ਬੀਜੇਪੀ ਕਰੇਗੀ ਕਾਂਗਰਸ ਦੀ ਜਿੰਦਾਬਾਦ ?

ਇਕ ਖੁਲਾਸਾ – 2017 ਵਿੱਚ ਬੀਜੇਪੀ ਨੇ ਆਪਣੀਆਂ ਵੋਟਾਂ ਕਾਂਗਰਸ ਨੂੰ ਪਵਾਈਆਂ ?
ਹੁਣ ਵੀ ਭਾਜਪਾ ਦਾ ਪ੍ਰਧਾਨ ਲੋਕਾਂ ਨੂੰ ਸ਼ਰੇਆਮ ਕਹਿ ਰਿਹਾ ਕਿ ਕੇਜਰੀਵਾਲ ਨਾਲੋਂ ਤਾਂ ਚੰਗਾ ਤੁਸੀਂ ਆਪਣੀਆਂ ਵੋਟਾਂ ਕਾਂਗਰਸ ਨੂੰ ਹੀ ਪਾ ਦਿਓ
ਪਟਿਆਲਾ – ਬਲਜੀਤ ਸਿੰਘ ਕੰਬੋਜ
2017 ਦੀਆਂ ਚੋਣਾਂ ਵਿੱਚ ਭਾਜਪਾ ਨੇ ਆਪਣੀਆਂ ਵੋਟਾਂ ਕਾਂਗਰਸ ਨੂੰ ਟਰਾਂਸਫਰ ਕੀਤੀਆਂ ਸਨ। ਇਸ ਹੈਰਾਨੀਜਨਕ ਸੱਚਾਈ ਦਾ ਖੁਲਾਸਾ ਦੇਸ਼ ਦੇ ਸੀਨੀਅਰ ਜਰਨਲਿਸਟ ਆਸ਼ੂਤੋਸ਼ ਦੀ ਸਤਿਆ ਹਿੰਦੀ ਚੈਨਲ ਤੇ ਆਸੂਤੋਸ਼ ਕੀ ਬਾਤ ਪ੍ਰੋਗਰਾਮ ਦੀ ਇਕ ਡਿਬੇਟ ਵਿਚ ਪੰਜਾਬ ਦੇ ਇਕ ਵੱਡੇ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਵਲੋਂ ਪੂਰੇ ਭਰੋਸੇ ਅਤੇ ਦਾਅਵੇ ਨਾਲ ਕੀਤਾ ਗਿਆ ਹੈ। ਉਸ ਵੇਲੇ ਬੀਜੇਪੀ ਵਲੋਂ ਆਪਣੀਆਂ ਵੋਟਾਂ ਕਾਂਗਰਸ ਨੂੰ ਟਰਾਂਸਫਰ ਕੀਤੇ ਜਾਣ ਪਿੱਛੇ ਕਾਰਨ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਇਕ ਖਾੜਕੂ ਦੇ ਘਰ ਜਾਣਾ ਦੱਸਿਆ ਗਿਆ ਹੈ।
ਅਤੇ ਹੁਣ ਫਿਰ ਕੁਮਾਰ ਵਿਸ਼ਵਾਸ ਨੇ ਕੇਜਰੀਵਾਲ ਨੂੰ ਖਾਲਿਸਤਾਨ ਸਮਰਥਕ ਦੱਸਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਦਿੱਤੀ ਹੈ।
ਅਤੇ ਕੇਜਰੀਵਾਲ ਉੱਪਰ ਕਾਂਗਰਸ , ਬੀਜੇਪੀ ,ਅਕਾਲੀ ਦਲ ਅਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਪਾਸਿਆਂ ਤੋਂ ਸਿਆਸੀ ਹਮਲੇ ਕੀਤੇ ਜਾ ਰਹੇ ਹਨ। ਇੱਥੇ ਹੀ ਬਸ ਨਹੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੇਂਦਰ ਸਰਕਾਰ ਨੂੰ ਲਿਖੀ ਚਿੱਠੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਆਨ ਵੀ ਦੇ ਦਿੱਤਾ ਹੈ ਕਿ ਦੇਸ਼ ਦੀ ਏਕਤਾ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਬਿਆਨ ਤੋਂ ਮਤਲਬ ਸਾਫ਼ ਹੈ ਕਿ ਕੇਜਰੀਵਾਲ ਦੀਆਂ ਮੁਸਕਲਾਂ ਵਧ ਸਕਦੀਆਂ ਹਨ। ਅਤੇ ਇਸ ਬਾਰੇ ਅਰਵਿੰਦ ਕੇਜਰੀਵਾਲ ਨੇ ਵੀ ਚਿੰਤਾ ਜ਼ਾਹਰ ਕਰ ਦਿੱਤੀ ਹੈ।
ਇਸਦੇ ਨਾਲ ਹੀ ਇਸ ਵੀਡੀਓ ਵਿੱਚ ਇਕ ਭਾਜਪਾ ਆਗੂ ਸ਼ਰੇਆਮ ਲੋਕਾਂ ਨੂੰ ਕਹਿ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦਾ ਮਤਲਬ ਹੈ ਆਤੰਕਵਾਦ ਨੂੰ ਵੋਟ ਪਾਉਣਾ ਅਤੇ ਦੇਸ਼ ਨਾਲ ਗਦਾਰੀ ਕਰਨੀ। ਇਸ ਵੀਡੀਓ ਵਿੱਚ ਇਹ ਬੀਜੇਪੀ ਆਗੂ ਕਹਿ ਰਿਹਾ ਹੈ ਕਿ ਤੁਸੀਂ ਆਪਣੀਆਂ ਵੋਟਾਂ ਭਾਵੇਂ ਕਾਂਗਰਸ ਨੂੰ ਪਾ ਦਿਓ ਪਰ ਆਮ ਆਦਮੀ ਪਾਰਟੀ ਨੂੰ ਬਿਲਕੁਲ ਨਾ ਪਾਇਓ।
ਇਸ ਕਰਕੇ ਹੁਣ ਫਿਰ ਇਹ ਸਵਾਲ ਪੈਦਾ ਹੋ ਗਿਆ ਹੈ ਕਿ ਕੀ ਬੀਜੇਪੀ ਆਪਣੀਆਂ ਵੋਟਾਂ ਕਾਂਗਰਸ ਨੂੰ ਪਵਾਉਣ ਜਾ ਰਹੀ ਹੈ। ਅਤੇ
ਕੀ ਇਸ ਵਾਰ ਵੀ 2017 ਦੀਆਂ ਚੋਣਾਂ ਵਾਲਾ ਇਤਿਹਾਸ ਦੁਹਰਾਉਣ ਦੀ ਤਿਆਰੀ ਹੈ।