Punjab-Chandigarh

ਵਿਰੋਧੀਆਂ ਵਲੋਂ ਪਾਲ਼ੇ ਸਾਰੇ ਵਹਿਮ ਕੱਢਣਗੇ 10 ਮਾਰਚ ਦੇ ਨਤੀਜੇ : ਵਿਧਾਇਕ ਚੰਦੂਮਾਜਰਾ

20 ਫਰਵਰੀ (ਸਨੌਰ) : ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਸਨੌਰ ਸ਼ਹਿਰ ਸਮੇਤ ਹਲਕੇ ਦੇ ਤਕਰੀਬਨ ਸਮੁੱਚੇ ਪਿੰਡਾਂ ਵਿਚ ਲੱਗੇ ਪੋ�ਿਗ ਬੂਥਾਂ ਦਾ ਤੂਫ਼ਾਨੀ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਪੋ�ਿਗ ਬੂਥਾਂ ਉਪਰ ਅਤੇ ਪੋ�ਿਗ ਏਜੰਟ ਦੀ ਡਿਊਟੀ ਨਿਭਾ ਰਹੇ ਸਮੂਹ ਆਗੂਆਂ ਅਤੇ ਵਰਕਰਾਂ ਦੀ ਜਿਥੇ ਹੌਂਸਲਾ ਅਫ਼ਜਾਈ ਕੀਤੀ ਉਥੇ ਹੀ ਹਲਕੇ ਵਿਚਲੇ ਆਪਣੇ ਵੋਟਰਾਂ ਅਤੇ ਸਪੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਨ੍ਹਾਂ ਚੋਣਾਂ ਦੌਰਾਨ ਦਿਨ ਰਾਤ ਆਪਣਾ ਘਰ-ਬਾਰ ਅਤੇ ਆਰਾਮ ਛੱਡ ਕੇ ਮੇਰੇ ਲਈ ਪ੍ਰਚਾਰ ਕੀਤਾ।
ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਪਾਲ਼ੇ ਵਹਿਮ ਅਤੇ ਭਰਮ ਭੁਲੇਖੇ 10 ਮਾਰਚ ਨੂੰ ਚੋਣ ਨਤੀਜੇ ਕੱਢ ਦੇਣਗੇ। ਲੋਕਾਂ ਦਾ ਜੋ ਪਿਆਰ, ਸਤਿਕਾਰ ਅਤੇ ਉਤਸ਼ਾਹ ਅੱਜ ਪੋ�ਿਗ ਬੂਥਾਂ ਦੇ ਦੌਰੇ ਦੌਰਾਨ ਮਿਲਿਆ, ਉਸਤੋਂ ਸਾਫ਼ ਹੋ ਗਿਆ ਹੈ ਕਿ ਲੋਕ ਅਕਾਲੀ ਦਲ ਨੂੰ ਪਿਆਰ ਕਰਦੇ ਹਨ ਅਤੇ ਅੱਜ ਹਲਕੇ ਦੇ ਸਮੁੱਚੇ ਪੋ�ਿਗ ਸਟੇਸ਼ਨਾਂ ’ਤੇ ਸਾਰਾ ਦਿਨ ਤੱਕੜੀ ਦਾ ਬਟਨ ਦਬਾ ਦਬਾ ਕੇ ਟੀਂ-ਟੀਂ ਕਰਵਾਈ ਰੱਖੀ। ਉਨ੍ਹਾਂ ਕਿਹਾ ਕਿ ਹਲਕੇ ਦੇ ਸੂਝਵਾਨ ਲੋਕ ਕਿਰਦਾਰ ਅਤੇ ਸ਼ਖ਼ਸੀਅਤ ਦੇ ਨਾਲ ਨਾਲ ਉਸ ਪਾਰਟੀ ਨੂੰ ਚੁਣਨਾ ਪਸੰਦ ਕਰਨਗੇ ਜਿਹੜੀ ਪਾਰਟੀ ਹਲਕੇ ਦੇ ਵਿਕਾਸ ਲਈ ਸਮਰੱਥ ਹੋਵੇ।  
ਉਨ੍ਹਾਂ ਆਖਿਆ ਕਿ ਸਮੁੱਚੇ ਬੂਥਾਂ ’ਤੇ ਦੌਰੇ ਦੌਰਾਨ ਜੋ ਆਪ ਮੁਹਾਰੇ ਲੋਕਾਂ ਦਾ ਇਕੱਠ ਇਸ ਗਲ ਦੀ ਗਵਾਹੀ ਭਰਦੈ ਕਿ ਹਲਕੇ ਦੇ ਲੋਕ ਮੁੜ ਮੇਰੇ ਸਿਰ ’ਤੇ ਹੱਥ ਰੱਖਣਗੇ ਅਤੇ ਆਪਣੇ ਪਿਆਰ ਅਤੇ ਸਤਿਕਾਰ ਨਾਲ ਨਿਵਾਜਦਿਆਂ ਹਲਕੇ ਦੀ ਸੇਵਾ ਕਰਨ ਦਾ ਮੌਕਾ ਮੁੜ ਅਕਾਲੀ ਦਲ ਨੂੰ ਦੇਣਗੇ।
ਉਨ੍ਹਾਂ ਇਸ ਮੌਕੇ ਹਲਕੇ ਦੇ ਸਮੂਹ ਸਤਿਕਾਰਯੋਗ ਵੋਟਰਾਂ, ਅਕਾਲੀ ਬਸਪਾ ਲੀਡਰਸ਼ਿਪ ਅਤੇ ਮਿਹਨਤੀ ਵਰਕਰਾਂ ਦਾ ਜਿਥੇ ਤਹਿ ਦਿਲੋਂ ਧੰਨਵਾਦ ਕੀਤਾ ਉਥੇ ਹੀ ਚੋਣ ਅਮਲੇ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਨ੍ਹਾਂ ਚੋਣਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ’ਚ ਅਹਿਮ ਭੂਮਿਕਾ ਨਿਭਾਈ।

Spread the love

Leave a Reply

Your email address will not be published. Required fields are marked *

Back to top button