Punjab-Chandigarh

ਚੋਣ ਪ੍ਰਚਾਰ ਲਈ ਜਨਤਕ ਮੀਟਿੰਗਾਂ ਕਰਨ ਲਈ ਥਾਵਾਂ ਨਿਰਧਾਰਤ

ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਨਾ ਵੀ ਜਰੂਰੀ-ਸੰਦੀਪ ਹੰਸ

 ਬਲਜੀਤ ਸਿੰਘ ਕੰਬੋਜ
ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਨੇ ਇੱਕ ਹੁਕਮ ਜਾਰੀ ਕਰਕੇ ਜ਼ਿਲ੍ਹੇ ਅੰਦਰ ਚੋਣ ਲੜ ਰਹੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਲਈ ਵਿਅਕਤੀਗਤ ਤੇ ਜਨਤਕ ਮੀਟਿੰਗਾਂ ਕਰਨ ਲਈ ਕੋਵਿਡ ਪਾਬੰਦੀਆਂ ਨੂੰ ਧਿਆਨ ‘ਚ ਰੱਖਦੇ ਹੋਏ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਨਿਰਧਾਰਤ ਕੀਤੀਆਂ ਹਨ।

ਖੁੱਲ੍ਹੀ ਥਾਂ ‘ਚ ਵੱਧ ਤੋਂ ਵੱਧ 1000 ਵਿਅਕਤੀਆਂ ਜਾਂ ਥਾਂ ਦੀ ਸੀਮਾ ਦਾ 50 ਫ਼ੀਸਦੀ ਇਕੱਠ ਹੀ ਕੀਤਾ ਜਾ ਸਕਦਾ ਹੈ — ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲਾਗੂ ਆਦਰਸ਼ ਚੋਣ ਜਾਬਤੇ ਤਹਿਤ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਮੁਤਾਬਕ ਚੋਣ ਪ੍ਰਚਾਰ ਲਈ ਖੁੱਲ੍ਹੀਆਂ ਥਾਵਾਂ ‘ਤੇ ਵੱਧ ਤੋਂ ਵੱਧ 1000 ਵਿਅਕਤੀ ਜਾਂ ਗਰਾਂਊਂਡ ਦੀ ਸੀਮਾ ਦੀ 50 ਫੀਸਦੀ ਸਮਰੱਥਾ ਅਨੁਸਾਰ ਹੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ।
ਸ੍ਰੀ ਸੰਦੀਪ ਹੰਸ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਮੁਤਾਬਕ ਹਲਕਾ ਨਾਭਾ-109 ਵਿਖੇ ਅਨਾਜ ਮੰਡੀ ਨਾਭਾ, ਤੇ ਸਰਕਾਰੀ ਰਿਪੁਦਮਨ ਕਾਲਜ ਨਾਭਾ ਅਤੇ ਅਨਾਜ ਮੰਡੀ ਭਾਦਸੋਂ ਅਤੇ ਪਟਿਆਲਾ ਦਿਹਾਤੀ-110 ਵਿਖੇ ਪੁੱਡਾ ਗਰਾਊਂਡ, ਪੁਲਿਸ ਸਟੇਸ਼ਨ ਤ੍ਰਿਪੜੀ, ਅਨਾਜ ਮੰਡੀ, ਫੇਸ-1 ਦੁਸ਼ਹਿਰਾ ਗਰਾਊਂਡ ਅਰਬਨ ਅਸਟੇਟ। ਹਲਕਾ ਰਾਜਪੁਰਾ-111 ਵਿਖੇ ਵਾਰਡ ਨੰਬਰ 5 ਨੇੜੇ ਗੁੱਗਾ ਮਾੜੀ ਬਨੂੜ, 99 ਗ੍ਰਾਮ ਪੰਚਾਇਤ ਹਾਊਸ ਅੰਡਰ ਬਲਾਕ ਰਾਜਪੁਰਾ, ਪਲੇਅ ਗਰਾਊਂਡ ਕਮਿਉਨਿਟੀ ਸੈਂਟਰ ਧਰਮਸ਼ਾਲਾ ਰਾਜਪੁਰਾ, ਅਨਾਜ ਮੰਡੀ ਰਾਜਪੁਰਾ, ਅਨਾਜ ਮੰਡੀ ਬਨੂੜ, ਅਨਾਜ ਮੰਡੀ ਖੇੜਾ ਗੱਜੂ, ਅਨਾਜ ਮੰਡੀ ਮਾਣਕਪੁਰ ਅਤੇ ਅਨਾਜ ਮੰਡੀ ਜਲਾਲਪੁਰ ਨੂੰ ਨਿਰਧਾਰਤ ਕੀਤਾ ਗਿਆ ਹੈ
ਹੁਕਮਾਂ ਮੁਤਾਬਕ ਹਲਕਾ ਘਨੌਰ-113 ਵਿਖੇ ਅਨਾਜ ਮੰਡੀ ਘਨੌਰ, ਜਗਤ ਫਾਰਮ ਪਿੰਡ ਸੋਗਲਪੁਰ (ਨੇੜੇ ਘਨੌਰ ਸ਼ਹਿਰ), ਗਿੱਲ ਹੋਟਲ ਜਨਸੂਆ ਰਾਜਪੁਰਾ ਹਾਈਵੇ। ਸਨੌਰ ਹਲਕਾ-114 ਅਨਾਜ ਮੰਡੀ ਸਨੌਰ, ਅਨਾਜ ਮੰਡੀ ਦੁੱਧਨਸਾਧਾਂ, ਅਨਾਜ ਮੰਡੀ ਬਹਾਦਰਗੜ੍ਹ, ਅਨਾਜ ਮੰਡੀ ਮਾੜੂ, ਅਨਾਜ ਮੰਡੀ ਦੇਵੀਗੜ੍ਹ, ਅਨਾਜ ਮੰਡੀ ਘੜਾਮ, ਅਨਾਜ ਮੰਡੀ ਭੁਨਰਹੇੜੀ, ਸਟੇਡੀਅਮ ਭੁਨਰਹੇੜੀ, ਅਨਾਜ ਮੰਡੀ ਪੁਰ, ਸਟੇਡੀਅਮ ਇਸਰਹੇੜੀ, ਅਨਾਜ ਮੰਡੀ ਮਸੀਂਗਣ। ਇਸ ਤੋਂ ਇਲਾਵਾ ਪਟਿਆਲਾ ਸ਼ਹਿਰੀ-115 ਵਿਖੇ ਪੋਲੋ ਗਰਾਊਂਡ ਪਟਿਆਲਾ, ਵੀਰ ਹਕੀਕਤ ਰਾਏ ਗਰਾਊਂਡ, ਪੁੱਡਾ ਇਨਕਲੇਵ ਨੇੜੇ ਬੱਸ ਸਟੈਂਡ ਪਟਿਆਲਾ ਨੂੰ ਜਨਤਕ ਮੀਟਿੰਗਾਂ ਲਈ ਨਿਰਧਾਰਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਹਲਕਾ ਸਮਾਣਾ-116 ਅੰਦਰ ਅਨਾਜ ਮੰਡੀ ਭਵਾਨੀਗੜ੍ਹ ਰੋਡ ਸਮਾਣਾ, ਅਨਾਜ ਮੰਡੀ ਗਾਜੇਵਾਸ, ਅਨਾਜ ਮੰਡੀ ਖੇੜੀ ਫੱਤਣ, ਅਨਾਜ ਮੰਡੀ ਟੋਡਰਪੁਰ, ਅਨਾਜ ਮੰਡੀ ਅਸਰਪੁਰ ਨੂੰ ਨਿਰਧਾਰਤ ਕੀਤਾ ਗਿਆ। ਜਦੋਂਕਿ ਹਲਕਾ ਸ਼ੁਤਰਾਣਾ 117 ਵਿਖੇ ਗਿਆਰਾ ਕਿੱਲੇ ਵਾਲਾ ਫੜ੍ਹ ਪਾਤੜਾਂ, ਪੰਜ ਕਿੱਲੇ ਵਾਲਾ ਫੜ੍ਹ ਪਾਤੜਾਂ, ਅਨਾਜ ਮੰਡੀ ਸ਼ੁਤਰਾਣਾ, ਅਨਾਜ ਮੰਡੀ ਬਾਦਸ਼ਾਹਪੁਰ, ਅਨਾਜ ਮੰਡੀ ਘੱਗਾ ਨੂੰ ਜਨਤਕ ਮੀਟਿੰਗਾਂ ਲਈ ਨਿਰਧਾਰਤ ਕੀਤਾ ਗਿਆ ਹੈ। 

Spread the love

Leave a Reply

Your email address will not be published. Required fields are marked *

Back to top button