Punjab-ChandigarhTop News

ਬ੍ਰਿਟਿਸ਼ ਕੋ ਐਡ ਸਕੂਲ ਦੀਆਂ ਕੁੜੀਆਂ ਫੁੱਟਬਾਲ ਟੂਰਨਾਮੈਂਟ ਵਿੱਚ ਛਾਈਆਂ

Harpreet kaur

(ਪਟਿਆਲਾ)-ਬਲਾਕ ਪਟਿਆਲਾ-2 ਦਾ ਬਲਾਕ ਪੱਧਰੀ ਫੁੱਟਬਾਲ ਟੂਰਨਾਮੈਂਟ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (ਪਟਿਆਲਾ-2) ਸ੍ਰੀ ਪ੍ਰਿਥੀ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸ੍ਰੀ ਪੂਰਨ ਸਿੰਘ ਜੀ (ਇੰਚਾਰਜ ਖੇਡਾਂ) ਦੀ ਅਗਵਾਈ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਅਰਾਈ ਮਾਜਰਾ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ। ਟੂਰਨਾਮੈਂਟ ਵਿੱਚ ਖਿਡਾਰੀਆਂ ਨੇ ਲਾਜਵਾਬ ਖੇਡ ਦਾ ਪ੍ਰਦਰਸ਼ਨ ਕੀਤਾ। ਕੁੜੀਆਂ ਦੇ ਅੰਡਰ-11 ਫੁੱਟਬਾਲ ਟੂਰਨਾਮੈਂਟ ਵਿੱਚ ਸੈਂਟਰ ਵਿਕਟੋਰੀਆਂ ਨੇ ਗੋਲਡ ਮੈਡਲ ਹਾਸਲ ਕੀਤਾ। ਸੈਂਟਰ ਵਿਕਟੋਰੀਆ ਦੀ ਅੰਡਰ-11 ਕੁੜੀਆਂ ਦੀ ਟੀਮ ਵਿੱਚ ਬ੍ਰਿਟਿਸ਼ ਕੋ ਐਡ ਸਕੂਲ ਦੀ ਗੁਰਰਹਿਮਤ ਕੌਰ, ਜਪਸੀਸ ਕੌਰ, ਗਨੀਵ ਕੌਰ, ਕਵਲਨੈਨ ਕੌਰ, ਸਵਰੀਨ ਕੌਰ, ਦੀਵਰੀਆ ਕੌਰ, ਪ੍ਰਾਣਵੀ ਸ਼ਰਮਾ, ਹਰਸੀਰਤ ਕੌਰ, ਇਸ਼ਨੂਰ ਕੌਰ, ਰਹਿਮਤ ਕੌਰ, ਅਨਾਹਥ ਕੌਰ, ਸੁਖਮਹਿਰ ਕੌਰ, ਹੇਜ਼ਲ ਕੌਰ, ਕੁਨਜਲ, ਹਿਮਾਨਦੀਪ ਕੌਰ ਅਤੇ ਆਧਿਆ ਖੋਸਲਾ ਸ਼ਾਮਲ ਸਨ। ਮਿਸ ਸੰਦੀਪ ਕੌਰ ਜੀ (ਟੀਚਰ, ਬ੍ਰਿਟਿਸ਼ ਕੋ ਐਡ ਸਕੂਲ ਪਟਿਆਲਾ) ਨੇ ਕਿਹਾ ਕਿ ਸਾਡੇ ਸਕੂਲ ਦੇ ਅੰਡਰ-11 ਮੁੰਡਿਆਂ ਨੇ ਬਲਾਕ ਪੱਧਰੀ ਫੁੱਟਬਾਲ ਟੂਰਨਾਮੈਂਟ ਵਿੱਚ ਗੋਲਡ ਮੈਡਲ ਜਿੱਤਿਆ ਸੀ ਅਤੇ ਹੁਣ ਕੁੜੀਆਂ ਨੇ ਵੀ ਗੋਲਡ ਮੈਡਲ ਹਾਸਲ ਕਰ ਲਿਆ ਹੈ। ਮਿਸ ਸੰਦੀਪ ਕੌਰ ਜੀ ਨੇ ਕਿਹਾ ਕਿ ਉਹਨਾਂ ਦੇ ਸਕੂਲ ਦੇ ਬੱਚਿਆਂ ਵਿੱਚ ਇਸ ਟੂਰਨਾਮੈਂਟ ਪ੍ਰਤੀ ਬਹੁਤ ਉਤਸਾਹ ਸੀ ਅਤੇ ਸਭ ਬੱਚਿਆਂ ਨੇ ਆਪਣੇ ਸਰਵੋਤਮ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਮਿਸ ਕਿਰਨਜੋਤ ਕੌਰ ਜੀ (ਟੀਚਰ, ਬ੍ਰਿਟਿਸ਼ ਕੋ ਐਡ ਸਕੂਲ ਪਟਿਆਲਾ) ਨੇ ਕਿਹਾ ਕਿ ਉਹਨਾਂ ਦੇ ਸਕੂਲ ਦਾ ਇਹਨਾਂ ਬਲਾਕ ਪੱਧਰੀ ਖੇਡਾਂ ਵਿੱਚ ਬਹੁਤ ਵਧੀਆਂ ਪ੍ਰਦਰਸ਼ਨ ਰਿਹਾ ਹੈ। ਮਿਸ ਕਿਰਨਜੋਤ ਕੌਰ ਜੀ ਨੇ ਕਿਹਾ ਕਿ ਉਹਨਾਂ ਦੇ ਸਕੂਲ ਦੇ ਖਿਡਾਰੀਆਂ ਨੇ ਬਾਕੀ ਖੇਡਾਂ ਜਿਵੇਂ ਕਿ ਯੋਗਾ, ਚੈਸ, ਕਰਾਟੇ ਆਦਿ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਕੇ ਮੈਡਲ ਹਾਸਲ ਕੀਤੇ ਹਨ। ਸ੍ਰੀਮਤੀ ਮਮਤਾ ਰਾਣੀ ਜੀ (ਪੀ.ਟੀ.ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ, ਪਟਿਆਲਾ) ਨੇ ਕਿਹਾ ਬ੍ਰਿਟਿਸ਼ ਕੋ ਐਡ ਸਕੂਲ ਦੇ ਖਿਡਾਰੀ ਬਲਾਕ ਪੱਧਰੀ ਖੇਡਾਂ ਵਿੱਚ ਛਾਏ ਰਹੇ ਅਤੇ ਉਹਨਾਂ ਨੂੰ ਆਸ ਹੈ ਇਹ ਜ਼ਿਲ੍ਹਾ ਟੂਰਨਾਮੈਂਟ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਣਗੇ। ਇਸ ਮੌਕੇ ਤੇ ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਅਮਨਦੀਪ ਸਿੰਘ, ਸ੍ਰੀ ਜਸਪ੍ਰੀਤ ਸਿੰਘ ਅਤੇ ਹੋਰ ਅਧਿਆਪਕ ਮੌਜੂਦ ਸਨ।

Spread the love

Leave a Reply

Your email address will not be published. Required fields are marked *

Back to top button