Punjab-Chandigarh

ਲਾਰਿਆਂ ’ਚ ਸਮਾਂ ਕੱਢਣ ਵਾਲੀ ਕਾਂਗਰਸ ਦਾ ਬਿਸਤਰਾ ਗੋਲ ਕਰਨਗੇ ਲੋਕ : ਵਿਧਾਇਕ ਹਰਿੰਦਰਪਾਲ ਸਿੰਘ

4 ਫਰਵਰੀ (ਬਹਾਦਰਗੜ੍ਹ) : ਹਲਕਾ ਸਨੌਰ ’ਚ ਕਾਂਗਰਸ ਨੂੰ ਉਸ ਸਮੇਂ ਇਕ ਹੋਰ ਝਟਕਾ ਲੱਗਾ ਜਦੋਂ ਪਿੰਡ ਭਟੇੜੀ ਖੁਰਦ ਵਿਖੇ ਕਈ ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਪਾਰਟੀ ’ਚ ਸ਼ਾਮਲ ਹੋਣ ’ਤੇ ਸਮੁੱਚੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਫੂਰੀ ਤਰ੍ਹਾਂ ਫੂਕ ਨਿਕਲ ਚੁੱਕੀ ਹੈ ਅਤੇ ਲੋਕ ਇਸ ਝੂਠੀ ਪਾਰਟੀ ’ਤੇ ਇਸ ਵਾਰ ਬਿਲਕੁਲ ਵੀ ਵਿਸ਼ਵਾਸ਼ ਨਹੀਂ ਕਰਨਗੇ। ਪਿਛਲੀ ਵਾਰ ਲੋਕਾਂ ਨਾਲ ਕੀਤੇ ਵਿਸ਼ਵਾਸ਼ਘਾਤ ਦੀ ਸ਼ਜਾ ਇਨ੍ਹਾਂ ਚੋਣਾਂ ’ਚ ਕਾਂਗਰਸ ਭੁਗਤਣ ਲਈ ਤਿਆਰ ਰਹੇ।
ਸ. ਹਰਿੰਦਰਪਾਲ ਸਿੰਘ ਨੇ ਆਖਿਆ ਕਿ ਲੋਕਾਂ ਨੇ ਇਸ ਵਾਰ ਅਕਾਲੀ-ਬਸਪਾ ਗਠਜੋੜ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ , ਲੋਕ ਇਹ ਜਾਣ ਚੁੱਕੇ ਹਨ ਕਿ ਕਾਂਗਰਸ ਕੋਲ ਲਾਅਰਿਆਂ ਤੋਂ ਬਿਨਾਂ ਕੁਝ ਨਹੀਂ। ਨਾ ਹੀ ਕਾਂਗਰਸ ਨੇ ਕੀਤੇ ਵਾਅਦਿਆਂ ਮੁਤਾਬਿਕ ਕਰਜ਼ੇ ਮੁਆਫ਼ ਕੀਤੇ ਅਤੇ ਨਾ ਹੀ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਹੀ ਪੂਰਾ ਕੀਤਾ। ਲੋਕ ਆਪਣੇ ਆਪ ਨੂੰ ਠਗਿਆ ਮਹਿਸੂਸ ਕਰ ਰਹੇ ਹਨ ਅਤੇ ਇਨ੍ਹਾਂ ਚੋਣਾਂ ’ਚ ਕਾਂਗਰਸ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ ਅਤੇ ਵੋਟਰ ਕਾਂਗਰਸ ਦਾ ਇਸ ਵਾਰ ਬਿਸਤਰਾ ਗੋਲ ਕਰਨਗੇ।
ਆਪ ’ਤੇ ਦੋਹਰੀ ਰਾਜਨੀਤੀ ਖੇਡਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਲਈ ਦੋਹਰੇ ਮਾਪਦੰਡ ਅਪਨਾਉਣ ਵਾਲੇ ਕੇਜਰੀਵਾਲ ਦੀ ਟੀਮ ਨੂੰ ਲੋਕ ਮੂੰਹ ਨਹੀਂ ਲਗਾਉਣਗੇ। ਪੰਜਾਬ ਦੇ ਮਾਣੀਆਂ ’ਤੇ ਦਿੱਲੀ ਦਾ ਹੱਕ ਜਤਾਉਣ ਵਾਲਾ ਅਤੇ ਪ੍ਰੋ. ਭੁੱਲਰ ਦੀ ਰਿਹਾਈ ਵਿਚ ਅੜਿੱਕੇ ਪਾਉਣ ਵਾਲਾ ਕੇਜਰੀਵਾਲ ਪੰਜਾਬ ਅਤੇ ਸਿੱਖ ਹਿਤੈਸ਼ੀ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਝਵਾਨ ਲੋਕ ਕਾਂਗਰਸ ਅਤੇ ਆਪ ਨੂੰ ਇਸ ਵਾ ਕਰਾਰੀ ਹਾਰ ਦੇਣਗੇ।
ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸ਼ਮਸ਼ੇਰ ਸਿੰਘ ਸੰਧੂ, ਕੁਲਵਿੰਦਰ ਸਿੰਘ ਸੰਧੂ, ਭਗਵਾਨ ਸਿੰਘ ਹੰਜਰਾ, ਹਰਿੰਦਰ ਸਿੰਘ ਹੰਜਰਾ, ਸ਼ੇਰ ਸਿੰਘ, ਅਜੈਬ ਸਿੰਘ, ਜਤਿੰਦਰ ਸਿੰਘ ਪ੍ਰਮੁਖ ਸਨ।
ਇਸ ਮੌਕੇ ਕੁਲਦੀਪ ਸਿੰਘ ਹਰਪਾਲਪੁਰ, ਜੱਗਾ ਭਟੇੜੀ, ਭੁਪਿੰਦਰ ਸਿੰਘ ਸੈਫਦੀਪੁਰ, ਗੁਰਬਾਜ਼ ਸਿੰਘ ਪਨੌਦੀਆਂ, ਸੰਦੀਪ ਰਾਜਾ, ਸੁਖਵਿੰਦਰ ਸ਼ਰਮਾ, ਬਿੰਦਰ ਬਹਾਦਰਗੜ੍ਹ, ਮਸਤਾਨ ਸਿੰਘ ਵਿਰਕ, ਜਗਜੀਤ ਸਿੰਘ ਕੌਲੀ, ਬਾਜਵਾ ਪੀਰ ਕਲੋਨੀ, ਜਤਿੰਦਰ ਮੁਹੱਬਤਪੁਰ, ਕਾਰਜ ਸ਼ਮਸ਼ਪੁਰ, ਅਕਾਸ਼ ਨੌਰੰਗਵਾਲ, ਜਸਪਿੰਦਰ ਸਿੰਘ ਰੰਧਾਵਾ, ਜੱਗੀ ਬੰਦੇਸ਼ਾ ਤੇ ਵਰਿੰਦਰ ਡਕਾਲਾ ਵੀ ਹਾਜ਼ਰ ਸਨ।

Spread the love

Leave a Reply

Your email address will not be published.

Back to top button