Punjab-Chandigarh

ਅਮਰਜੀਤ ਸਿੰਘ ਘੱਗਾ ਦੀ ਬੀਬੀ ਲੂੰਬਾ ਨੂੰ ਵੱਡੀ ਸਲਾਹ

ਵਿਆਹੀਆਂ ਧੀਆਂ ਆਪਣੇ ਪੇਕੇ ਘਰ ਨਹੀਂ ਸਹੁਰੇ ਘਰੀਂ ਚੰਗੀਆਂ ਲਗਦੀਆਂ ਹਨ

ਪਟਿਆਲਾ/ ਪਾਤੜਾਂ  –    ਬਲਜੀਤ ਸਿੰਘ ਕੰਬੋਜ
ਵਿਆਹ ਤੋਂ ਬਾਅਦ ਕੁੜੀਆਂ ਪੇਕੇ ਘਰ ਨਹੀਂ ਬਲਕਿ ਆਪਣੇ ਸਹੁਰੇ ਘਰ ਹੀ ਚੰਗੀਆਂ ਲਗਦੀਆਂ ਹਨ। ਇਸ ਕਰਕੇ ਬੀਬੀ ਲੂੰਬਾ ਨੂੰ ਹੁਣ ਸ਼ੁਤਰਾਣਾ ਛੱਡਕੇ ਆਪਣੇ ਸਹੁਰੇ ਘਰ ਚਲੇ ਜਾਣਾ ਚਾਹੀਦਾ ਹੈ। ਸਾਬਕਾ ਵਿਧਾਇਕ ਅਤੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਦੀ ਉਮੀਦਵਾਰ ਬੀਬੀ ਵਨਿੰਦਰ ਕੌਰ ਲੂੰਬਾ ਨੂੰ ਇਹ ਸਲਾਹ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਸਰਦਾਰ ਅਮਰਜੀਤ ਸਿੰਘ ਘੱਗਾ ਨੇ ਦਿੱਤੀ। ਅੱਜ ਆਪਣੇ ਸ਼ਹਿਰ ਘੱਗਾ ਦੇ ਨਾਲ ਲਗਦੇ ਡੇਰਿਆਂ ਵਿੱਚ ਚੋਣ ਪ੍ਰਚਾਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਸਮਾਜ ਦਾ ਅਸੂਲ ਹੈ ਕਿ ਜਦੋਂ ਧੀਆਂ ਨੂੰ ਵਿਆਹ ਦਿੱਤਾ ਜਾਂਦਾ ਹੈ ਤਾਂ ਉਹ ਆਪਣੇ ਸਹੁਰੇ ਘਰੀਂ ਹੀ ਸੋਭਾ ਦਿੰਦੀਆਂ ਹਨ ਨਾਕਿ ਪੇਕਿਆਂ ਦੇ ਘਰ। ਇਸ ਲਈ ਬੀਬੀ ਲੂੰਬਾ ਨੂੰ ਪੇਕਿਆਂ ਵਾਲਾ ਹਲਕਾ ਛੱਡਕੇ ਆਪਣੇ ਸਹੁਰੇ ਘਰ ਚਲੇ ਜਾਣਾ ਚਾਹੀਦਾ ਹੈ। ਬੀਬੀ ਵਨਿੰਦਰ ਕੌਰ ਲੂੰਬਾ ਬਾਰੇ ਅੱਗੇ ਬੋਲਦਿਆਂ ਸਰਦਾਰ ਘੱਗਾ ਨੇ ਇਹ ਵੀ ਕਿਹਾ ਕਿ  ਇਹ ਗੱਲ ਵੱਖਰੀ ਹੈ ਕਿ ਬੀਬੀ ਲੂੰਬਾ ਜੀ ਧੀਆਂ ਦੇ ਦਿਨ ਦਿਹਾਰਾਂ ਤੇ ਜਾਂ ਫਿਰ ਸੰਧਾਰਾ ਵਗੈਰਾ ਲੈਣ ਆਉਂਦੇ ਤਾਂ ਚੰਗੇ ਲਗਦੇ ਨੇ ਪਰ ਆਪਣੇ ਪੇਕੇ ਘਰ ਵਿੱਚ ਵੋਟਾਂ ਲਈ ਹੱਥ ਬੰਨਦੇ ਚੰਗੇ ਨਹੀਂ ਲੱਗਦੇ।

Spread the love

Leave a Reply

Your email address will not be published. Required fields are marked *

Back to top button