Punjab-Chandigarh

ਸੀਐਮ ਦੀ ਰੇਸ

ਭਗਵੰਤ ਮਾਨ ਦੇ ਮੁਕਾਬਲੇ ਚੰਨੀ ਹੋਣਗੇ ਕਾਂਗਰਸ ਦੇ ਸੀਐਮ ਫੇਸ ?

ਪਟਿਆਲਾ — ਬਲਜੀਤ ਸਿੰਘ ਕੰਬੋਜ
ਕਾਂਗਰਸ ਪਾਰਟੀ ਨੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੋ ਸੀਟਾਂ ਤੋਂ ਚੋਣ ਮੈਦਾਨ ਵਿੱਚ ਉਤਾਰ ਕੇ ਜਿੱਥੇ ਇਹ ਸੰਕੇਤ ਦੇ ਦਿੱਤਾ ਹੈ ਕਿ ਪਾਰਟੀ ਵਲੋਂ ਸੀਐਮ ਦਾ ਫੇਸ ਵੀ ਚੰਨੀ ਹੀ ਹੋ ਸਕਦੇ ਹਨ। ਗੌਰਤਲਬ ਹੈ ਕਿ ਕਾਂਗਰਸ ਵਲੋਂ ਚੰਨੀ ਨੂੰ ਭਦੌੜ ਹਲਕੇ ਤੋਂ ਵੀ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਹਾਲਾਂਕਿ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ ਤੇ ਨਵਜੋਤ ਸਿੱਧੂ ਨੂੰ ਭਰੋਸੇ ਵਿੱਚ ਲੈਣਾ ਪਾਰਟੀ ਲਈ ਇੱਕ ਵੱਡੀ ਚੁਣੌਤੀ ਵੀ ਹੋਵੇਗੀ।
ਸਿਆਸੀ ਹਲਕਿਆਂ ਅੰਦਰ ਇਹ ਵੀ ਚਰਚਾ ਹੈ ਕਿ ਮੁੱਖ ਮੰਤਰੀ ਚੰਨੀ ਨੂੰ ਦੋ ਹਲਕਿਆਂ ਤੋਂ ਚੋਣ ਲੜਾਉਣਾ ਕਾਂਗਰਸ ਦਾ ਇਕ ਵੱਡਾ ਮਾਸਟਰ ਸਟਰੋਕ ਵੀ ਹੈ ਅਤੇ ਪਾਰਟੀ ਨੇ ਇਕ ਤੀਰ ਨਾਲ ਸਿੱਧੇ ਦੋ ਨਿਸ਼ਾਨੇ ਸਾਧਣ ਦੀ ਕੋਸ਼ਿਸ਼ ਵੀ ਕੀਤੀ ਹੈ। ਚੰਨੀ ਨੂੰ ਭਦੌੜ ਤੋਂ ਚੋਣ ਲੜਾਉਣ ਪਿੱਛੇ ਇਕ ਤਾਂ ਦਲਿਤ ਵੋਟ ਬੈਂਕ ਨੂੰ ਆਪਣੇ ਹੱਕ ਵਿੱਚ ਕਰਨਾ ਅਤੇ ਦੂਸਰਾ ਆਮ ਆਦਮੀ ਦੇ ਸੀਐਮ ਫੇਸ ਭਗਵੰਤ ਮਾਨ ਦੇ ਮੁਕਾਬਲੇ ਸੀਐਮ ਫੇਸ ਉਤਾਰ ਕੇ ਮਾਲਵੇ ਵਿੱਚ ਪਾਰਟੀ ਦਾ ਆਧਾਰ ਮਜ਼ਬੂਤ ਕਰਨਾ ਹੈ।
ਇੱਥੇ ਹੀ ਬਸ ਨਹੀਂ ਜਿਵੇਂ ਕਿ ਪੰਜਾਬ ਦੇ ਤਿੰਨ ਪ੍ਰਮੁੱਖ ਜੋਨਾਂ ਮਾਝਾ, ਦੋਆਬਾ ਤੇ ਮਾਲਵਾ ਜੋਨ ਵਿਚੋਂ ਵਿਧਾਨ ਸਭਾ ਦੀਆਂ ਸਭ ਤੋਂ ਵੱਧ 69 ਸੀਟਾਂ
ਮਾਲਵਾ ਜੋਨ ਵਿਚ ਆਉਂਦੀਆਂ ਹਨ। ਅਤੇ ਟਾਈਮਜ਼ ਨਾਓ ਨਵਭਾਰਤ ਦੇ ਤਾਜ਼ਾ ਸਰਵੇ ਵਿੱਚ ਮਾਲਵਾ ਜੋਨ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਲੀਡ ਹੋਣ ਦੀਆਂ ਸੰਭਾਵਨਾਵਾਂ ਨੂੰ ਲੈਕੇ ਵੀ ਕਾਂਗਰਸ ਵਿੱਚ ਕਿਤੇ ਨਾ ਕਿਤੇ ਕਥਿਤ ਬੇਚੈਨੀ ਨੇ ਵੀ ਕਾਂਗਰਸ ਨੂੰ ਇਹ ਕਦਮ ਉਠਾਉਣ ਲਈ ਮਜਬੂਰ ਕੀਤਾ ਹੈ। ਆਮ ਆਦਮੀ ਪਾਰਟੀ ਦੇ ਸੀਐਮ ਫੇਸ ਭਗਵੰਤ ਮਾਨ ਦੇ ਧੂਰੀ ਤੋਂ ਅਤੇ ਕਾਂਗਰਸ ਦੇ ਸੰਭਾਵੀ ਸੀਐਮ ਫੇਸ ਚਰਨਜੀਤ ਚੰਨੀ ਦੇ ਭਦੌੜ ਤੋਂ ਚੋਣ ਮੈਦਾਨ ਵਿੱਚ ਆਉਣ ਕਰਕੇ ਇਹ ਦੋਵੇਂ ਹੀ ਸੀਟਾਂ ਪੰਜਾਬ ਦੀਆਂ ਸਭ ਤੋਂ ਹਾਟ ਸੀਟਾਂ ਬਣਨ ਜਾ ਰਹੀਆਂ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਇਹਨਾਂ ਵਿਧਾਨਸਭਾ ਚੋਣਾਂ ਦੇ ਨਾਲ-ਨਾਲ 2024 ਵਿੱਚ ਹੋਣ ਵਾਲੀਆਂ ਲੋਕਸਭਾ ਚੋਣਾਂ ਨੂੰ ਵੀ ਮੱਦੇਨਜ਼ਰ ਰੱਖ ਕੇ ਰਣਨੀਤੀ ਤਿਆਰ ਕਰ ਰਹੀ ਲਗਦੀ ਹੈ। 

Spread the love

Leave a Reply

Your email address will not be published. Required fields are marked *

Back to top button