਸਰਦਾਰ ਸਿਰਸਾ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਚੋਣਾਂ ਮਗਰੋਂ ਵੀ ਸਿਸਵਾਂ ਫਾਰਮ ਤੇ ਹੀ ਮਿਲਿਆ ਕਰਨਗੇ। ਇਸ ਪ੍ਰੈੱਸ ਕਾਨਫਰੰਸ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਪੀਐਮ ਮੋਦੀ ਵਲੋਂ ਸਿੱਖਾਂ ਵਾਸਤੇ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਧਾਨਮੰਤਰੀ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁਲਵਾਇਆ ਗਿਆ, ਸਿੱਖ ਵਿਰੋਧੀ ਦੰਗਿਆਂ ਲਈ ਐਸਆਈਟੀ ਬਣਾਈ ਅਤੇ ਦੋਸ਼ੀਆਂ ਨੂੰ ਜ਼ੇਲ ਕਰਵਾਈ। ਇਸ ਮੌਕੇ ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ 800 ਸਿੱਖਾਂ ਨੂੰ ਅਫ਼ਗ਼ਾਨਿਸਤਾਨ ਚੋਂ ਸੁਰਖਿਅਤ ਭਾਰਤ ਲਿਆਂਦਾ ਗਿਆ। ਕਾਂਗਰਸ ਵਲੋਂ ਕਾਲੀ ਸੂਚੀ ਵਿਚ ਪਾਏ ਗਏ ਸਿੱਖਾਂ ਦੀ ਕਾਲੀ ਸੂਚੀ ਨੂੰ ਖਤਮ ਕਰਨ ਸਮੇਤ ਹੋਰ ਵੀ ਕਈ ਕੰਮ ਕੀਤੇ ਗਏ। ਕੈਪਟਨ ਅਮਰਿੰਦਰ ਸਿੰਘ ਬਾਰੇ ਮਨਜਿੰਦਰ ਸਿਰਸਾ ਵਲੋਂ ਦਿੱਤੇ ਗਏ ਇਸ ਬਿਆਨ ਨੇ ਕੈਪਟਨ ਵਿਰੋਧੀਆਂ ਨੂੰ ਇੱਕ ਵੱਡਾ ਸਿਆਸੀ ਮੁੱਦਾ ਦੇ ਦਿੱਤਾ ਹੈ।

Spread the love

Leave a Reply

Your email address will not be published. Required fields are marked *

Back to top button