Punjab-Chandigarh

 ਵਿਧਾਇਕ ਪੁੱਤਰ ਲਈ ਬੀਬੀ ਬਲਵਿੰਦਰ ਕੌਰ ਚੰਦੂਮਾਜਰਾ ਨੇ ਘਰ ਘਰ ਜਾ ਕੇ ਵੋਟਾਂ ਮੰਗੀਆਂ

ਪਟਿਆਲਾ, 19 ਫ਼ਰਵਰੀ: ਹਲਕਾ ਸਨੌਰ ਤੋਂ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਲਈ ਉਨ੍ਹਾਂ ਦੀ ਮਾਤਾ ਬੀਬੀ ਬਲਵਿੰਦਰ ਕੌਰ ਚੰਦੂਮਾਜਰਾ ਨੇ ਅੱਜ ਪਿੰਡ ਅਲੀਪੁਰ ਵਿਖੇ ਘਰ ਘਰ ਜਾ ਕੇ ਵੋਟਾਂ ਮੰਗੀਆਂ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਲਕੇ ਦੀ ਬਿਹਤਰੀ ਲਈ ਆਉਣ ਵਾਲੀ ਅਕਾਲੀ-ਬਸਪਾ ਸਰਕਾਰ ਵਿਚ ਸਹਿਯੋਗ ਦੇਣ ਤਾਂਕਿ ਹਲਕੇ ਨੂੰ ਵਿਕਾਸ ਪੱਖੋਂ ਇਕ ਮਿਸਾਲ ਵਜੋਂ ਪੇਸ਼ ਕੀਤਾ ਜਾ ਸਕੇ।
ਬੀਬੀ ਚੰਦੂਮਾਜਰਾ ਨੇ ਬੀਬੀਆਂ ਨੂੰ ਸਮਝਾਇਆ ਕਿ ਉਹ ਕਾਂਗਰਸ ਦੇ ਲਾਰਿਆਂ ਤੋਂ ਪਹਿਲਾਂ ਹੀ ਜਾਣੂ ਹੋ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਦੇ ਝੂਠੇ ਮਕੜਜਾਲ ਤੋਂ ਬਚ ਕੇ ਚੱਲਣ, ਕਿਉਂਕਿ ਇਸ ਪਾਰਟੀ ਦੀ ਅੱਖ ਪੰਜਾਬ ਦੇ ਸਰਮਾਏ ’ਤੇ ਹੈ ਅਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਿਚ ਧੱਕ ਕੇ ਪੰਜਾਬ ਦਾ ਵੱਡਾ ਨੁਕਸਾਨ ਕਰਨਾ ਚਾਹੁੰਦੇ ਹਨ।
ਉਨ੍ਹਾਂ ਅਪੀਲ ਕੀਤੀ ਕਿ ਉਹ ਕੱਲ੍ਹ 20 ਫਰਵਰੀ ਨੂੰ ਆਪਣੀ ਇਕ ਇਕ ਵੋਟ ਸ਼ੋ੍ਰਮਣੀ ਅਕਾਲੀ ਦਲ ਦੀ ਝੋਲੀ ਵਿਚ ਪਾ ਕੇ ਉਨ੍ਹਾਂ ਦੇ ਪੁੱਤਰ ਨੂੰ ਕਾਮਯਾਬ ਕਰਨ, ਕਿਉਂਕਿ ਕਾਕਾ ਹਰਿੰਦਰਪਾਲ ਸਿੰਘ ਚੰਦੂਮਾਜਰਾ ਜੋ ਹਲਕੇ ਦੇ ਵਿਕਾਸ ਦਾ ਸੁਪਨਾ ਪਿਛਲੇ ਪੰਜ ਸਾਲਾਂ ਤੋਂ ਚਲ ਰਹੇ ਹਨ, ਉਸਨੂੰ ਪੂਰਾ ਕਰਨ ਵਿਚ ਹਲਕਾ ਵਾਸੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।        

Spread the love

Leave a Reply

Your email address will not be published. Required fields are marked *

Back to top button