ਭਾਜਪਾ ਦੇ ਵਾਰਡ ਨੰ: 40 ਦੇ ਇੰਚਾਰਜ਼ ਰਾਜ ਕੁਮਾਰ ਸੰਟੀ ਗਿੱਲ ਦੀ ਘਰ ਵਾਪਸੀ, ਮੁੜ ਅਕਾਲੀ ਦਲ ਵਿਚ ਸ਼ਾਮਲ-ਪ੍ਰਧਾਨ ਹਰਪਾਲ ਜੁਨੇਜਾ ਨੇ ਸਿਰੋਪਾਉ ਪਾ ਕੇ ਕੀਤਾ ਸਨਮਾਨਤ

Shiv Kumar:
ਪਟਿਆਲਾ, 12 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦਾ ਪਟਿਆਲਾ ਸ਼ਹਿਰ ਵਿਚ ਅਧਾਰ ਲਗਾਤਾਰ ਮਜਬੂਤ ਹੁੰਦਾ ਜਾ ਰਿਹਾ ਹੈ। ਅਕਾਲੀ ਦਲ ਨੂੰ ਸ਼ਹਿਰ ਵਿਚ ਉਸ ਸਮੇਂ ਹੋਰ ਵੱਡਾ ਹੁੰਗਾਰਾ ਮਿਲਿਆ ਜਦੋਂ ਭਾਰਤੀ ਜਨਤਾ ਪਾਰਟੀ ਦੇ ਵਾਰਡ ਨੰ:40 ਦੇ ਇੰਚਾਰਜ਼ ਰਾਜ ਕੁਮਾਰ ਸ਼ੰਟੀ ਗਿੱਲ ਮੁੜ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਉਨ੍ਹਾਂ ਦੀ ਘਰ ਦੀ ਵਾਪਸੀ ਕਹੀ ਜਾ ਸਕਦੀ ਹੈ। ਰਾਜ ਕੁਮਾਰ ਸੰਟੀ ਗਿੱਲ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਹਰਪਾਲ ਜੁਨੇਜਾ ਨੇ ਉਸ ਨੂੰ ਸਿਰੋਪਾਉ ਪਾ ਕੇ ਸਨਮਾਨਤ ਕੀਤਾ। ਰਾਜ ਕੁਮਾਰ ਸੰਟੀ ਗਿੱਲ ਨੇ ਤਿੰਨ ਖੇਤੀ ਸੁਧਾਰ ਕਾਨੂੰਨਾ ਅਤੇ ਭਾਜਪਾ ਵੱਲੋਂ ਰਾਜਾ ਦੇ ਅਧਿਕਾਰਾਂ ਵਿਚ ਕੀਤੀ ਜਾ ਰਹੀ ਦਖਲਅੰਦਾਜੀ ਦੇ ਵਿਰੋਧ ਵਿਚ ਪਾਰਟੀ ਛੱਡਣ ਦਾ ਫੈਸਲਾ ਕੀਤਾ।
ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਦੇ ਹੀ ਨਹੀਂ ਸਗੋਂ ਸਮੁੱਚੇ ਦੇਸ ਦੇ ਲੋਕਾਂ ਦੀ ਪਿੱਠ ਵਿਚ ਛੂੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਪੰਜਾਬ ਦਾ ਸਵਾਲ ਹੈ ਤਾਂ ਭਾਜਪਾ ਦਾ ਦੀ ਮਨਸਾ ਪੰਜਾਬ ਨੂੰ ਖਾਸ ਤੌਰ ’ਤੇ ਕਿਸਾਨ ਅਤੇ ਮਜਦੂਰ ਨੂੰ ਬਰਬਾਦ ਕਰਨ ਦੀ ਹੈ, ਜਿਸ ਨੂੰ ਅਕਾਲੀ ਦਲ ਕਦੇ ਵੀ ਸਫਲ ਨਹੀਂ ਹੋਣ ਦੇਵੇਗਾ। ਪ੍ਰਧਾਨ ਹਰਪਾਲ ਜੁਨੇਜਾ ਨੇ ਕਿ ਰਾਜ ਕੁਮਾਰ ਸੰਟੀ ਗਿੱਲ ਇੱਕ ਅਗਾਂਹਵਧੂ ਆਗੂ ਹਨ ਅਤੇ ਉਹ ਪਹਿਲਾਂ ਵੀ ਅਕਾਲੀ ਦਲ ਵਿਚ ਸਨ ਅਤੇ ਅੱਜ ਉਨ੍ਹਾਂ ਦੀ ਘਰ ਵਾਪਸੀ ਹੈ। ਜਿਸ ਦਾ ਸਮੁੱਚਾ ਅਕਾਲੀ ਦਲ ਸਵਾਗਤ ਕਰਦਾ ਹੈ।
ਰਾਜ ਕੁਮਾਰ ਸ਼ੰਟੀ ਗਿੱਲ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿਚ ਬਾਦਲ ਪਰਿਵਾਰ ਲੋਕਾਂ ਦੀ ਸੇਵਾ ਕਰ ਰਿਹਾ ਹੈ, ਉਥੇ ਤਰ੍ਹਾਂ ਪਟਿਆਲਾ ਵਿਚ ਜੁਨੇਜਾ ਪਰਿਵਾਰ ਲੋਕ ਸੇਵਾ ਵਿਚ ਜੁਟਿਆ ਹੋਇਆ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਉਹ ਫੇਰ ਤੋਂ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ ਅਤੇ ਹਰਪਾਲ ਜੁਨੇਜਾ ਨੂੰ ਪਟਿਆਲਾ ਦਾ ਵਿਧਾਇਕ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਧਰਮਿੰਦਰ ਸਿੰਘ ਬਿੱਲਾ, ਸੁਖਬੀਰ ਸਿੰਘ ਕੰਬੋਜ, ਗੋਬਿੰਦ ਬਡੂੰਗਰ, ਰਾਜੇਸ਼ ਕਨੌਜੀਆ ਮਨਵਿੰਦਰ ਅਰੋੜਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।