Punjab-Chandigarh

ਚੰਨੀ ਨੂੰ ਇਕ ਮੌਕਾ ਹੋਰ ਮਿਲਨਾ ਚਾਹੀਦਾ ਹੈ– ਜਾਖੜ

ਮੁੱਖ ਮੰਤਰੀ ਚੰਨੀ ਨੂੰ ਸੁਨੀਲ ਜਾਖੜ ਦਾ ਮਿਲਿਆ ਸਮਰਥਨ

 ਬਲਜੀਤ ਸਿੰਘ ਕੰਬੋਜ

ਪੰਜਾਬ ਵਿਧਾਨਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੀ ਕੰਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਚੰਨੀ ਦੇ ਹੱਕ ਚ ਨਿਤਰੇ ਆਏ ਹਨ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਕ ਮੌਕਾ ਹੋਰ ਦਿੱਤੇ ਜਾਣ ਲਈ ਡਟਕੇ ਸਮਰਥਨ ਕਰਦਿਆਂ ਉਨ੍ਹਾਂ ਕਿਹਾ ਕਿ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਣਾ ਚਾਹੀਦਾ ਹੈ।
ਸੀਨੀਅਰ ਕਾਂਗਰਸੀ ਨੇਤਾ ਸੁਨੀਲ ਜਾਖੜ ਜਿਹੜੇ ਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਮੀਡੀਆ ਵਿੱਚ ਵੱਡੀ ਚਰਚਾ ਵਿੱਚ ਹਨ, ਕਿਉਂਕਿ ਉਹਨਾਂ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਂਭੇ ਕਰਨ ਤੋਂ ਬਾਅਦ ਪਾਰਟੀ ਦੀ ਹਾਈਕਮਾਨ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਮਨ ਬਣਾ ਲਿਆ ਸੀ। ਮੀਡੀਆ ਰਾਹੀਂ ਸੁਨੀਲ ਜਾਖੜ ਵਲੋਂ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਹਾਈਕਮਾਨ ਵਲੋਂ ਵਿਧਾਇਕਾਂ ਤੋਂ ਰਾਏ ਮੰਗੀ ਗਈ ਸੀ ਅਤੇ ਉਹਨਾਂ ਨੂੰ 42 ਵਿਧਾਇਕਾਂ ਨੇ ਉਹਨਾਂ ਦੇ ਹੱਕ ਵਿੱਚ ਵੋਟ ਦਿੱਤੀ ਸੀ ਜਿਸ ਕਰਕੇ ਹਾਈਕਮਾਨ ਨੇ ਉਹਨਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਦੇਣ ਲਈ ਹਾਂ ਕਰ ਦਿੱਤੀ ਸੀ। ਪਰੰਤੂ ਪਾਰਟੀ ਦੇ ਦੋ ਲੀਡਰਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਨ ਦਿੱਤਾ। ਉਹਨਾਂ ਇਹ ਇਸ਼ਾਰਾ ਸ਼ਾਇਦ ਨਵਜੋਤ ਸਿੱਧੂ ਅਤੇ ਸੁਖਜਿੰਦਰ ਰੰਧਾਵਾ ਵੱਲ ਸਮਝਿਆ ਜਾ ਰਿਹਾ ਹੈ।
ਅਤੇ ਹੁਣ ਸੁਨੀਲ ਜਾਖੜ ਨੇ ਆਪਣਾ ਮਾਸਟਰ ਸਟਰੋਕ ਵਾਲਾ ਪੱਤਾ ਖੇਡਦਿਆਂ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਡਟਵਾਂ ਸਮਰਥਨ ਕਰਕੇ ਇਕ ਤੀਰ ਨਾਲ ਤਿੰਨ ਨਿਸ਼ਾਨੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਇਕ ਤਾਂ ਉਹਨਾਂ ਨੇ ਖੁੱਲਕੇ ਮੁੱਖ ਮੰਤਰੀ ਚੰਨੀ ਦਾ ਸਮਰਥਨ ਕਰਕੇ ਆਪਣੇ ਧੜੇ ਨਾਲ ਜੋੜਨ ਵਾਲਾ ਪੱਤਾ ਖੇਡਿਆ ਹੈ ਅਤੇ ਨਾਲ ਹੀ ਨਵਜੋਤ ਸਿੱਧੂ ਤੇ ਸੁਖਜਿੰਦਰ ਰੰਧਾਵਾ ਨੂੰ ਵੀ ਉਹਨਾਂ ਇਹ ਸੰਦੇਸ਼ ਦੇ ਦਿੱਤਾ ਹੈ ਕਿ ਉਹ ਵੀ ਕਿਸੇ ਨਾਲੋਂ ਘੱਟ ਨਹੀਂ।

Spread the love

Leave a Reply

Your email address will not be published.

Back to top button