Punjab-Chandigarh

ਪ੍ਰੋ. ਚੰਦੂਮਾਜਰਾ ਨੇ ਵਿਊਂਤਬੰਦ ਚੋਣ ਮੁਹਿੰਮ ’ਚ ਵਿਰੋਧੀਆਂ ਨੂੰ ਪਛਾੜਿਆ; ਕਈ ਕਾਂਗਰਸੀ ਅਤੇ ‘ਆਪ’ ਪਰਿਵਾਰ ਅਕਾਲੀ ਦਲ ’ਚ ਸ਼ਾਮਲ

30 ਜਨਵਰੀ (ਘਨੌਰ) : ਹਲਕਾ ਘਨੋਰ ’ਚ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾ ਦਿੱਤੀ ਹੈ। ਤਜ਼ਰਬੇਕਾਰ ਅਤੇ ਉਚੇ ਸਿਆਸੀ ਕੱਦ ਦੇ ਸਿਆਸਤਦਾਨ ਹੋਣ ਕਾਰਨ ਉਨ੍ਹਾਂ ਨਾਲ ਵੱਖ ਵੱਖ ਪਾਰਟੀਆਂ ਛੱਡ ਕੇ ਸੈਂਕੜੇ ਪਰਿਵਾਰ ਰੋਜ਼ਾਨਾ ਜੁੜ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀ ਸਥਿਤੀ ਦਿਨੀਂ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ।
ਅੱਜ ਪਿੰਡ ਮਹਿਦੂਦਾਂ ਵਿਖੇ ਵੀ ਵੱਡੀ ਗਿਣਤੀ ਪਰਿਵਾਰਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਛੱਡ ਕੇ ਪ੍ਰੋ. ਚੰਦੂਮਾਜਰਾ ਦੀ ਹਮਾਇਤ ਦਾ ਐਲਾਨ ਕੀਤਾ। ਅਕਾਲੀ ਦਲ ਵਿਚ ਆਉਣ ’ਤੇ ਸਾਰੇ ਪਰਿਵਾਰਾਂ ਨੂੰ ਪ੍ਰੋ. ਚੰਦੂਮਾਜਰਾ ਨੇ ਜੀ ਆਇਆਂ ਕਿਹਾ। ਉਨ੍ਹਾਂ ਆਖਿਆ ਕਿ ਤਾਸ਼ ਦੇ ਪੱਤਿਆਂ ਵਾਂਗ ਖਿੰਡੀ ਹੋਈ ਕਾਂਗਰਸ ਤੋਂ ਲੋਕ ਵਿਕਾਸ ਦੀ ਆਸ ਨਹੀਂ ਕਰ ਸਕਦੇ। ਜਿਸ ਕਾਂਗਰਸ ਪਾਰਟੀ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਕੀਤੇ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਪੂਰਾ ਨਾ ਕੀਤਾ ਹੋਵੇ, ਉਸ ਪਾਰਟੀ ’ਤੇ ਨਾ ਹੀ ਲੋਕ ਇਸ ਵਾਰ ਵਿਸ਼ਵਾਸ਼ ਕਰਨਗੇ ਅਤੇ ਨਾ ਹੀ ਇਸਦੇ ਆਗੂਆਂ ਨੂੰ ਲੋਕਾਂ ਤੋਂ ਵੋਟਾਂ ਮੰਗਣ ਦਾ ਹੱਕ ਹੈ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪਿਛਲੀਆਂ ਅਕਾਲੀ ਸਰਕਾਰਾਂ ਸਮੇਂ ਦਲਿਤ ਵਰਗਾਂ ਲਈ ਸ਼ੁਰੂ ਕੀਤੀਆਂ ਰਾਹਤ ਸਕੀਮਾਂ ’ਚ ਕਟੌਤੀ ਕਰਕੇ ਜਿਥੇ ਕਾਂਗਰਸ ਪਾਰਟੀ ਨੇ ਦਲਿਤ ਵਰਗ ਨਾਲ ਕੋਝਾ ਮਜ਼ਾਕ ਕੀਤਾ ਹੈ, ਉਥੇ ਹੀ ਇਸ ਵਰਗ ਨੂੰ ਸਿਰਫ਼ ਵੋਟ ਬੈਂਕ ਵਜੋਂ ਇਸਤੇਮਾਲ ਕਰਕੇ ਕਾਂਗਰਸ ਨੇ ਦਲਿਤ ਵਰਗ ਨੂੰ ਜ਼ਲੀਲ ਕੀਤਾ ਹੈ। ਉਨ੍ਹਾਂ ਆਖਿਆ ਕਿ ਅਕਾਲੀ ਸਰਕਾਰ ਆਉਣ ’ਤੇ ਜਿਥੇ ਦਲਿਤ ਵਰਗ ਦੇ ਨਾਲ ਨਾਲ ਹਰ ਇਕ ਵਰਗ ਲਈ ਨਵੀਂਆਂ ਰਾਹਤ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ ਉਥੇ ਹੀ ਹਲਕੇ ਦੇ ਹਰ ਇਕ ਘਰ ਦੇ ਬੇਰੁਜ਼ਗਾਰ ਨੂੰ ਰੁਜ਼ਗਾਰ ਮੁਹੱਈਆ ਕਰਵਾ ਕੇ ਆਪਣੇ ਪੈਰਾਂ ’ਤੇ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਨਹਿਰੀ ਪਾਣੀ ਖੇਤਾਂ ਤੱਕ ਪੁਜਦਾ ਕਰਨਾ, ਪਾਣੀ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਅਤੇ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਕੇ ਹਲਕਾ ਖੁਸ਼ਹਾਲੀ ਦੇ ਰਾਹ ’ਤੇ ਦੌੜ ਸਕਦਾ ਹੈ, ਅਤੇ ਇਹ ਸਿਰਫ਼ ਤੇ ਸਿਰਫ਼ ਅਕਾਲੀ ਸਰਕਾਰ ਵਿਚ ਹੀ ਸੰਭਵ ਹੈ।
ਉਨ੍ਹਾਂ ਇਸ ਮੌਕੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਸਿਰਫ਼ 20 ਦਿਨ ਕਾਂਗਰਸ ਅਤੇ ਆਪ ਦੀਆਂ ਕੋਝੀਆਂ ਸਾਜਿਸ਼ਾਂ ਤੋਂ ਸੁਚੇਤ ਹੋ ਕੇ ਘਰ ਘਰ ’ਚ ਤੱਕੜੀ-ਤੱਕੜੀ ਕਰਵਾ ਦੇਣ ਤਾਂਕਿ ਆਪਣੇ ਹਲਕੇ ਅਤੇ ਆਪਣੇ ਬੱਚਿਆਂ ਦਾ ਭਵਿੱਖ ਸੁਨਹਿਰੀ ਬਣਾਇਆ ਜਾ ਸਕੇ।
ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਨਸੀਬ ਸਿੰਘ ਨੰਬਰਦਾਰ, ਬਿੱਕਰ ਸਿੰਘ, ਮੰਗਤ ਰਾਮ, ਬਲਜੀਤ ਸਿੰਘ ਕਾਲਾ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਬਿੰਦੂ, ਪਾਲਾ ਰਾਮ, ਭਜਨ ਸਿੰਘ, ਗੁਰਧਿਆਨ ਸਿੰਘ, ਸੁੱਚਾ ਸਿੰਘ ਨੰਬਰਦਾਰ, ਮਨਿੰਦਰ ਸਿੰਘ, ਗੁਰਵਿੰਦਰ ਸਿੰਘ, ਫੱਗੂ ਰਾਮ ਪ੍ਰਮੁਖ ਸਨ।
ਇਸ ਮੌਕੇ ਜਥੇਦਾਰ ਜਸਮੇਰ ਸਿੰਘ ਲਾਛੜੂ, ਕਮਲਜੀਤ ਸਿੰਘ ਢੰਡਾ, ਅਵਤਾਰ ਸਿੰਘ ਮਜੌਲੀ, ਬਲਦੇਵ ਸਿੰਘ ਮਹਿਰਾ, ਜਸਬੀਰ ਸਿੰਘ ਬਘੌਰਾ, ਸਰਬਜੀਤ ਸਿੰਘ ਬਘੌਰਾ, ਗੁਰਜੰਟ ਸਿੰਘ ਮਹਿਦੂਦਾਂ, ਗੁਰਜਿੰਦਰ ਸਿੰਘ ਤਾਜਲਪੁਰ, ਲਾਭ ਸਿੰਘ, ਗਿਆਨ ਸਿੰਘ, ਪਰਵਿੰਦਰ ਸਿੰਘ, ਸਨਪ੍ਰੀਤ  ਸਿੰਘ, ਜਸਪ੍ਰੀਤ ਸਿੰਘ, ਮਨਜੀਤ ਸਿੰਘ, ਵਰਿੰਦਰ ਸਿੰਘ, ਪਰਮਜੀਤ ਸਿੰਘ, ਦਰਸ਼ਨ ਸਿੰਘ, ਲਖਬੀਰ ਸਿੰਘ ਫੌਜੀ, ਕੁਲਦੀਪ ਸਿੰਘ, ਭਾਗ ਸਿੰਘ, ਰੋਡਾ ਸਿੰਘ, ਜਸਵਿੰਦਰ ਸਿੰਘ, ਗੁਰਜੰਟ ਸਿੰਘ ਮਹਿਦੂਦਾਂ, ਤਰਨਵੀਰ, ਮਾਸਟਰ ਕੈਲਾ ਰਾਮ ਵੀ ਹਾਜ਼ਰ ਸਨ।

Spread the love

Leave a Reply

Your email address will not be published.

Back to top button