Punjab-Chandigarh

ਪ੍ਰਸਿੱਧ ਸੰਗੀਤਕਾਰ ਤੇ ਗਾਇਕ ਬੱਪੀ ਲਹਿਰੀ ਦਾ ਦੇਹਾਂਤ

ਭਾਰਤ ਦੀ ਸਵਰ ਕੋਕਿਲਾ ਲਤਾ ਮੰਗੇਸ਼ਕਰ ਤੋਂ ਬਾਅਦ ਹੁਣ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਬੱਪੀ ਲਹਿਰੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਅੱਜ ਮੁੰਬਈ ਦੇ ਇਕ ਹਸਪਤਾਲ ‘ਚ ਆਖਰੀ ਸਾਹ ਲਿਆ। 69 ਸਾਲਾ ਬੱਪੀ ਲਹਿਰੀ ਦੇ ਦੇਹਾਂਤ ਦੀ ਖਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਉਨ੍ਹਾਂ ਦੀ ਮੌਤ ਦੀ ਖਬਰ ਨਾਲ ਬਾਲੀਵੁੱਡ ਤੇ ਮਿਊਜ਼ਿਕ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਇਸ ਦੇ ਨਾਲ ਹੀ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਬਾਲੀਵੁੱਡ ਨੂੰ ਡਿਸਕੋ ਮਿਊਜ਼ਿਕ ਦੇਣ ਵਾਲੇ ਬੱਪੀ ਲਹਿਰੀ ਦੇ ਗਾਣੇ ਅੱਜ ਵੀ ਸਾਰਿਆਂ ਦੀ ਜ਼ੁਬਾਨ ‘ਤੇ ਹਨ।

ਬੀਤੀ ਰਾਤ ਘਰ ‘ਚ ਹੀ ਤਬੀਅਤ ਖਰਾਬ ਹੋਣ ‘ਤੇ ਬੱਪੀ ਲਹਿਰੀ ਨੂੰ ਜੁਹੂ ਦੇ ਇਕ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਬੱਪੀ ਲਹਿਰੀ ਨੇ ਆਖਰੀ ਸਾਹ ਲਿਆ।ਉਹਨਾਂ ਨੇ ਆਪਣੇ ਕਰੀਅਰ ‘ਚ ਕਈ ਸੁਪਰ ਡੁਪਰ ਹਿੱਟ ਗੀਤ ਦਿੱਤੇ ਹਨ।

ਉਹ 1970-80 ਦੇ ਦਹਾਕੇ ਦੀ ਸ਼ੁਰੂਆਤ ਦੀਆਂ ਕਈ ਫਿਲਮਾਂ ਜਿਵੇਂ ‘ਚਲਤੇ ਚਲਤੇ’, ‘ਡਿਸਕੋ ਡਾਂਸਰ’ ਤੇ ‘ਸ਼ਰਾਬੀ’ ‘ਚ ਮਸ਼ਹੂਰ ਗੀਤ ਦੇਣ ਲਈ ਜਾਣਿਆ ਜਾਂਦਾ ਹੈ। ਉੱਥੇ ਹੀ ਸਾਲ 2020 ‘ਚ ਉਨ੍ਹਾਂ ਦਾ ਆਖਰੀ ਬਾਲੀਵੁੱਡ ਗੀਤ ‘ਬਾਗੀ 3’ ਫਿਲਮ ‘ਚ ‘ਬੰਕਸ’ ਸੀ। ਬੱਪੀ ਲਹਿਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 19 ਸਾਲ ਦੀ ਉਮਰ ਵਿੱਚ ਕੀਤੀ ਸੀ।

Spread the love

Leave a Reply

Your email address will not be published. Required fields are marked *

Back to top button